ਪੰਨਾ:ਮਾਛੀ ਵਾੜਾ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੇੜੀ ਖੇਂਵਦਾ ਇਹ ਮਲਾਹ ਸੋਚੇ,
ਕਹਿਸਾਂ ਦਿਓ ਕੋਈ ਸੋਨੇ ਦਾ ਹਾਰ ਪ੍ਰੀਤਮ।

ਐਪਰ ਦਿਲੇ ਵਿਚ ਗਿਆਨ ਦੀ ਛਲ ਉੱਠੀ,
ਇਹ ਤੇ ਹੈ ਮੇਰਾ ਤਾਰਨਹਾਰ ਪ੍ਰੀਤਮ।

ਪਾਰ ਹੋ ਕੇ ਤੇ ਭਾੜਾ ਦੇਣ ਖਾਤਰ,
ਮੋਹਰਾਂ ਕਢੀਆਂ ਜਦੋਂ ਦਾਤਾਰ ਪ੍ਰੀਤਮ।

ਫੜ ਲਏ ਚਰਨ ਤੇ ਨਿੰੰਮ੍ਰਤਾ ਨਾਲ ਆਖੇ,
ਮੈਂ ਨਹੀਂ ਪ੍ਰੇਮ ਦਾ ਕਰਦਾ ਵਪਾਰ ਪ੍ਰੀਤਮ।

ਅਜ ਤਕ ਦੇਖਿਆ ਨਹੀਂ ਭਾੜਾ ਕਦੀ ਲੈਂਦਾ,
ਖੇਵਨਹਾਰ ਕੋਲੋਂ ਖੇਵਨਹਾਰ ਪ੍ਰੀਤਮ।

ਮੈਂ ਜੇ ਕੀਤਾ ਏ ਸਰਸਾ ਤੋਂ ਪਾਰ ਤੈਨੂੰ,
ਮੈਨੂੰ ਕਰੀਂ ਭਵ-ਸਾਗਰੋਂ ਪਾਰ ਪ੍ਰੀਤਮ।

"ਨੀਰ"

-੬੪-