ਪੰਨਾ:ਮਾਣਕ ਪਰਬਤ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਹ ਕਿੰਨਾ ਹੀ ਚਿਰ ਟੁਰਦੇ ਗਏ ਤੇ ਅਖ਼ੀਰ, ਚਾਣਚਕ ਹੀ ਉਹਨਾਂ ਨੂੰ ਦੂਰ ਇਕ ਮਾਂਦੀ ਜਿਹੀ ਲੋ ਹੋਈ ਦੱਸੀ। ਉਹ ਉਹਦੇ ਵਲ ਹੋ ਪਏ ਤੇ ਛੇਤੀ ਹੀ ਪੱਥਰ ਦੀ ਇਕ ਗੁਫਾ ਕੋਲ ਅਪੜੇ ਪਏ। ਉਹਦੇ ਅੰਦਰੋਂ ਸਿਸਕੀਆਂ ਤੇ ਚੀਕਾਂ ਸਣੀ ਰਹੀਆਂ ਸਨ। ਹੋਰ ਬਹੁਤਾ ਸੁਣਨ ਲਈ ਕੰਨਾਂ ਉਤੇ ਜ਼ੋਰ ਪਾਂਦਿਆਂ, ਉਹਨਾਂ ਹੈਰਾਨੀ ਨਾਲ ਆਪਣੇ ਦੁਆਲੇ ਵੇਖਿਆ। ਓਸੇ ਪਲ ਲਾਂਘੇ ਦੇ ਹਨੇਰੇ ਵਿਚ ਇਕ ਪਰਛਾਵੇਂ ਵਰਗਾ ਅਕਾਰ ਦਿਸਿਆ। ਜਿਵੇਂ ਜਿਵੇਂ ਉਹ ਨੇੜੇ ਆਉਂਦਾ ਗਿਆ, ਉਹਦਾ ਮੂੰਹ-ਮੁਹਾਂਦਰ ਉਗੜਦਾ ਗਿਆ। ਵਾਚਾਗਾਨ ਉਹਦੇ ਵਲ ਵਧਿਆ।

"ਕੌਣ ਏਂ ਤੂੰ - ਬੰਦਾ ਜਾਂ ਭੂਤ?" ਉਹਨੇ ਉੱਚੀ ਸਾਰੀ ਆਵਾਜ਼ ਦਿਤੀ। "ਜੇ ਤੂੰ ਬੰਦਾ ਏਂ, ਤਾਂ ਦਸ, ਅਸੀਂ ਕਿਥੇ ਆਂ।"

ਪਰਛਾਵਾਂ ਹੋਰ ਨੇੜੇ ਆ ਗਿਆ ਤੇ ਕੰਬਦਾ ਹੋਇਆ ਉਹਨਾਂ ਸਾਹਮਣੇ ਖਲੋ ਗਿਆ। ਉਹ ਬੰਦਾ ਸੀ, ਪਰ ਬੰਦਾ ਏਡੀ ਬੁਰੀ ਬਾਬ ਵਾਲਾ, ਜਿੱਡੀ ਵੀ ਬੁਰੀ ਸੋਚੀ ਜਾ ਸਕਦੀ ਏ! ਉਹਦਾ ਮੰਹ ਕਿਸੇ ਲੋਥ ਵਰਗਾਂ। ਸੀ, ਅੱਖਾਂ ਅੰਦਰ ਵੜੀਆਂ ਹੋਈਆਂ ਸਨ, ਖੰਨੇ ਬਹੁਤ ਹੀ ਬਾਹਰ ਨਿਕਲੇ ਹੋਏ ਸਨ ਤੇ ਉਹਦੇ ਪਿੰਡ ਦੀਆਂ ਸਾਰੀਆਂ ਦੀਆਂ ਸਾਰੀਆਂ ਹੱਡੀਆਂ ਦਿਸ ਰਹੀਆਂ ਸਨ। ਡਸਕਦਿਆਂ ਤੇ ਥਥਿਆਂਦਿਆਂ ਉਹ ਕਹਿਣ ਲਗਾ:

"ਮੇਰੇ ਨਾਲ ਆਓ, ਮੈਂ ਤੁਹਾਨੂੰ ਸਭ ਕੁਝ ਵਿਖਾਨਾਂ।"

