ਪੰਨਾ:ਮਾਣਕ ਪਰਬਤ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਕੰਨ-ਪਾੜਵੀਂ ਦਗੜ-ਦਗੜ ਤੇ ਗੜਕ ਸੁਣਾਈ ਦਿਤੀ, ਤੇ ਸਾਰਾ ਮਹਿਲ ਹਿੱਲ ਗਿਆ ਤੇ ਕੰਬ ਉਠਿਆ। ਮਹਿਮਾਨ ਡਰ ਗਏ ਤੇ ਆਪਣੀਆਂ ਥਾਵਾਂ ਤੋਂ ਕੁਦ ਖਲੋਤੇ। ਪਰ ਈਵਾਨ ਨੇ ਕਿਹਾ:

"ਡਰੋ ਨਾ, ਭਲੇ ਲੋਕੋ। ਇਹ ਤਾਂ ਮੇਰੀ ਡੱਡੀ ਆ ਰਹੀ ਏ, ਆਪਣੀ ਸੰਦੂਕੜੀ 'ਚ ਬੈਠੀ।

ਤੇ ਜ਼ਾਰ ਦੇ ਮਹਿਲ ਦੀ ਡਿਉੜੀ ਸਾਹਮਣੇ ਉਡਦੀ ਆਉਂਦੀ ਇਕ ਸੁਨਹਿਰੀ ਬੱਘੀ ਆਣ ਖਲੋਤੀ। ਉਹਦੇ ਅਗੇ ਛੇ ਚਿੱਟੇ ਘੋੜੇ ਜੁਪੇ ਹੋਏ ਸਨ। ਤੇ ਉਹਦੇ ਵਿਚੋਂ ਚਤਰ-ਸੁਜਾਨ ਵਸਿਲੀਸਾ ਉਤਰੀ। ਉਹਦੇ ਅਸਮਾਨੀ ਰੇਸ਼ਮ ਦੇ ਗਾਉਨ ਉਤੇ ਤਾਰੇ ਜੜੇ ਹੋਏ ਸਨ ਤੇ ਉਹਨੇ ਸਿਰ ਉਤੇ ਏਕਮ ਦਾ ਡਲ੍ਹਕਦਾ ਚੰਨ ਰਖਿਆ ਹੋਇਆ ਸੀ, ਤੇ ਉਹ ਏਨੀ ਸੁਹਣੀ ਲਗਦੀ ਸੀ ਕਿ ਕੀ ਕਿਸੇ ਸੋਚੀ, ਕੀ ਕਿਸੇ ਜਾਣੀ, ਪਵੇ ਸਿਰਫ਼ ਕਹਾਣੀ। ਉਹਨੇ ਈਵਾਨ ਦਾ ਹੱਥ ਫੜ ਲਿਆ ਤੇ ਉਹਨੂੰ ਸ਼ਾਹ ਬਲੂਤ ਦੇ ਮੇਜ਼ਾਂ ਵਲ ਲੈ ਗਈ, ਜਿਨ੍ਹਾਂ ਉਤੇ ਕੱਢੇ ਹੋਏ ਮੇਜ਼ਪੋਸ਼ ਵਿਛੇ ਹੋਏ ਸਨ।

ਮਹਿਮਾਨ ਖਾਣ ਪੀਣ ਤੇ ਮੌਜ ਉਡਾਣ ਲਗ ਪਏ। ਚਤਰ-ਸੁਜਾਨ ਵਸਿਲੀਸਾ ਨੇ ਆਪਣੇ ਗਲਾਸ ਪੀਤੇ ਤੇ ਆਖਰੀ-ਤੁਪਕੇ ਆਪਣੀ ਖੱਬੀ ਬਾਂਹ ਵਿਚ ਪਾ ਦਿਤੇ। ਉਹਨੇ ਰਾਜ ਹੰਸ ਦਾ ਕੁਝ ਮਾਸ ਖਾਧਾ ਤੇ ਹੱਡੀਆਂ ਆਪਣੀ ਸੱਜੀ ਬਾਂਹ ਵਿਚ ਸੁਟ ਲਈਆਂ।

ਤੇ ਵਡੇ ਭਰਾਵਾਂ ਦੀਆਂ ਵਹੁਟੀਆਂ ਤਕਦੀਆਂ ਰਹੀਆਂ ਤੇ ਜੋ ਕੁਝ ਉਹ ਕਰਦੀ ਗਈ, ਉਹੋ ਕੁਝ ਉਹ ਵੀ ਕਰਦੀਆਂ ਗਈਆਂ।

