ਪੰਨਾ:ਮਾਛੀ ਵਾੜਾ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੀਤਮ

(ਤਰਜ਼ ਹੀਰ)

ਇਕ ਦਿਨ ਜੰਗਲ ’ਚਿ ਮੰਗਲ ਰਚਾਉਣ ਖਾਤਰ,
ਤੁਰੀ ਜਾਂਦੀ ਸੀ ਮੇਰੀ ਸਰਕਾਰ ਪ੍ਰੀਤਮ।

ਉਡਦੇ ਪੰਛੀਆਂ ਕੀਤੀ ਪੁਕਾਰ ਰੋ ਰੋ,
ਕਰੋ ਮਿਹਰ ਦੀ ਨਜ਼ਰ ਇਕ ਵਾਰ ਪ੍ਰੀਤਮ।

ਕੰਡੇ ਸਰਸਾ ਦੇ ਕੌਤਕ ਰਚਾਵਨਾ ਸੀ,
ਕਿਹਾ ਖੇਵਟ ਨੂੰ ਹੋਣ ਲਈ ਪਾਰ ਪ੍ਰੀਤਮ।

ਚਰਨ ਪਰਸ ਕੇ ਉਸ ਜਵਾਬ ਦਿੱਤਾ,
ਹੋਵੋ ਬੇੜੀ ਦੇ ਵਿਚ ਸਵਾਰ ਪ੍ਰੀਤਮ।

ਚਰਨ ਰਖੇ ਤੇ 'ਨੀਰ' ਦੇ ਭਾਗ ਜਾਗੇ,
ਹੋਇਆ ਪਾਰ ਨਹੀਂ ਕਰ ਗਿਆ ਪਾਰ ਪ੍ਰੀਤਮ।

ਵੱਜੇ ਚਪੂ ਤੇ ਲਹਿਰਾਂ ਵੀ ਗੀਤ ਗਾਵਨ,
"ਜੈ ਜੈ ਕਾਰ ਪ੍ਰੀਤਮ, ਜੈ ਜੈ ਕਾਰ ਪ੍ਰੀਤਮ।"

-੬੩-