ਪੰਨਾ:ਮਾਛੀ ਵਾੜਾ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਣੀ

(ਤਰਜ਼:- ਹੀਰ)

ਹੈਸੀ ਭਾਈ ਘਨੱਯਾ ਇਕ ਸਿਖ ਸਿਦਕੀ,
ਸੇਵਾ ਕਰੇ ਉਹ ਨਿਤ ਪਿਆਲ ਪਾਣੀ।

ਐਸੇ ਪ੍ਰੇਮ ਦੇ ਨਾਲ ਉਹ ਫਟ ਧੋਵੇ,
ਦੇਵੇ ਫਟੜਾਂਂ ਤਾਈਂ ਉਠਾਲ ਪਾਣੀ।

ਸਿਖਾਂ ਗੁਰਾਂ ਦੇ ਅਗੇ ਸ਼ਿਕੈਤ ਕੀਤੀ:
'ਪਿਆਵੇ ਤੇਰਾ ਘਨੱਯਾ ਕਮਾਲ ਪਾਣੀ।

'ਉਹਦੇ ਪਾਣੀ ਵਿਚ ਖਬਰੇ ਸੰਜੀਵਣੀ ਏ?
ਦੇਵੇ ਮੁਰਦਿਆਂ ਤਾਈਂ ਜਿਵਾਲ ਪਾਣੀ।

'ਓਹਨੂੰ ਪੁੱਛੋ ਤਾਂ ਸਹੀ ਕਿ ਵੈਰੀਆਂ ਨੂੰ,
ਪਿਔਂਦਾ ਫਿਰੇ ਕਿਉਂ ਦੀਨ ਦਿਆਲ ਪਾਣੀ?

'ਪਾਣੀ ਤੇਰੇ ਘਨੱਯੇ ਦਾ ਅਜ ਕਿਧਰੇ,
ਦੇਵੇ ਸਾਡੀਆਂ ਜੜ੍ਹਾਂ ਨਾ ਗਾਲ ਪਾਣੀ?

-੫੫-