ਪੰਨਾ:ਮਾਣਕ ਪਰਬਤ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਓਥੇ ਸ਼ਹਿਰ ਦੇ ਵਿਚਕਾਰ ਇਕ ਬਹੁਤ ਵੱਡਾ ਚੌਕ ਸੀ ਤੇ ਇਕ ਮਡੀ, ਜਿਹਦੇ ਚੌਹਾਂ ਪਾਸੀਂ ਦਸਤਕਾਰਾਂ ਤੇ ਵਪਾਰੀਆਂ ਦੀਆਂ ਦੁਕਾਨਾਂ ਸਨ।

ਇਕ ਦਿਨ ਜਦੋਂ ਵਾਚਾਗਾਨ ਚੌਕ ਵਿਚ ਬੈਠਾ ਹੋਇਆ ਸੀ, ਉਹਨੇ ਲੋਕਾਂ ਦੀ ਇਕ ਭੀੜ ਵੇਖੀ, ਜਿਹੜੀ ਇਕ ਬਹੁਤ ਹੀ ਬੁਢੇ ਆਦਮੀ ਦੇ ਮਗਰ - ਮਗਰ ਟੁਰੀ ਆ ਰਹੀ ਸੀ। ਬੁੱਢਾ ਡਾਢਾ ਹੌਲੀ ਹੌਲੀ ਚਲ ਰਿਹਾ ਸੀ। ਪਹਿਲੋਂ ਉਹਦੇ ਅਗੇ ਵਾਲਾ ਰਾਹ ਸਾਫ਼ ਕੀਤਾ ਜਾਂਦਾ ਸੀ ਤੇ ਉਹਦੇ ਪੈਰਾਂ ਹੇਠ ਇੱਟਾਂ ਰਖੀਆਂ ਜਾਂਦੀਆਂ ਸਨ, ਤੇ ਫੇਰ ਉਹਨਾਂ ਉਤੇ ਉਹ ਪੈਰ ਰਖਦਾ ਸੀ।

ਵਾਚਾਗਾਨ ਨੇ ਕਿਸੇ ਲੰਘਦੇ - ਜਾਂਦੇ ਤੋਂ ਪੁਛਿਆ, ਉਹ ਬੁਢਾ ਕੌਣ ਸੀ।

"ਇਹ ਵੀ ਨਹੀਂ ਪਤਾ ਤੈਨੂੰ!" ਆਦਮੀ ਬੋਲ ਉਠਿਆ। “ਵਡੇ ਮਹੰਤ ਹਰੀ ਨੀ ਤੇ ਏਨੇ ਪਾਕ - ਸਾਫ਼ ਨੇ ਕਿ ਭੇਜੇ ਪੈਰ ਤਕ ਨਹੀਂ ਰਖਦੇ, ਮਤੇ ਕੋਈ ਕੀੜਾ ਨਾ ਮਿਧਿਆ ਜਾਵੇ।

ਫੇਰ ਚੌਕ ਵਿਚ ਇਕ ਗਲੀਚਾ ਵਿਛਾ ਦਿਤਾ ਗਿਆ, ਤੇ ਵਡਾ ਮਹੰਤ ਆਰਾਮ ਕਰਨ ਲਈ ਗੋਡਿਆਂ ਭਾਰ ਉਹਦੇ ਉਤੇ ਬਹਿ ਗਿਆ। ਬੱਚੇ ਦੇ ਨੇੜੇ ਪਹੁੰਚਣ ਤੇ ਸੁਣਨ ਲਈ, ਉਹ ਕੀ ਕਹਿੰਦਾ ਏ, ਵਾਰਾਨ ਭੀੜ ਵਿਚੋਂ ਰਾਹ ਬਣਾਂਦਾ ਅਗੇ ਆ ਗਿਅ ਵਡੇ ਮਹੰਤ ਦੀਆਂ ਅੱਖਾਂ ਤੇਜ਼ ਸਨ। ਵਾਚਾਗਾਨ ਨੂੰ ਵੇਖਦਿਆਂ ਸਾਰ ਹੀ ਉਹਨਾਂ ਤਾੜ ਲਿਆ, ਉਹ ਓਪਰਾ ਆਦਮੀ ਸੀ।

"ਕੌਣ ਏਂ ਤੂੰ ਤੇ ਗੁਜ਼ਾਰੇ ਲਈ ਕੀ ਕਰਨੈ?" ਵਡੇ ਮਹੰਤ ਨੇ ਪੁਛਿਆ।

"ਮੈਂ ਦੂਰੋਂ ਆਇਆ ਕਾਰੀਗਰ ਹਾਂ," ਵਾਚਾਗਾਨ ਨੇ ਜਵਾਬ ਦਿਤਾ। "ਮੈਂ ਸ਼ਹਿਰ ਕੰਮ ਲੱਭਣ ਆਇਆਂ।"

"ਠੀਕ ਏ, ਮੇਰੇ ਨਾਲ ਆ, ਮੈਂ ਤੈਨੂੰ ਕੰਮ ਦਿਆਂਗਾ ਤੇ ਚੰਗਾ ਮਿਹਨਤਾਨਾ।"

ਵਾਚਾਗਾਨ ਨੇ ਹਾਂ ਵਿਚ ਸਿਰ ਹਿਲਾਇਆ ਤੇ ਵਡੇ ਮਹੰਤ ਨੇ ਆਪਣੇ ਸਹਾਇਕਾਂ, ਆਪਣੇ ਵਰਗੇ ਹੀ ਮਹੰਤਾਂ, ਦੇ ਕੰਨੀਂ ਕੁਝ ਆਖਿਆ ਤੇ ਉਹ ਇਕਦਮ ਹੀ ਵਖ - ਵੱਖ ਪਾਸਿਆਂ ਨੂੰ ਟੁਰ ਪਏ!

