ਪੰਨਾ:ਮਾਣਕ ਪਰਬਤ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਾਣੀ ਜ਼ਰਨਿਆਰ ਦੀ
ਜਿਹੜੀ ਬੜੀ ਸਿਆਣੀ ਸੀ

ਆਜ਼ਰਬਾਈਜਾਨੀ ਪਰੀ-ਕਹਾਣੀ

ਤੁਹਾਨੂੰ ਸੁਣਾਵਾਂ ਤਾਂ ਕੀ ਸੁਣਾਵਾਂ? ਮੈਨੂੰ ਪਤੈ, ਕੀ ਸੁਣਾਣਾ ਏਂ। ਕਹਾਣੀ ਮਾਮੇਦ ਨਾਂ ਦੇ ਇਕ ਸੁਦਾਗਰ ਦੀ, ਜਿਹੜਾ ਸ਼ਹਿਰ ਮਿਸਾਰ ਵਿਚ ਰਹਿੰਦਾ ਸੀ, ਪ੍ਰਦੇਸੀਂ ਜਾਂਦਾ ਸੀ ਤੇ ਹਰ ਕਿਸਮ ਦੇ ਮਾਲ ਦੀ ਸੁਦਾਗਰੀ ਕਰਦਾ ਸੀ।

ਇਕ ਦਿਨ ਉਹਨੂੰ ਕਿਸੇ ਬਹੁਤ ਹੀ ਦੁਰਾਡੇ ਦੇਸ ਚਲ ਪੈਣ ਦੀ ਸੁੱਝੀ। ਉਹਨੇ ਚੋਖਾ ਸਾਰਾ ਤਰ੍ਹਾਂ-ਤਰ੍ਹਾਂ ਦਾ ਮਾਲ ਖਰੀਦਿਆ, ਨੌਕਰ-ਚਾਕਰ ਭਾੜੇ ਉਤੇ ਕੀਤੇ, ਆਪਣੇ ਟੱਬਰ ਤੋਂ ਵਿਦਿਆ ਹੋਇਆ, ਤੇ ਆਪਣੇ ਕਾਫ਼ਲੇ ਨਾਲ ਰਾਹੇ ਪੈ ਗਿਆ।

ਉਹ ਇਕ ਥਾਂ ਗਿਆ ਤੇ ਫੇਰ ਇਕ ਹੋਰ ਥਾਂ, ਤੇ ਅਖੀਰ ਉਹ ਇਕ ਸ਼ਹਿਰ ਅਪੜਿਆ, ਜਿਹਦਾ ਨਾਂ ਉਹਨੇ ਪਹਿਲੋਂ ਕਦੀ ਨਹੀਂ ਸੀ ਸੁਣਿਆ। ਏਥੇ ਉਹਨੇ ਲੰਮੇ ਸਫ਼ਰਾਂ ਪਿਛੋਂ ਆਰਾਮ ਕਰਨ ਦੀ ਧਾਰੀ, ਤੇ ਆਪਣੇ ਨੌਕਰਾਂ-ਚਾਕਰਾਂ ਨਾਲ ਇਕ ਕਾਫ਼ਲਾ-ਸਰਾਂ ਵਿਚ ਟਿਕ ਗਿਆ।

ਜਦੋਂ ਉਹ ਖਾ-ਪੀ ਰਿਹਾ ਸੀ, ਇਕ ਓਪਰਾ ਆਦਮੀ ਉਹਦੇ ਕੋਲ ਆਇਆ।

“ਹੋ, ਓਏ, ਸੁਦਾਗਰਾ!" ਉਹ ਕਹਿਣ ਲਗਾ। “ਤੂੰ ਕਿਤੋਂ ਦੂਰੋਂ ਆਇਆ ਹੋਏਂਗਾ, ਜੋ ਤੈਨੂੰ ਏਥੋਂ ਦੇ ਰਿਵਾਜਾਂ ਦਾ ਪਤਾ ਨਹੀਂ।

ਤੇ ਏਸ ਸ਼ਹਿਰ ਦੇ ਰਿਵਾਜ ਕੀ ਨੇ?" ਮਾਮੇਦ ਨੇ ਪੁਛਿਆ।

"ਮੈਂ ਦਸਨਾਂ, ਕੀ ਨੇ। ਜਿਹੜਾ ਵੀ ਸੁਦਾਗਰ ਏਥੇ ਆਉਂਦੈ, ਉਹਨੇ ਬਾਦਸ਼ਾਹ ਨੂੰ ਸ਼ਾਨ ਦੇ

੧੧੮