ਪੰਨਾ:ਮਾਛੀ ਵਾੜਾ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਲਾਲ

ਮੇਰੇ ਹਾਲ ਪਰ......... (ਜ਼ਿਮੀਂਦਾਰ)

ਤੇਰੇ ਲਾਲ ਜੁ ਲਾਲਾਂ ਤੋਂ ਮਹਿੰਗੇ ਚਾਰੇ।
ਤੂੰ ਉਹ ਪੰਥ ਪਿਆਰੇ ਦੇ ਪਿਆਰਾਂ ਤੋਂ ਵਾਰੇ।

ਕਿਸੇ ਪੰਥ ਲਈ ਸਿਰ ਤਲੀ ਤੇ ਟਿਕਾਇਆ,
ਆਇਆ ਬਣ ਕੇ ਦਰਵੇਸ਼ ਤੇਰੇ ਦਵਾਰੇ।

ਕਿਸੇ ਦੇਸ਼ ਲਈ ਫਾਂਸੀ ਦੇ ਰੱਸਿਆਂ ਤੇ,
ਬਿਨਾਂ ਪੀਂਘ ਜੀਵਨ ਨੂੰ ਦਿਤੇ ਹੁਲਾਰੇ।

ਭਾਰਤ ਲਈ ਸਾਰਾ ਸਰਬੰਸ ਲੁਟਾ ਕੇ,
ਪਏ ਪੈਰੀਂ ਛਾਲੇ, ਸੁਤੋਂ ਮਾਛੀਵਾੜੇ।

'ਨੀਰ'

-੫੨-