ਇਹ ਸਫ਼ਾ ਪ੍ਰਮਾਣਿਤ ਹੈ
ਮੇਰਾ ਵਾਲੀ
ਦੁਖੀਆ ਜੀਅਰਾ (ਤਾਨ ਸੈਨ)
ਦਰਦਾਂ ਮਾਰੀ ਜਿੰਦੜੀ ਰੋਵੇ,
ਕਿਥੇ ਗਿਆ ਮੇਰਾ ਵਾਲੀ।
ਟੋਟੇ ਜਿਗਰ ਦੇ ਵਾਰ ਕੇ ਜਿਸ ਨੇ,
ਕੀਤੀ ਸੀ ਰਖਵਾਲੀ।
ਸੁਖੀ ਵਸੇਂਦੇ ਹਿੰਦ ਵਿਚ ਤੇਰੇ,
ਅੱੱਗ ਗ਼ੈਰਾਂ ਨੇ ਬਾਲੀ।
ਇਹ ਅੱਗਨੀ ਨਹੀਂ ਮੇਰੇ ਪ੍ਰੀਤਮ,
ਲਹੂ ਬਿਨ ਬੁਝਣ ਵਾਲੀ।
ਤੂੰ ਦੱਸ ਪ੍ਰੀਤਮ ਹਾਏ ਸਾਨੂੰ,
ਹੁਣ ਅੱਜ ਖ਼ੂਨ ਦਏਗਾ ਕਿਹੜਾ।
ਕੀਕੁਰ ਵੱਸੇ ਉਹ ਫੁਲਵਾੜੀ,
ਤੁਰ ਜਾਵੇ ਜਦ ਮਾਲੀ।
‘ਨੀਰ'
-੪੯-