ਪੰਨਾ:ਮਾਣਕ ਪਰਬਤ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਕਿੱਡਾ ਸੁਹਣਾ ਗਲੀਚਾ ਏ!" ਵਾਘੀਨਾਕ ਨੇ ਆਖਿਆ। "ਮੇਰਾ ਖ਼ਿਆਲ ਏ, ਘਰ ਦੀ ਮਾਲਕਣ ਨੇ ਬੁਣਿਆ ਹੋਣੈ?"

"ਮੇਰੀ ਘਰ ਵਾਲੀ ਨਹੀਂ, " ਅਰਾਨ ਨੇ ਕਿਹਾ। "ਦਸ ਵਰ੍ਹੇ ਹੋਏ, ਉਹ ਪੂਰੀ ਹੋ ਗਈ ਸੀ। ਗਲੀਚਾ ਮੇਰੀ ਧੀ, ਅਨਾਇਤ, ਨੇ ਆਪਣੇ ਹੱਥਾਂ ਨਾਲ ਬੁਣਿਐ।"

"ਆਪ ਜ਼ਾਰ ਦੇ ਮਹਿਲੀ ਵੀ ਏਡਾ ਸੁਹਣਾ ਗਲੀਚਾ ਨਹੀਂ। ਸਾਨੂੰ ਖੁਸ਼ੀ ਹੋਈ ਏ, ਤੇਰੀ ਧੀ ਏਡੀ ਹੁੰਨਰਵੰਦ ਬੁਣਕਰ ਏ," ਸਰਦਾਰਾਂ ਨੇ ਆਖਿਆ। "ਉਹਦੀ ਸੋਭਾ ਜ਼ਾਰ ਦੇ ਕੰਨਾਂ ਤਕ ਜਾ ਪਹੁੰਚੀ ਏ। ਅਸੀਂ ਉਹਦੇ ਵਲੋਂ ਸਾਕ ਕਰਨ ਆਏ ਹਾਂ। ਜ਼ਾਰ ਚਾਹੁੰਦੈ, ਤੂੰ ਉਹਦੇ ਇਕੋ - ਇਕ ਪੁੱਤਰ, ਤਖਤ ਦੇ ਵਾਰਸ, ਨਾਲ ਆਪਣੀ ਧੀ ਦਾ ਵਿਆਹ ਕਰ ਦੇਵੇਂ।"

ਸਰਦਾਰਾਂ ਦਾ ਖਿਆਲ ਸੀ, ਜਾਂ ਤੇ ਅਰਾਨ ਇੰਜ ਸਿਰ ਹਿਲਾਏਗਾ, ਜਿਵੇਂ ਉਹਨੂੰ ਯਕੀਨ ਹੀ ਨਾ ਆ ਰਿਹਾ ਹੋਵੇ, ਜਾਂ ਖੁਸ਼ੀ ਨਾਲ ਟਪ ਖਲੋਵੇਗਾ। ਪਰ ਵਾਗੀ ਨੇ ਨਾ ਇੰਜ ਕੀਤਾ ਨਾ ਉਂਜ। ਉਹਨੇ ਸਿਰ ਨੀਵਾਂ ਪਾ ਲਿਆ ਤੇ ਉਹਦੀ ਅਗਲੀ ਉਂਗਲ ਗਲੀਚੇ ਉਤੇ ਨਮੂਨੇ ਵਾਹੁਣ ਲਗ ਪਈ।

ਵਾਘੀਨਾਕ ਨੇ ਕਿਹਾ:

"ਅਰਾਨ, ਭਰਾਵਾ ਮੇਰਿਆ, ਏਨਾ ਉਦਾਸ ਕਿਉਂ ਹੋ ਗਿਐ? ਅਸੀਂ ਤੇਰੇ ਲਈ ਖੁਸ਼ੀ ਦੀ ਖ਼ਬਰ ਲਿਆਂਦੀ ਏ, ਦੁਖ ਦੀ ਖ਼ਬਰ ਨਹੀਂ ਲਿਆਂਦੀ। ਅਸੀਂ ਤੇਰੀ ਧੀ ਤੈਥੋਂ ਜ਼ਬਰਦਸਤੀ ਨਹੀਂ ਲਿਜਾਣਾ ਚਾਹੁੰਦੇ। ਉਹਦਾ ਵਿਆਹ ਤੇਰੀ ਮਰਜ਼ੀ ਉਤੇ ਏ।"

ਪਿਆਰੇ ਮਹਿਮਾਨੋ," ਅਰਾਨ ਨੇ ਜਵਾਬ ਦਿਤਾ, ਮੈਂ ਆਪਣੀ ਧੀ ਨੂੰ ਮਜਬਰ ਨਹੀਂ ਕਰਾਂਗਾ। ਜੇ। ਉਹ ਸ਼ਹਿਜ਼ਾਦੇ ਨਾਲ ਵਿਆਹ ਕਰਨਾ ਮੰਨ ਜਾਏ, ਤਾਂ ਮੈਂ ਨਹੀਂ ਕਹਾਂਗਾ, ਨਾ ਕਰੇ।"

