ਇਹ ਵਰਕਾ ਤਸਦੀਕ ਕੀਤਾ ਗਿਆ ਏ
ਕੀ ਜਾਣੇਂ?
ਵੋਹ ਭੋਲਾ ਬਾਲਮ ਕਿਆ ਜਾਨੇ (ਸਹਾਰਾ)
ਇਹ ਕਮਲੀ ਦੁਨੀਆ ਕੀ ਜਾਨੇ?
ਕਿਉਂ ਚੋਜੀ, ਚੋਜ ਖਿਲਾਰੇ ਸਨ?
ਕਿਉਂ ਤੇਗ਼ ਬਹਾਦਰ ਵਾਰੇ ਸਨ?
ਕਿਉਂ ਸਾਜੇ ਪੰਜ ਪਿਆਰੇ ਸਨ?
ਚੁਣ ਚੁਣ ਕੇ ਦਰਦੀ 'ਮਸਤਾਨੇ'।
ਇਹ ਕਮਲੀ.........
ਕਿਉਂ ਚੋਜੀ ਪੁੱਤਰ ਕੁਹਾਏ ਸਨ?
ਸੁਖ ਛਡ ਕੇ ਦੁੱਖ ਅਪਨਾਏ ਸਨ।
ਕਿਉਂ ਨੀਲੇ ਬਾਣੇ ਪਾਏ ਸਨ?
ਉਸ ਦੇਸ਼ ਦੇ ਸੱਚੇ ਦੀਵਾਨੇ।
ਇਹ ਕਮਲੀ.........
"ਮਸਤਾਨਾ"
-੫੮-