ਪੰਨਾ:ਮਾਣਕ ਪਰਬਤ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੁੰ ਚੇਤਾ ਤਕ ਵੀ ਨਾ ਆ ਸਕੇ। ਉਹ ਲੇਟੀ ਸੋਚਦੀ ਰਹੀ, ਤੇ ਫੇਰ ਚਾਣਚਕ ਹੀ ਉਹ ਪਲਸੇਟੇ ਮਾਰਨ, ਮਰੋੜੇ ਖਾਣ ਤੇ ਸਿਸਕਣ ਲਗ ਪਈ ਕਿ ਜਿੰਨੀ ਤਕਲੀਫ਼ ਉਹਨੂੰ ਹੁਣ ਹੋ ਰਹੀ ਸੀ, ਓਨੀ ਅਗੇ ਕਦੀ ਨਹੀਂ ਸੀ ਹੋਈ।

"ਉਹ ਮੇਰੇ ਪਿਆਰੇ, ਬੜੇ ਪਿਆਰੇ ਬਚਿਆ!" ਉਹ ਕੁਰਲਾਈ। "ਮੈਨੂੰ ਫੇਰ ਬੀਮਾਰੀ ਦਾ ਦੌਰਾ ਪੈ ਗਿਐ ਪਰ ਮੈਨੂੰ ਸੁਫ਼ਨਾ ਆਇਐ, ਜੇ ਮੈਂ ਲਵੇ ਜੰਗਲੀ ਸੂਰ ਦਾ ਮਾਸ ਖਾਵਾਂ ਤਾਂ ਮੈਂ ਵਲ ਹੋ ਜਾਵਾਂਗੀ।"

"ਤਾਂ ਮੈਂ ਜਾਨਾਂ ਤੇ ਤੁਹਾਨੂੰ ਜੰਗਲੀ ਸੂਰ ਦਾ ਮਾਸ ਲਿਆ ਦੇਨਾਂ, ਇਸ ਲਈ ਕਿ ਮੇਰੀ ਇਕੋ-ਇਕ ਰੀਝ ਇਹ ਵੇ, ਤੁਸੀਂ ਵਲ ਰਹੋ, ਨਿਆਜ਼-ਬੋ ਫ਼ੇਤ-ਫ਼ਰੂਮੋਸ ਨੇ ਆਖਿਆ। ਤੇ ਪਲਾਕੀ ਮਾਰ ਘੋੜੇ ਉਤੇ ਚੜ੍ਹ, ਉਹ ਚਲ ਪਿਆ। ਉਹ ਘੋੜਾ ਚੋਖਾ ਚਿਰ ਦੁੜਾਂਦਾ ਗਿਆ ਤੇ ਅਖ਼ੀਰ ਇਲਾਨਾ ਕੋਸਿਨਜ਼ਾਨਾ ਦੇ ਘਰ ਪਹੁੰਚ ਪਿਆ।

"ਮੈਂ ਆ ਸਕਨਾਂ ?" ਉਹਨੇ ਇਲਾਨਾ ਕੋਸਿਨਜ਼ਾਨਾ ਤੋਂ ਪੂਛਿਆ।

"ਜੀ ਸਦਕੇ," ਇਲਾਨਾ ਨੇ ਜਵਾਬ ਦਿਤਾ। "ਨਿੱਘੇ ਦਿਲ ਨਾਲ ਮੈਂ ਤੇਰਾ ਸੁਆਗਤ ਕਰਦੀ ਹਾਂ।"

ਫੇਰ ਨਿਆਜ਼-ਬੋ ਫ਼ੇਤ-ਫ਼ਰੂਮੋਸ ਸਾਹ ਲੈਣ ਲਈ ਬਹਿ ਗਿਆ ਤੇ ਇਲਾਨਾ ਨੂੰ ਸਿਰ ਆ ਪਈ ਨਵੀਂ ਬਦ- ਨਸੀਬੀ ਦੀ ਗਲ ਸੁਣਾਣ ਲਗਾ ।

"ਪਤਾ ਈ, ਮੈਨੂੰ ਲਵਾ ਜੰਗਲੀ ਸੂਰ ਕਿਥੋੋਂ ਲਭੇਗਾ," ਉਹਨੇ ਉਹਦੇ ਤੋਂ ਪੁਛਿਆ। "ਮੇਰੀ ਮਾਂ ਫੇਰ ਬੀਮਾਰ ਹੋ ਗਈ ਏ। ਉਹ ਕਹਿੰਦੀ ਏ, ਉਹਨੂੰ ਲਵੇ ਜੰਗਲੀ ਸੂਰ ਦਾ ਮਾਸ ਈ ਬਚਾ ਸਕਦੈ।

