ਪੰਨਾ:ਮਾਛੀ ਵਾੜਾ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੁਟਾਏ ਹੋਏ ਨੇ

ਨਜ਼ਾਰੇ ਹੂਏ ਹੈਂ (ਜਵਾਨੀ)

ਗਵਾਏ ਹੋਏ ਨੇ,
ਲੁਟਾਏ ਹੋਏ ਨੇ,
ਆਜ਼ਾਦੀ ਲਈ ਬੱਚੇ ਕੁਹਾਏ ਹੋਏ ਨੇ।
ਉਸਾਰਨ ਲਈ ਮਹਿਲ,
ਸਿਖੀਦੇਉੱਚੇ,
ਨੀਹਾਂ 'ਚਿ ਬੱਚੇ ਚਿਨਾਏ ਹੋਏ ਨੇ।
ਜਗਾਵਨ ਲਈ ਜੋਤ
ਆਜ਼ਾਦੀ ਵਾਲੀ,
ਜੀਵਨ ਦੇ ਦੀਵੇ ਬੁਝਾਏ ਹੋਏ ਨੇ।
ਗਵਾਏ ਹੋਏ ਨੇ,
ਲੁਟਾਏ ਹੋਏ ਨੇ।

'ਨੀਰ'

-੪੫-