ਪੰਨਾ:ਮਾਣਕ ਪਰਬਤ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹੇ, ਜਿਵੇਂ ਸੂਰਜ ਰਹਿੰਦਾ ਹੈ। ਤੇ ਫੇਰ ਮਾਂ ਨੇ ਉਹਨੂੰ ਬਹਾਦਰ ਤੇ ਨਿੱਡਰ ਬਣਾਣ ਲਈ ਉਹਦੇ ਉਤੇ ਮੰਤਰ ਪੜ੍ਹੇ ਤੇ ਬੁੱਢੇ ਨੇ ਗੁਫਾ ਦੀਆਂ ਹਨੇਰੀਆਂ ਤੋਂ ਹਨੇਰੀਆਂ ਨੁਕਰਾਂ ਫਰੋਲ ਮਾਰੀਆਂ ਤੇ ਇਕ ਗੁਰਜ਼ ਤੇ ਇਕ ਖੰਡਾ ਲਭਿਆ; ਉਹ ਉਹਦੇ ਜਵਾਨੀ ਦੇ ਦਿਨਾਂ ਤੋਂ ਪਏ ਹੋਏ ਸਨ। ਇਹ ਉਹਨੇ ਬਾਲ ਨੂੰ ਭੇਂਟ ਕਰ ਦਿਤੇ, ਤਾਂ ਜੁ ਉਹਦੇ ਉਹ ਕੰਮ ਆ ਸਕਣ।

ਨਾਂ ਰੱਖਣ ਵੇਲੇ ਖਾਣ-ਪੀਣ ਨੂੰ ਬਹੁਤਾ ਨਹੀਂ ਸੀ, ਪਰ ਇਹਦੀ ਕਸਰ ਪੂਰੀ ਕਰਨ ਲਈ ਖੁਸ਼ੀ ਤੇ ਹਾਸਾ ਚੋਖਾ ਸੀ। ਉਹਨਾਂ ਮੁੰਡੇ ਨੂੰ ਸਿਹਤ ਤੇ ਖੁਸ਼ੀ ਦੀਆਂ ਅਸੀਸਾਂ ਦਿਤੀਆਂ ਤੇ ਬੁੱਢੇ ਨੇ ਉਹਦੇ ਨਾਂ ਨਿਆਜ਼ਬੋ ਰਖਿਆ, ਉਸ ਬੂਟੇ ਉਤੇ, ਜਿਹੜਾ ਉਹਦੀ ਮਾਂ ਨੇ ਖੂਹ ਵਿਚੋਂ ਪੁਟਿਆ ਸੀ। ਇਹਦੇ ਨਾਲ ਉਹਦੀ ਮਾਂ ਨੇ ਇਕ ਹੋਰ ਨਾਂ ਰਲਾ ਦਿਤਾ - ਫ਼ੇਤ-ਫ਼ਰੂਮੋਸ, ਜਾਂ ਸੁਹਣਾ ਗਭਰੂ, ਉਹਨੂੰ ਆਪਣਾ ਪਿਆਰਾ ਬੱਚਾ ਬੜਾ ਸੁਹਣਾ ਦਾ ਲਗਦਾ ਸੀ।

ਸਮਾਂ ਉਡਦਾ ਗਿਆ, ਬੁੱਢਾ ਗੁਜ਼ਰ ਗਿਆ, ਤੇ ਮੁੰਡਾ ਵਡਾ ਹੋ ਗਿਆ। ਉਹ ਸ਼ਿਕਾਰ ਨੂੰ ਨਿਕਲ ਜਾਂਦਾ ਤੇ ਆਪਣੀ ਮਾਂ ਨੂੰ ਹਰ ਉਹ ਚੀਜ਼ ਲਿਆ ਕੇ ਦੇਂਦਾ, ਜਿਸਦੀ ਉਹਨੂੰ ਚਾਹ ਹੁੰਦੀ। ਜਿੰਨਾ ਵਡਾ ਉਹ ਹੁੰਦਾ ਗਿਆ, ਓਨੀ ਹੀ ਬਹੁਤੀ ਖੁਸ਼ੀ ਵਾਲੀ ਜ਼ਿੰਦਗੀ ਉਹਦੀ ਮਾਂ ਦੀ ਹੁੰਦੀ ਗਈ, ਇਸ ਲਈ ਕਿ ਉਹਨੂੰ ਉਹਦੀ ਕਹਿਣੀ ਨਾਲ ਵੀ ਤੇ ਕਰਨੀ ਨਾਲ ਵੀ, ਸੁਖ ਤੇ ਹੁਲਾਸ ਜੁੜਦਾ।

ਜਦੋਂ ਨਿਆਜ਼-ਬੋ ਫ਼ੇਤ-ਫ਼ਰੂਮੋਸ ਜਵਾਨ ਹੋ ਗਿਆ, ਉਹ ਘਰ ਤੋਂ ਦੂਰ-ਦੂਰ ਚੀੜ੍ਹ ਤੇ ਸ਼ਾਹ ਬਲੂਤ ਦੇ ਦੁਰਾਡੇ ਤੇ ਸੰਘਣੇ ਜੰਗਲਾਂ ਵਿਚ, ਸ਼ਿਕਾਰ ਲਈ ਜਾਣ ਲਗ ਪਿਆ, ਤੇ ਉਹ ਹੋਰ ਪਰ੍ਹਾਂ ਤੇ ਹੋਰ ਅਗੇ, ਜਿਥੋਂ ਤਕ ਵੀ ਨਜ਼ਰ ਜਾਂਦੀ, ਨਿਕਲ ਜਾਂਦਾ।

