ਪੰਨਾ:ਮਾਣਕ ਪਰਬਤ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡੱਡੂ ਜ਼ਾਰ-ਜ਼ਾਦੀ
ਰੂਸੀ ਪਰੀ-ਕਹਾਣੀ

ਬੜੇ ਚਿਰਾਂ ਦੀ ਗੱਲ ਏ, ਇਕ ਜ਼ਾਰ ਹੁੰਦਾ ਸੀ, ਜਿਸਦੇ ਤਿੰਨ ਪੁੱਤਰ ਸਨ। ਜਦੋਂ ਉਹਦੇ ਪੁੱਤਰ ਵਡੇ ਹੋ ਗਏ, ਤਾਂ ਇਕ ਦਿਨ ਜ਼ਾਰ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਆਖਿਆ:

"ਮੇਰੇ ਪਿਆਰੇ ਬੱਚਿਓ, ਅਜੇ ਜਦੋਂ ਮੈਂ ਬੁੱਢਾ ਨਹੀਂ ਹੋਇਆ, ਮੈਂ ਚਾਹੁੰਨਾਂ, ਤੁਸੀਂ ਵਿਆਹੇ ਜਾਵੋ ਤੇ ਮੈਂ ਤੁਹਾਡੇ ਬੱਚੇ ਤੇ ਆਪਣੇ ਪੋਤਰੇ-ਪੋਤਰੀਆਂ ਵੇਖ ਖ਼ੁਸ਼ੀ ਮਨਾ ਸਕਾਂ।"

ਤੇ ਉਹਦੇ ਪੁੱਤਰਾਂ ਨੇ ਜਵਾਬ ਦਿਤਾ:

"ਜੇ ਤੁਹਾਡੀ ਇਹ ਇੱਛਾ ਏ, ਪਿਤਾ ਜੀ, ਤਾਂ ਸਾਨੂੰ ਅਸੀਸ ਦਿਓ। ਦੱਸੋ ਅਸੀਂ ਕਿਦ੍ਹੇ ਨਾਲ ਵਿਆਹ ਕਰੀਏ?"

"ਤਾਂ ਫੇਰ, ਮੇਰੇ ਬੱਚਿਓ, ਤੁਸੀਂ ਤਿੰਨੇ ਇਕ-ਇਕ ਤੀਰ ਫੜ ਲਵੋ ਤੇ ਬਾਹਰ ਖੁਲ੍ਹੇ ਮੈਦਾਨ 'ਚ ਚਲੇ ਜਾਵੋ। ਤੀਰਾਂ ਨੂੰ ਚਲਾ ਦੇਵੋ, ਤੇ ਜਿੱਥੇ ਜਿੱਥੇ ਵੀ ਉਹ ਡਿੱਗਣਗੇ, ਓਥੇ ਓਥੇ ਹੀ ਤੁਹਾਨੂੰ ਤੁਹਾਡੇ ਭਾਗਾਂ ਲਿਖੀਆਂ ਵਹੁੱਟੀਆਂ ਮਿਲ ਜਾਣਗੀਆਂ।"

ਪੁੱਤਰਾਂ ਨੇ ਪਿਉ ਸਾਹਮਣੇ ਸੀਸ ਨਿਵਾਇਆ, ਤੇ ਤਿੰਨਾਂ ਨੇ ਹੀ ਇਕ-ਇਕ ਤੀਰ ਫੜ ਲਿਆ ਤੇ ਬਾਹਰ ਖੁਲ੍ਹੇ ਮੈਦਾਨ ਵਿਚ ਨਿਕਲ ਆਏ। ਉਥੇ ਉਹਨਾਂ ਆਪੋ ਆਪਣੀਆਂ ਕਮਾਣਾਂ ਖਿੱਚੀਆਂ ਤੇ ਤੀਰ ਛੱਡ ਦਿਤੇ।

ਸਭ ਤੋਂ ਵਡੇ ਪੁੱਤਰ ਦਾ ਤੀਰ ਇਕ ਜਾਗੀਰਦਾਰ ਦੇ ਵਿਹੜੇ ਵਿਚ ਡਿੱਗਾ ਤੇ ਉਹਨੂੰ ਜਾਗਰਦਾਰ ਦੀ ਧੀ ਨੇ ਚੁੱਕ ਲਿਆ। ਵਿਚਲੇ ਪੁੱਤਰ ਦਾ ਤੀਰ ਇਕ ਬਖ਼ਤਾਵਰ ਵਪਾਰੀ ਦੇ ਵਿਹੜੇ ਵਿਚ ਡਿੱਗਾ, ਤੇ ਉਹਨੂੰ ਵਪਾਰੀ ਦੀ ਧੀ ਨੇ ਚੁੱਕ ਲਿਆ। ਤੇ ਸਭ ਤੋਂ ਛੋਟੇ ਪੁੱਤਰ ਜ਼ਾਰਜ਼ਾਦੇ ਈਵਾਨ ਨਾਲ ਇਹ ਹੋਈ