ਪੰਨਾ:ਮਾਣਕ ਪਰਬਤ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਮੇਰੇ ਨਾਂ ਦਾ ਕਿਵੇਂ ਪਤਾ ਲਗਾ ਈ ," ਉਹਨੇ ਪੁਛਿਆ। “ਪਰ ਸ਼ਾਇਦ ਤੂੰ ਈਂ ਉਹ ਸਿਆਣਾ ਏਂ , ਜਿਹਨੂੰ ਮੈ ਮਿਲਣ ਆਇਆਂ। “ਆਹਖੋ , ਮੈਂ ਈ ਆਂ , ਬੁਢੇ ਨੇ ਜਵਾਬ ਦਿਤਾ। ਛੇਤੀ ਨਾਲ ਦਸ , ਮੇਰੇ ਤੋਂ ਕੀ ਚਾਹੀਦੈ ਤੈਨੂੰ ? ਸ਼ੈਦੱਲੇ ਨੇ ਉਹਨੂੰ ਦਸਿਆ , ਉਹ ਕਿਉਂ ਆਇਆ ਸੀ ਤੇ ਉਹਨੂੰ ਕੀ ਚਾਹੀਦਾ ਸੀ। "ਮੇਰੇ ਕੋਲੋਂ ਹੋਰ ਕੁਝ ਨਹੀਂਉਂ ਪੁਛਣਾ ," ਸਿਆਣੇ ਨੇ ਆਖਿਆ। “ਪੁਛਣਾ ਏਂ , ਸ਼ੈਦੁੱਲੇ ਨੇ ਜਵਾਬ ਦਿਤਾ ਤੇ ਬੁੱਢੇ ਨੂੰ ਦਸਿਆ , ਜੁ ਕੁਝ ਬਘਿਆੜ , ਸੇਆਂ ਦੇ ਦਰਖ਼ਤ ਤੇ ਮਛੀ ਨੇ ਉਹਦੇ ਤੋਂ ਪਛਿਆ ਸੀ । ਸਿਆਣਾ ਬੋਲਿਆ : "ਮੱਛੀ ਦੇ ਸੰਘ 'ਚ ਇਕ ਬਹੁਤ ਵਡਾ ਮੋਤੀ ਫਸਿਆ ਹੋਇਐ । ਜਿਵੇਂ ਈ ਉਹ ਮੋਤੀ ਕਢ ਲਿਆ ਜਾਂਦੈ , ਮੱਛੀ ਵੱਲ ਹੋ ਜਾਵੇਗੀ । ਸੇਆਂ ਦੇ ਦਰਖ਼ਤ ਥੱਲੇ ਚਾਂਦੀ ਦਾ ਇਕ ਵੱਡਾ ਸਾਰਾ ਮਰਤਬਾਨ ਦੁਬਿਆ ਹੋਇਐ। ਸੇਆਂ ਦੇ ਦਰਖ਼ਤ ਦੇ ਫੁਲ ਝਉਂਣੇ ਬੰਦ ਹੋ ਜਾਣਗੇ ਤੇ ਦਰਖ਼ਤ ਨੂੰ ਫਲ ਲੱਗਣ ਲਗ ਪਏਗਾ , ਜਿਵੇਂ ਈ ਉਹ ਮਰਤਬਾਨ ਕਢ ਲਿਆ ਜਾਂਦੈ। ਤੇ ਬਾਕੀ ਰਿਹਾ ਬਘਿਆੜ , ਜੇ ਉਹ ਪੀੜ ਤੋਂ ਆਰਾਮ ਚਾਹੁੰਦੈ , ਤਾਂ ਉਹਨੂੰ ਚਾਹੀਦੈ ਕਿ ਜਿਹੜਾ ਵੀ ਪਹਿਲਾ ਭੱਦੂ ਮਿਲੇ , ਉਹਨੂੰ ਨਿਘਾਰ ਜਾਵੇ। “ਤੇ ਮੇਰੀ ਅਰਜ਼ ਦਾ ਕੀ ਬਣਿਐ ?” “ਜ ਤੂੰ ਚਾਹੁਣੈ , ਉਹ ਦਿਤਾ ਜਾ ਚੁਕਿਐ । ਚਲਾ ਜਾ !" ਸ਼ੈਲੇ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ , ਤੇ ਉਹ ਸਿਆਣੇ ਨੂੰ ਕੋਈ ਹੋਰ ਸਵਾਲ ਪੁੱਛੇ ਬਿਨਾਂ ਘਰ ਵਲ ਨੂੰ ਹੋ ਪਿਆ। ਉਹ ਟੁਰਦਾ ਗਿਆ , ਟੁਰਦਾ ਗਿਆ ਤੇ ਅਖ਼ੀਰ ਉਸ ਝੀਲ 'ਤੇ ਪਹੁੰਚਿਆ ਜਿਥੇ ਵੱਡੀ ਸਾਰੀ ਮੱਛੀ ਬੇਸਬਰੀ ਨਾਲ ਉਹਦੀ ਉਡੀਕ ਕਰ ਰਹੀ ਸੀ । “ਹੱਛਾ , ਤੇ ਸਿਆਣੇ ਨੇ ਮੈਨੂੰ ਕੀ ਆਖਿਐ ਕਰਨ ਨੂੰ ? ਮੱਛੀ ਨੇ ਪੁਛਿਆ। “ਤੇਰੇ ਸੰਘ 'ਚ ਇਕ ਮੋਤੀ ਫਸਿਆ ਹੋਇਐ । ਜਦੋਂ ਉਹ ਨਿਕਲ ਗਿਆ , ਤੂੰ ਠੀਕ ਹੋ ਜਾਵੇਗੀ , ਸ਼ੈਦੁੱਲੇ ਨੇ ਆਖਿਆ , ਤੇ ਅਗੇ ਟੁਰਨ ਲਈ ਮੂੰਹ ਫੇਰਿਆ । “ਭਲਿਆ ਲੋਕਾ , ਮੇਰੇ 'ਤੇ ਤਰਸ ਖਾ ,' ਮੱਛੀ ਕੁਕੀ। ਮੇਰੇ ਸੰਘ 'ਚੋਂ ਮੋਤੀ ਕਢ ਲੈ। ਮੈਨੂੰ ਆਰਾਮ ਆਂ ਜਾਵੇਗਾ , ਤੇ ਨਾਲੇ ਮੋਤੀ ਤੂੰ ਆਪ ਰਖ ਲਈਂ ।" “ਨਾ , ਨਾ , ਮੈਂ ਕਿਉਂ ਪਿਆ ਸਿਰ ਖਪਾਵਾਂ ਸ਼ੈਦੱਲੇ ਨੇ ਆਖਿਆ ! “ਮੈਂ ਤਾਂ ਉੱਗਲ ਨਹੀਂ ਹਿਲਾਣੀ ਤੇ ਦੌਲਤਮੰਦ ਬਣ ਜਾਣੈ। ਇਹ ਕਹਿ ਉਹ ਆਪਣੇ ਰਾਹੇ ਪੈ ਗਿਆ। | ਉਹ ਸੇਆਂ ਦੇ ਦਰਖ਼ਤ ਕੋਲ ਪਹੁੰਚਿਆ ਤੇ ਉਹਨੂੰ ਵੇਖ ਦਰਖ਼ਤ ਦੀਆਂ ਸਭੇ ਡਾਹਣਾਂ ਫੜਕਣ ਲਗ ਪਈਆਂ , ਸੱਭੇ ਪੱਤੇ ਸਰਸਰਾਣ ਲਗ ਪਏ। "ਸੁਣਾ ” ਸੇਆਂ ਦੇ ਦਰਖ਼ਤ ਨੇ ਪੁਛਿਆ। "ਸਿਆਣੇ ਕੋਲੋਂ ਪਤਾ ਲਗਾ ਈ , ਮੇਰਾ ਬੱਚਾ ਕਿਵੇਂ ਹੋਵੇਗਾ ?" “ਆਹਖੋ , ਪਤਾ ਲਗੈ , ਸ਼ੈਦੁੱਲੇ ਨੇ ਜਵਾਬ ਦਿਤਾ।“ਤੇਰੀਆਂ ਜੜਾਂ ਥੱਲੇ ਚਾਂਦੀ ਦਾ ਇਕ ਬਹੁਤ ਵੱਡਾ ਰਤਬਾਨ ਦਬਿਆ ਪਿਐ , ਤੇ ਇਹਨੂੰ ਪੁਟ ਕੇ ਕਢਣਾ ਪਏਗਾ। ਫੇਰ ਤੇਰੇ ਫੁਲ ਨਹੀਂ ਝਉਂਣਗੇ ਤੇ ਤੈਨੂੰ ਲੱਗਣ ਲਗ ਪੈਣਗੇ। ਸੋਅ ਲੱਗਣ ੧੨੫