ਪੰਨਾ:ਮਾਛੀ ਵਾੜਾ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁੰਦਰ ਜੋੜੇ

ਦੁਨੀਆ ਮੇਂ ਸਭ ਜੋੜੇ ਜੋੜੇ (ਸ਼ਾਰਦਾ)

ਕਲਗੀਧਰ ਨੇ ਸੁੰਦਰ ਜੋੜੇ।
ਹਸਦੇ ਹਸਦੇ ਤੋੜੇ।
ਵਾਹ ਵਾਹ ਵੇ ਪ੍ਰੀਤਮ, ਜੋੜੇ ਤੋੜੇ।
ਕਲਗ਼ੀਧਰ ਨੇ......

ਵਡੀ ਜੋੜੀ ਪਈ ਨੂੰ ਖਿਲਾਰੇ,
ਵਿਚ ਚਮਕੌਰ ਦੇ ਚਮਕਾਂ ਮਾਰੇ,
ਦੁਸ਼ਮਨ ਦੇ ਮੂੰਹ ਤੋੜੇ।
ਵਾਹ ਵਾਹ ਜੀ ਪ੍ਰੀਤਮ, ਤੋੜੇ ਤੋੜੇ।
ਕਲਗ਼ੀਧਰ ਨੇ......

ਦੂਜੀ ਜੋੜੀ ਸਰਹੰਦ ਦੇ ਅੰਦਰ,
ਚਿਣੀ ਜ਼ਾਲਮਾਂ ਕੰਧ ਦੇ ਅੰਦਰ,
ਕੌਣ ਪਾਪੀ ਨੂੰ ਮੋੜੇ?
ਜੀ ਨੂਰੀ ਪ੍ਰੀਤਮ, ਮੋੜੇ ਮੋੜੇ।
ਕਲਗ਼ੀਧਰ ਨੇ.......

'ਮਸਤਾਨਾ'

-੪੪-