ਉਹਨਾਂ ਨੇ ਖਾਧਾ ਤੇ ਪੀਤਾ ਤੇ ਫੇਰ ਨੱਚਣ ਦਾ ਵਕਤ ਆ ਗਿਆ। ਚਤਰ-ਸੁਜਾਨ ਵਸਿਲੀਸਾ ਨੇ ਈਵਾਨ ਦਾ ਹੱਥ ਫੜ ਲਿਆ ਤੇ ਨੱਚਣ ਲਗ ਪਈ। ਉਹ ਨੱਚਣ ਲਗੀ ਤੇ ਵਲ ਖਾਂਦੀ ਤੇ ਘੁਮੇਟਣੀ ਉਤੇ ਘੁਮੇਟਣੀ ਖਾਈ ਜਾਂਦੀ, ਤੇ ਹਰ ਕੋਈ ਵੇਖਦਾ ਤੇ ਦੰਗ ਰਹੀ ਜਾਂਦਾ। ਉਹਨੇ ਆਪਣੀ ਖੱਬੀ ਬਾਂਹ ਲਹਿਰਾਈ ਤੇ ਇਕ ਝੀਲ ਬਣ ਗਈ; ਉਹਨੇ ਆਪਣੀ ਸੱਜੀ ਬਾਂਹ ਲਹਿਰਾਈ ਤੇ ਚਿੱਟੇ-ਚਿੱਟੇ ਰਾਜ ਹੰਸ ਝੀਲ ਵਿਚ ਤਰਨ ਲਗ ਪਏ। ਜ਼ਾਰ ਤੇ ਉਹਦੇ ਮਹਿਮਾਨ ਅਸ਼-ਅਸ਼ ਕਰ ਉਠੇ।

ਫੇਰ ਦੋ ਵਡੇ ਭਰਾਵਾਂ ਦੀਆਂ ਵਹੁਟੀਆਂ ਨੱਚਣ ਲਗੀਆਂ। ਉਹਨਾਂ ਆਪਣੀਆਂ ਖੱਬੀਆਂ ਬਾਹਵਾਂ ਲਹਿਰਾਈਆਂ, ਤੇ ਮਹਿਮਾਨਾਂ ਉਤੇ ਸ਼ਰਾਬ ਦੀਆਂ ਛਿੱਟਾਂ ਪਾ ਦਿਤੀਆਂ; ਉਹਨਾਂ ਆਪਣੀਆਂ ਸੱਜੀਆਂ ਬਾਹਵਾਂ ਲਹਿਰਾਈਆਂ, ਤੇ ਸਭਨਾਂ ਪਾਸੇ ਹੱਡੀਆਂ ਉਡ ਪਈਆਂ। ਤੇ ਇਕ ਹੱਡੀ ਜਾ ਕੇ ਜ਼ਾਰ ਦੀ ਅੱਖ ਵਿਚ ਲਗੀ। ਤੇ ਜ਼ਾਰ ਨੂੰ ਬਹੁਤ ਹੀ ਗ਼ੁਸਾ ਚੜ੍ਹ ਗਿਆ ਤੇ ਉਹਨੇ ਆਪਣੀਆਂ ਦੋਵਾਂ ਨੂੰਹਾਂ ਨੂੰ ਉਥੋਂ ਕੱਢ ਦਿੱਤਾ।

ਏਨੇ ਵਿਚ, ਈਵਾਨ ਅਛੋਪਲੇ ਹੀ ਬਾਹਰ ਨਿਕਲ ਆਇਆ, ਘਰ ਨੂੰ ਭਜਿਆ ਤੇ ਜਦੋਂ ਉਹਨੂੰ ਡੱਡੂ ਵਾਲੀ ਖਲ ਲੱਭੀ, ਉਹਨੇ ਚੁਕ ਕੇ ਤੰਦੂਰ ਵਿਚ ਸੁਟ ਦਿਤੀ ਤੇ ਸਾੜ ਛੱਡੀ।

ਤੇ ਫੇਰ ਚਤਰ-ਸੁਜਾਨ ਵਸਿਲੀਸਾ ਘਰ ਪਰਤੀ, ਤੇ ਉਹਨੂੰ ਇਕਦਮ ਹੀ ਦਿਸ ਪਿਆ ਕਿ ਉਹਦੀ ਡੱਡੂ ਵਾਲੀ ਖਲ ਨਹੀਂ ਸੀ ਰਹੀ। ਉਹ ਉਦਾਸ ਤੇ ਨਿਮੋਝੂਣੀ ਹੋ ਕੇ ਇਕ ਬੈਂਚ ਉਤੇ ਬਹਿ ਗਈ ਤੇ ਈਵਾਨ ਨੂੰ ਕਹਿਣ ਲੱਗੀ:

"ਹਾਇ, ਈਵਾਨ, ਕੀ ਕਰ ਛਡਿਆ ਈ! ਜੇ ਤੂੰ ਤਿੰਨ ਦਿਨ ਹੋਰ ਉਡੀਕ ਲਿਆ ਹੁੰਦਾ ਤੇ ਮੈਂ ਹਮੇਸ਼ਾਂ-ਹਮੇਸ਼ਾਂ ਲਈ ਤੇਰੀ ਹੋ ਜਾਂਦੀ। ਪਰ ਹੁਣ ਅਲਵਿਦਾ। ਮੈਨੂੰ ਤਿੰਨ-ਨਾਵੇ ਦੇਸ਼ਾਂ ਤੋਂ ਪਾਰ ਤਿੰਨ-ਦਸਵੀਂ ਜ਼ਾਰਸ਼ਾਹੀ ਵਿਚ ਲੱਭੀਂਂ, ਜਿਥੇ ਅਮਰ ਕੋਸ਼ਚੇਈ ਰਹਿੰਦਾ ਏ।

ਤੇ ਚਤਰ-ਸੁਜਾਨ ਵਸਿਲੀਸਾ ਸਲੇਟੀ ਰੰਗ ਦੀ ਇਕ ਕੋਇਲ ਬਣ ਗਈ ਤੇ ਬਾਰੀ ਵਿਚੋਂ ਬਾਹਰ ਉਡ

੧੩