ਪੰਨਾ:ਮਾਛੀ ਵਾੜਾ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੁੱਟੇ ਦਿਲਾਂ ਨੂੰ ਜੋੜਿਆ

ਆਂਖੋਂ ਮੇਂ ਬਸ ਗਏ ਹੈਂ ਵੋਹ (ਪਾਪੀ)

ਅੱਖਾਂ ਦੇ ਤਾਰੇ ਡੋਬ ਕੇ,
ਲੋਕਾਂ ਦੇ ਚੰਨ ਬਚਾਏ ਤੂੰ।

ਟੋਟੇ ਜਿਗਰ ਦੇ ਵਾਰ ਕੇ,
ਟੁੱਟੇ ਦਿਲਾਂ ਨੂੰ ਜੋੜਿਆ,

ਸੀਨਾ ਕਦੀ ਚੀਰ ਕੇ,
ਦਿਲ ਦੇ ਨਾ ਦਾਗ ਦਿਖਾਏ ਤੂੰ।

ਦੁੱਖਾਂ ਤੋਂ ਡਰਦੇ ਨੱਸ ਗਏ,
ਬੇ-ਮੁਖ ਹੋ ਭਾਵੇਂ ਕਈ,

ਭੁੱਲਾਂ ਭੁਲਾ ਕੇ ਸਾਰੀਆਂ,
ਸੀਨੇ ਦੇ ਨਾਲ ਲਾਏ ਤੂੰ।

"ਨੀਰ"



-੫੯-