ਪੰਨਾ:ਮਾਣਕ ਪਰਬਤ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਰ ਤੇ ਜੁਲਾਹਾ

ਆਰਮੇਨੀ ਪਰੀ-ਕਹਾਣੀ

ਇਕ ਵਾਰੀ ਦੀ ਗਲ ਏ, ਇਕ ਜ਼ਾਰ ਹੁੰਦਾ ਸੀ।

ਇਕ ਦਿਨ ਉਹ ਆਪਣੇ ਤਖ਼ਤ ਉਤੇ ਬੈਠਾ ਹੋਇਆ ਸੀ ਕਿ ਕਿਸੇ ਦੁਰਾਡੇ ਦੇਸੋਂ ਉਹਦੇ ਕੋਲ ਇਕ ਹੋਰ ਜ਼ਾਰ ਦਾ ਏਲਚੀ ਪਹੁੰਚਿਆ। ਏਲਚੀ ਨੇ ਮੂੰਹੋਂ ਕੁਝ ਆਖੇ ਬਿਨਾਂ, ਜ਼ਾਰ ਦੇ ਤਖ਼ਤ ਦੁਆਲੇ ਚਾਕ ਨਾਲ ਇਕ ਗੋਲ ਚੱਕਰ ਵਾਹ ਦਿਤਾ ਤੇ ਚੁਪ—ਚਾਪ ਇਕ ਪਾਸੇ ਹੋ ਖਲੋਤਾ।

ਜ਼ਾਰ ਦੇ ਪਿੜ—ਪੱਲੇ ਕੁਝ ਨਾ ਪਿਆ।

"ਇਹਦਾ ਕੀ ਮਤਲਬ ਹੋਇਆ?" ਉਹਨੇ ਪੁਛਿਆ।

ਪਰ ਏਲਚੀ ਅਸਲੋਂ ਕੁਝ ਨਾ ਬੋਲਿਆ।

ਇਹਦੇ ਨਾਲ ਜ਼ਾਰ ਨੂੰ ਫ਼ਿਕਰ ਲਗ ਗਿਆ। ਉਹਨੇ ਆਪਣੇ ਵਜ਼ੀਰ ਤੇ ਦਰਬਾਰੀ ਸੱਦੇ ਤੇ ਉਹਨਾਂ ਨੂੰ ਹੁਕਮ ਦਿਤਾ, ਉਹ ਸਮਝਾਣ, ਉਹਦੇ ਤਖ਼ਤ ਦੁਆਲੇ ਲੀਕ ਦਾ ਮਤਲਬ ਕੀ ਹੋ ਸਕਦਾ ਸੀ।

ਵਜ਼ੀਰਾਂ ਤੇ ਦਰਬਾਰੀਆਂ ਨੇ ਲੀਕ ਦਾ ਚੰਗੀ ਤਰ੍ਹਾਂ ਮੁਆਇਨਾ ਕੀਤਾ, ਪਰ ਉਹਨਾਂ ਨੂੰ ਕਹਿਣ ਵਾਲੀ ਗੱਲ ਕੋਈ ਨਾ ਸੁੱਝੀ।

ਜ਼ਾਰ ਨੂੰ ਗੁੱਸਾ ਚੜ੍ਹ ਗਿਆ।

"ਸ਼ਰਮ ਨਾਲ ਝੁੰਬ ਮਰੋ!" ਉਹ ਕੜਕਿਆ। "ਡੁਬ ਮਰੋ ਸ਼ਰਮ ਨਾਲ! ਮੇਰੇ ਸਾਰੇ ਦੇਸ਼ 'ਚ ਇਕ ਵੀ ਦਾ ਇਹੋ ਜਿਹਾ ਨਹੀਂ, ਜਿਹੜਾ ਮੇਰੇ ਤਖ਼ਤ ਦੁਆਲੇ ਵਾਹੀ ਲੀਕ ਦਾ ਮਤਲਬ ਬੁਝ ਸਕੇ?"

੧੨੭