ਪੰਨਾ:ਮਾਛੀ ਵਾੜਾ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆ ਰਾਹੇ ਪਾ ਜਾ

ਘਟਾ ਘਣਘੋਰ ਘੋਰ (ਤਾਨ ਸੈਨ)

ਸੱਜਣ ਜਿਹੇ ਠੱਗ ਚੋਰ,
ਮੁਖ ਹੋਰ , ਮਨ ਹੋਰ,

ਆ ਰਾਹੇ ਪਾ ਜਾ।

ਆ ਜਾ! ਪਿਆਰੇ ਨਾਨਕ ਆ ਜਾ।

ਵਲੀ ਕੰਧਾਰੀ ਵਾਙਰ ਸਾਡੇ,
ਹਿਰਦੇ ਪੱਥਰ ਹੋਏ।
ਯਾਦ ਤੇਰੀ ਵਿਚ ਬੈਠ ਕੇ ਪ੍ਰੀਤਮ,
ਕਦੇ ਨਹੀਂ ਇਹ ਰੋਏ।

ਲਾਇਆ ਜਿਵੇਂ ਸਿਲ੍ਹ ਤੇ- ਪੱਥਰ ਵਰਗੇ ਦਿਲ ਤੇ

ਨਾਮ ਪੰਜਾ ਲਾ ਜਾ
ਆ ਜਾ.......

-੫੦-