ਪੰਨਾ:ਮਾਛੀ ਵਾੜਾ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੀਤਮ ਕਲਗ਼ੀਆਂ ਵਾਲੇ!

ਓ ਸਾਈਕਲ ਵਾਲੀ ਨਾਰੀ (ਸਹਾਰਾ)

ਦੇਸ਼ ਨੂੰ ਭੁੱਲਣੇ ਨਹੀਂ, ਮਿਟ ਕੇ ਵੀ ਅਹਿਸਾਨ ਤੇਰੇ।
ਦੇਸ਼ ਤੋਂ ਕੁਰਬਾਨ ਸੈਂ ਤੂੰ, ਦੇਸ਼ ਹੈ ਕੁਰਬਾਨ ਤੇਰੇ।
ਧੰਨ ਜਿਗਰਾ ਸੀ ਤੇਰਾ, ਜੋ ਨਾ ਡੋਲਿਆ ਸੁਣ ਕੇ;
ਨੀਹਾਂ 'ਚਿ ਜ਼ਾਲਮਾਂ ਨੇ, ਚਿਣ ਦਿਤੇ ਨੇ ਅਰਮਾਨ ਤੇਰੇ।

ਓ ਪ੍ਰੀਤਮ ਕਲਗ਼ੀਆਂ ਵਾਲੇ।
ਤੇਰੇ ਵੇਖੇ ਚੋਜ ਨਿਰਾਲੇ।

ਘੋੜੀਆਂ ਤੇ ਚਾੜ੍ਹ ਕੇ, ਨਾ ਬੰਨ੍ਹ ਕੇ ਗਾਨੇ ਵੇਖੇ।
ਜਿਗਰ ਦੇ ਟੋਟੇ ਅੱਖੀਂ, ਬਣਦੇ ਫਿਸਾਨੇ ਵੇਖੇ।
ਤੇਰੇ ਮੈਖ਼ਾਨੇ 'ਚੋਂ ਕਰ, ਪਾਨ ਅੰਮ੍ਰਿਤ ਜਿਸ ਲਿਆ;
ਉਹ ਸਦਾ ਸਿਰ ਤੋਂ ਬਿਨਾਂ, ਲੜਦੇ ਜ਼ਮਾਨੇ ਵੇਖੇ।

ਹਏ 'ਮਸਤਾਨੇ' ਮਤਵਾਲੇ।
ਓ ਪ੍ਰੀਤਮ ਕਲਗ਼ੀਆਂ ਵਾਲੇ।

"ਮਸਤਾਨਾ"

-੬੦-