ਪੰਨਾ:ਮਾਛੀ ਵਾੜਾ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਹੀ ਵੇ !

ਦੁਨੀਆ ਤੂਫਾਨ ਮੇਲ (ਜਵਾਬ)

ਮਾਹੀ ਓ ਮਾਹੀ ਆ ਵੀ ਜਾ।
ਆਵੀਂ ਪ੍ਰੀਤਮ ਛੇਤੀ ਆਵੀਂ।
ਡੁੱਬਦੇ ਭਾਰਤ ਤਾਈਂ ਬਚਾਵੀਂ।
'ਮਸਤਾਨੇ' ਨੂੰ ਟੋਟ ਆਈ ਏ;
ਅੰਮ੍ਰਿਤ ਘੁਟ ਪਿਲਾ ਵੀ ਜਾ, ਆ ਵੀ ਜਾ........

ਦੇਸ਼ ਮੇਰਾ ਕੰਗਾਲ ਹੈ ਹੋਇਆ,
ਭੁੱਖਾ ਅਜ ਬੰਗਾਲ ਹੈ ਹੋਇਆ,
ਭੁੱਖੀਆਂ ਰੂਹਾਂ ਵਿਲਕ ਰਹੀਆਂ ਨੇ;
ਆ ਕੇ ਹੁਣ ਵਰਚਾ ਵੀ ਜਾ। ਆ ਵੀ ਜਾ.........

ਏਥੇ ਬੇ-ਅਣਖਾਂ ਦਾ ਡੇਰਾ।
ਦੁਖਾਂ ਦਰਦਾਂ ਪਾਇਆ ਘੇਰਾ।
ਏਥੇ ਜੀਅ ਨਹੀਂ ਲਗਦਾ ਮੇਰਾ;
ਜਾਂ ਸਦ ਲੇ ਜਾਂ ਆ ਵੀ ਜਾ। ਆ ਵੀ ਜਾ.........

"ਮਸਤਾਨ"




-੬੨-