ਕੁਝ ਚਿਰ ਪਿਛੋਂ ਉਹ ਪਾਂਡੀਆਂ ਨਾਲ ਪਰਤ ਆਏ, ਜਿਹੜੇ ਹਰ ਕਿਸਮ ਦੇ ਸਾਮਾਨ ਨਾਲ ਲੱਦੇ ਹੋਏ ਸਨ। ਫੇਰ ਵਡਾ ਮਹੰਤ ਉਠਿਆ ਤੇ ਚੌਕ ਤੋਂ ਚਲ ਪਿਆ ਤੇ ਵਾਚਾਗਾਨ ਚੁਪ — ਚਾਪ ਉਹਦੇ ਪਿਛੇ - ਪਿਛੇ ਹੋ ਪਿਆ। ਇਸ ਤਰਾਂ ਉਹ ਸ਼ਹਿਰ ਦੇ ਫਾਟਕਾਂ ਕੋਲ ਪਹੁੰਚ ਗਏ।

ਏਥੇ ਵਡੇ ਮਹੰਤ ਨੇ ਲੋਕਾਂ ਨੂੰ ਅਸ਼ੀਰਬਾਦ ਦਿਤਾ। ਲੋਕ ਛੇਤੀ ਹੀ ਖੰਡ - ਪੁੰਡ ਗਏ ਤੇ ਪਿਛੇ ਮਹੰਤ, ਪਾਂਡੀ ਤੇ ਵਾਚਾਗਾਨ ਹੀ ਰਹਿ ਗਏ। ਜਦੋਂ ਸ਼ਹਿਰ ਉਹਨਾਂ ਤੋਂ ਦੂਰ ਰਹਿ ਗਿਆ ਉਹ ਇਕ ਉਚੀ ਕੇਪ ਕੋਲ ਪਹੁੰਚੇ, ਜਿਹਦੇ ਵਿਚ ਇਕ ਫਾਟਕ ਸੀ। ਵਡੇ ਮਹੰਤ ਨੇ ਇਕ ਲੰਮੀ - ਚੌੜ। ਚਾਬੀ ਕੱਢੀ ਤੇ ਫਾਟਕ ਖੋਲਿਆ।

ਅੰਦਰ ਇਕ ਬਹੁਤ ਵਡਾ ਚੌਕ ਸੀ ਤੇ ਅਧ - ਵਿਚਕਾਰ ਇਕ ਮੰਦਰ ਬਣਿਆ ਹੋਇਆ ਸੀ, ਜਿਹਦੇ ਚੁਗਿਰਦੇ ਕਟਿਆਵਾਂ ਸਨ। ਪਾਂਡੀਆਂ ਨੇ ਚੁੱਕੀਆਂ ਹੋਈਆਂ ਗੰਢਾਂ ਰਖ ਦਿਤੀਆਂ ਤੇ ਵਡਾ ਮਹੰਤ ਉਹਨਾਂ ਨੂੰ ਤੇ ਵਾਚਾਗਾਨ ਨੂੰ ਮੰਦਰ ਦੇ ਦੂਜੇ ਪਾਸੇ ਲੈ ਗਿਆਂ, ਤੇ ਲੋਹੇ ਦਾ ਇਕ ਬੂਹਾ ਖੋਲ, ਕਹਿਣ ਲਗਾ:

"ਲੰਘ ਜਾਓ ਅੰਦਰੋ, ਤੁਹਾਨੂੰ ਉਥੇ ਕੰਮ ਦਿਤਾ ਜਾਵੇਗਾ।"

"ਉਹ ਬੌਂਦਲਾ ਗਏ, ਚੁਪ — ਚਾਪ ਅੰਦਰ ਵੜ ਗਏ ਤੇ ਉਹਨਾਂ ਵੇਖਿਆ ਉਹ ਹਨੇਰੇ ਭੋਹਰੇ ਵਿਚ ਪਏ ਹੋਏ ਸਨ। ਉਹਨਾਂ ਦੇ ਅੰਦਰ ਵੜਨ ਉਤੇ ਵਡੇ ਮਹੰਤ ਨੇ ਬੂਹੇ ਨੂੰ ਜੰਦਰਾ ਲਾ ਦਿਤਾ, ਤੇ ਇਹ ਜਾਣਦਿਆਂ ਕਿ ਵਾਪਸ ਜਾਣ ਦਾ ਰਾਹ ਨਹੀਂ ਸੀ ਰਿਹਾ, ਉਹ ਅਗੇ ਟੁਰ ਪਏ।

੧੩੭