ਐਨ ਓਸੇ ਵੇਲੇ ਪੱਕੇ ਫਲਾਂ ਦੀ ਟੋਕਰੀ ਚੁਕੀ ਅਨਾਇਤ ਅੰਦਰ ਆਈ। ਉਹਨੇ ਬਾਹਰੋਂ ਆਇਆਂ ਨੂੰ ਝੁਕ ਕੇ ਸਲਾਮ ਕੀਤਾ, ਫਲ ਨੂੰ ਤਸ਼ਤਰੀ ਉਤੇ ਪਰੋਸਿਆ, ਤੇ ਉਹਨਾਂ ਦੇ ਅਗੇ ਰਖ ਦਿਤਾ, ਤੇ ਫੇਰ ਗਲੀਚਾ ਬੁਣਨ ਵਾਲੇ ਅੱਡੇ ਤੇ ਬਹਿ ਗਈ। ਸਰਦਾਰ ਉਹਨੂੰ ਵੇਖਣ ਲਗੇ, ਉਹਦੀਆਂ ਉਂਗਲਾਂ ਦੀ ਚੁਸਤੀ ਤਕ ਦੰਗ ਰਹਿ ਗਏ।

"ਅਨਾਇਤ, 'ਕੱਲੀ ਕਿਉਂ ਕੰਮ ਕਰਨੀਂ ਏਂ, ਮੈਂ ਸੁਣਿਐ, ਤੇਰੀਆਂ ਬੜੀਆਂ ਸ਼ਾਗ੍ਰਿਦਨਾਂ ਨੇ।"

"ਹੈ ਤਾਂ ਸਹੀ ਨੇ, ਅਨਾਇਤ ਨੇ ਜਵਾਬ ਦਿਤਾ, ਪਰ ਮੈਂ ਸਾਰੀਆਂ ਨੂੰ ਜਾਣ ਦਿਤੈ, ਅੰਗੂਰਾਂ ਦਾ ਫ਼ਸਲ ਸਮੇਟਣ ਲਈ।"

"ਮੈਂ ਇਹ ਵੀ ਸੁਣਿਐ, ਤੂੰ ਸ਼ਾਗ੍ਰਿਦਨਾਂ ਨੂੰ ਲਿਖਣਾ - ਪੜ੍ਹਨਾ ਵੀ ਸਿਖਾਣੀ ਏਂ।"

"ਸਿਖਾਣੀ ਆਂ," ਅਨਾਇਤ ਨੇ ਫੇਰ ਜਵਾਬ ਦਿਤਾ। "ਹੁਣ ਤਾਂ ਸਾਡੇ ਵਾਗੀ ਵੀ ਜਦੋਂ ਵਗਾਂ ਨਾਲ ਬਾਹਰ ਹੁੰਦੇ ਨੇ, ਪੜ੍ਹਦੇ ਨੇ ਤੇ ਇਕ ਦੂਜੇ ਨੂੰ ਪੜ੍ਹਨਾ ਸਿਖਾਂਦੇ ਨੇ। ਸਾਡੇ ਜੰਗਲਾਂ ਦੇ ਸਭਨਾਂ ਦਰਖ਼ਤ ਦੇ ਤਣੇ ਲਿਖਾਈ ਨਾਲ ਭਰੇ ਹੋਏ ਨੇ। ਕਿਲ੍ਹੇ ਦੀਆਂ ਕੰਧਾਂ, ਚਟਾਨਾਂ ਤੇ ਪਥਰਾਂ ਉਤੇ ਕੋਲੇ ਨਾਲ ਲਿਖਾਈ ਹੋਈ ਪਈ ਏ। ਇਕ ਆਦਮੀ ਇਕ ਲਫ਼ਜ਼ ਲਿਖਦਾ ਏ ਦੂਜਾ ਇਕ ਹੋਰ, ਤੇ ਏਸ ਤਰ੍ਹਾਂ ਚਲਦਾ ਰਹਿੰਦੈ। ਸਾਡੇ, ਸਾਰੇ ਪਹਾੜ ਤੇ ਖੱਡਾਂ ਲਿਖਾਈ ਨਾਲ ਭਰੀਆਂ ਹੋਈਆਂ ਨੇ।"

"ਅਸੀਂ ਇਲਮ ਦੀ ਏਡੀ ਕਦਰ ਨਹੀਂ ਕਰਦੇ," ਵਾਘੀਨਾਕ ਨੇ ਆਖਿਆ "ਸ਼ਹਿਰੀਏ ਸੁਸਤ ਹੁੰਦੇ ਨੇ। ਪਰ ਜੇ ਤੂੰ ਸਾਡੇ ਨਾਲ ਆ ਰਹੇਂ, ਤੂੰ ਸਭਨਾਂ ਨੂੰ ਮਿਹਨਤੀ ਬਣਨ ਦੀ ਜਾਚ ਸਿਖਾ ਦਏਂ। ਇਕ ਪਲ ਬੁਣਨਾ

੧੩੪