"ਨਹੀਂ ਮੈਨੂੰ ਨਹੀਂ ਪਤਾ, ਪਰ ਏਥੇ ਕੁਝ ਚਿਰ ਠਹਿਰ ਤੇ ਆਰਾਮ ਕਰ, ਤੇ ਸ਼ਾਮੀ ਮੈਨੂੰ ਆਪਣੇ ਭਰਾ ਸੂਰਜ ਤੋਂ ਸਾਰਾ ਕੁਝ ਪਤਾ ਲਗ ਜਾਏਗਾ," ਇਲਾਨਾ ਨੇ ਜਵਾਬ ਦਿਤਾ। "ਉਹਨੂੰ ਜ਼ਰੂਰ ਈ ਪਤਾ ਹੋਵੇਗਾ, ਅਸਮਾਨ ਵਿਚ ਆਪਣੀ ਥਾਂ ਤੋਂ, ਉਹ ਹਰ ਕਿਸੇ ਨੂੰ ਵੇਖ ਜੁ ਸਕਦੈ ਤੇ ਉਸ ਤੋਂ ਕੁਝ ਵੀ ਲੁੱਕਾ ਨਹੀਂ ਰਹਿੰਦਾ।"

ਨਿਆਜ਼- ਬੋ ਫੇਤ-ਫ਼ਰੂਮਸ ਨੇ ਰਾਤ ਇਲਾਨਾ ਦੇ ਘਰ ਗੁਜ਼ਾਰੀ, ਤੇ ਸ਼ਾਮਾਂ ਵੇਲੇ, ਆਪਣੀਆਂ ਕਿਰਨਾਂ ਸਾਂਭ-ਸਮੇਟ, ਇਲਾਨਾ ਦਾ ਭਰਾ ਵੀ ਆਰਾਮ ਕਰਨ ਲਈ ਆ ਗਿਆ।

ਇਲਾਨਾ ਨੇ ਆਪਣੇ ਭਰਾ ਨੂੰ ਆਖਿਆ :

"ਮੈਂ ਕਿਸੇ ਨੂੰ ਜੰਗਲੀ ਸੂਰਾਂ ਦੀ ਗਲ ਕਰਦਿਆਂ ਸੁਣਿਐ। ਪਤਾ ਜੇ, ਉਹ ਦੁਨੀਆਂ ਦੇ ਕਿਸ ਹਿੱਸੇ 'ਚ ਹੁੰਦੇ ਨੇ?"

"ਬਹੁਤ ਦੂਰ, ਮੇਰੀਏ ਭੈਣੇ, ਬਹੁਤ ਦੂਰ ਉੱਤਰ ਵਲ," ਸੂਰਜ ਨੇ ਜਵਾਬ ਦਿੱਤਾ ।

"ਖੁਲ੍ਹੀਆਂ ਪੈਲੀਆਂ ਤੇ ਫੁੱਲਾਂ-ਭਰੀਆਂ ਵਾਦੀਆਂ ਤੋਂ ਪਾਰ, ਦਿਓਦਾਰ ਰੁਖਾਂ ਦੇ ਇਕ ਬਹੁਤ ਵਡੇ ਸੰਘਣੇ ਜੰਗਲ ਵਿਚ।"

"ਜੇ ਲਵਾ ਜੰਗਲੀ ਸੂਰ ਭੁੰਨਣਾ ਹੋਵੇ ਤਾਂ ਕਿਵੇ ਫੜਿਆ ਜਾਏ ?"

"ਨਹੀਂ ਫੜਿਆ ਜਾ ਸਕਦੈ, ਭੈਣੇ। ਜੰਗਲ 'ਚ ਦਿਓਦਾਰ ਏਨੇ ਸੰਘਣੇ ਨੇ ਕਿ ਬੰਦੇ ਦੀ ਤਾਂ ਗਲ ਈ ਛਡੋ, ਮੇਰੀਆਂ ਕਿਰਨਾਂ ਤਕ ਵੀ ਉਹਦੇ ਅੰਦਰ ਨਹੀਂ ਵੜ ਸਕਦੀਆਂ । ਏਥੋਂ ਤਕ ਕਿ ਮੈਂ ਭੀ ਸੂਰਾਂ ਨੂੰ, ਸਿਰਫ਼ ਦੁਪਹਿਰਾਂ ਵੇਲੇ ਵੇਖਨਾਂ, ਜਦੋਂ ਉਹ ਦਲਦਲ ਵਿਚ ਲੇਟਣੀਆਂ ਲੈਣ ਜੰਗਲ ਦੇ ਸਿਰੇ 'ਤੇ ਆਂਦੇ ਨੇ ।ਉਨ੍ਹਾਂ ਦੇ ਦੰਦ ਤੇਜ਼ ਨੇ, ਤੇ ਉਹਨਾਂ ਦੇ ਨੇੜੇ ਢੁਕਣ ਦੀ ਹਿੰਮਤ ਕਰਨਾ ਆਪਣੀ ਬੋਟੀ-ਬੋਟੀ ਕਰਵਾਣ ਬਰਾਬਰ ਏ ।"