ਇਕ ਦਿਨ ਨਿਆਜ਼-ਬ ਇਕ ਵਾਦੀ ਦੇ ਮੁਹਾਣੇ ਤਕ ਆਇਆ, ਤੇ ਜਦੋਂ ਉਹਨੇ ਦੂਰ ਅਗੇ ਤਕਿਆ ਉਹਨੂੰ ਇਕ ਵਡੀ ਸਾਰੀ, ਸਾਵੀਆਂ ਭਾਹਾਂ ਮਾਰਦੀ ਝੀਲ ਦਿੱਸੀ, ਜਿਸ ਵਿਚ ਸੂਰਜ ਨਹਾ ਰਿਹਾ ਸੀ ਜਦੋਂ ਉਹ ਨੇੜੇ ਆਇਆ, ਉਹਨੇ ਵੇਖਿਆ, ਝੀਲ ਝੀਲ ਨਹੀਂ ਸੀ, ਖਾਲਸ ਸੋਨੇ ਤੇ ਮੋਤੀਆਂ ਦੀ ਮਹਿਲ ਸੀ, ਜਿਹੜਾ ਇਕ ਬੇਅੰਤ ਪਸਾਰੇ ਵਾਲੇ ਹਰੇ ਜੰਗਲ ਵਿਚ ਲਿਸ਼ਕਾਂ ਤੇ ਡਲਕਾਂ ਮਾਰ ਰਿਹਾ ਸੀ।

ਉਹਨੇ ਆਪਣੀ ਜ਼ਿੰਦਗੀ ਵਿਚ ਇਹੋ ਜਿਹੀ ਸੁਹਣੀ ਚੀਜ਼ ਅਗੇ ਕਦੀ ਨਹੀਂ ਸੀ ਵੇਖੀ, ਤੇ ਗੁਰਜ਼ ਤੇ ਖੰਡੇ ਨੂੰ ਪੇਟੀ ਵਿਚ ਟਿਕਾ, ਉਹ ਸਿੱਧਾ ਮਹਿਲ ਵਲ ਹੋ ਪਿਆ। ਵਾਟ ਬਹੁਤੀ ਨਹੀਂ ਸੀ ਤੇ ਉਹ ਛੇਤੀ ਹੀ ਓਥੇ ਪਹੁੰਚ ਪਿਆ। ਮਹਿਲ ਦੀਆਂ ਬੂਹੇ - ਬਾਰੀਆਂ ਖੁਸ਼ੀਆਂ ਪਈਆਂ ਸਨ, ਪਰ ਬੰਦੇ ਦਾ ਨਾਂ - ਨਿਸ਼ਾਨ ਨਾ ਤੇ ਮਹਿਲ ਵਿਚ ਸੀ ਤੇ ਨਾ ਹੀ ਉਹਦੇ ਕਿਤੇ ਨੇੜੇ - ਤੇੜੇ। ਨਿਆਜ਼ - ਬੋ ਫ਼ੇਤ-ਫ਼ਰੂਮੋਸ ਨੇ ਕਮਰਾ - ਕਮਰਾ ਵੇਖ ਮਾਰਿਆ, ਤੇ ਇਸੇ ਤਰ੍ਹਾਂ ਸਾਰਾ ਮਹਿਲ ਵੀ। ਉਹ ਬਾਹਰ ਇਹਾਤੇ ਵਿਚ ਨਿਕਲ ਆਇਆ ਤੇ ਓਥੇ ਫੇਰ ਚੁਗਿਰਦੇ ਵੇਖਿਆ, ਪਰ ਉਹਨੂੰ ਕੋਈ ਵੀ ਨਾ ਦਿਸਿਆ। ਫੇਰ, ਚਾਣਚਕ ਹੀ, ਉਹਨੂੰ ਬਹੁਤ ਹੀ ਭਾਂ - ਭਾਂ ਤੇ ਸਾਂ - ਸਾਂ ਤੇ ਟਹਿਣੀਆਂ ਦੇ ਤਿੜਕਣ ਦੀ ਆਵਾਜ਼ ਸੁਣੀਤੀ, ਤੇ ਉਹਨੂੰ ਕੀ ਦਿਸਿਆ। ਜੰਗਲ ਵਲੋਂ ਸਤ ਡਰਾਉਣੇ ਅਜਗਰ ਆ ਰਹੇ ਸਨ, ਹਰ ਇਕ ਦਾ

ਸਿਰ ਸੀਜਬਾੜੇ ਸਨ

ਬਕਰੇ ਦਾ,ਬਘਿਆੜ ਦੇ

ਖੁਰ ਸਨਤੇ ਅੱਖਾਂ ਸਨ,

ਖੋਤੇ ਦੇ,ਵਿੱਸ ਨਾਲ ਭਰੀਆਂ।

੧੦੪