ਉਹ ਹੇਠਾਂ ਸੌੜੇ ਜਿਹੇ ਲਾਂਘੇ ਵਿਚ ਉਹਦੇ ਮਗਰ ਟੁਰ ਪਏ ਤੇ ਇਕ ਹੋਰ ਗਵਾ ਕੋਲ ਪੁੱਜੇ। ਓਥੇ ਕਿ ਹੀ ਬੰਦੇ, ਨੰਗ -ਨੰਗੇ, ਮਰਨ - ਪੀੜ ਨਾਲ ਕੜੱਲ ਖਾ ਰਹੇ ਸਨ। ਤੀਜੀ ਗੁਫਾ ਵਿਚ ਵਡੇ - ਵਡੇ ਕੜਾ ਰਖੇ ਪਏ ਸਨ, ਜਿਨ੍ਹਾਂ ਵਿਚ ਕੁਝ ਚਾੜਿਆ ਜਾ ਰਿਹਾ ਲਗਦਾ ਸੀ। ਵਾਚਾਗਾਨ ਇਕ ਕੜਾਹੇ ਉਤੇ ਜੋ ਤੇ ਘਿਣ ਨਾਲ ਇਕਦਮ ਪਿਛੇ ਆ ਗਿਆ, ਉਹਨੇ ਆਪਣੇ ਸਾਥੀਆਂ ਨੂੰ ਇਕ ਲਫ਼ਜ਼ ਵੀ ਨਾ ਕਿਹਾ। ਉਹਨਾਂ ਵੇਖਿਆ, ਉਹ ਇਕ ਹੋਰ ਲਾਂਘੇ ਵਿਚ ਖੜੇ ਸਨ। ਏਥੇ ਘੁਸਮੁਸੇ ਵਿਚ ਕਈ ਸੌ ਆਦਮੀ ਜੁਟ ਸਨ, ਰੰਗ ਉਹਨਾਂ ਦਾ ਪੀਲਾ - ਵਸਾਰ ਸੀ। ਕੁਝ ਕਢਾਈ ਕਰ ਰਹੇ ਸਨ, ਕੁਝ ਬਣ ਰਹੇ ਸਨ, ਕੁਝ ਸy ਰਹੇ ਸਨ।

ਲੱਥ - ਲਗਦੇ ਆਦਮੀ ਨੇ ਆਖਿਆ:

"ਓਹੀਉ ਈ ਸ਼ੈਤਾਨ ਮਹੰਤ, ਜਿਦੇ ਵਲਛਲ ਨਾਲ ਤੁਸੀਂ ਏਸ ਭੋਹਰੇ ਵਿਚ ਪਹੁੰਚੇ ਹੋ, ਏਸੇ ਤਰ੍ਹਾਂ ਸਾਨੂੰ ਵੀ ਫ਼ਰੇਬ ਦੇ ਏਥੇ ਲੈ ਆਇਆ। ਮੈਨੂੰ ਪਤਾ ਨਹੀਂ, ਮੈਂ ਏਥੇ ਕਿੰਨੇ ਵਰੇ ਗੁਜ਼ਾਰੇ ਨੇ, ਏਸ ਲਈ ਕਿ ਏਥੇ ਨਾ ਦਿਨ ਹੁੰਦਾ ਏ, ਨਾ ਰਾਤ ਪੈਂਦੀ ਏ, ਬਸ ਇਹ ਮੁੱਕਣ ਨਾ ਵਾਲਾ, ਸਦੀਵੀ ਘੁਸਮੁਸਾ ਰਹਿੰਦਾ ਏ। ਮੈਨੂੰ ਸਿਰਫ ਇਹ ਪਤੈ, ਸਾਰੇ ਜਿਹੜੇ ਮੇਰੇ ਨਾਲ ਆਏ ਸਨ, ਮਰ ਚੁਕੇ ਨੇ। ਮਹੰਤ ਉਹਨਾਂ ਲੋਕਾਂ ਨੂੰ ਛਲ ਲਿਆਂਦੇ ਨੇ। ਜਿਨਾਂ ਨੂੰ ਕੋਈ ਕੰਮ ਆਂਦੈ, ਤੇ ਜਿਨਾਂ ਨੂੰ ਕੋਈ ਕੰਮ ਨਹੀਂ ਆਂਦਾ। ਪਹਿਲਿਆਂ ਕੋਲੋਂ ਉਹ ਏਨਾ ਕੰਮ ਕਰਾਂਦੇ ਨੇ ਕਿ ਉਹ ਕਰਦੇ - ਕਰਦੇ ਮਰ ਜਾਂਦੇ ਨੇ, ਤੇ ਬਾਕੀਆਂ ਦਿਆਂ ਨੂੰ ਉਹ ਲੈ ਜਾਂਦੇ ਨੇ, ਵੱਢੇ ਜਾਣ ਲਈ ਤੇ ਉਹਨਾਂ ਭਿਆਨਕ ਕੜਾਹਿਆਂ ਵਿਚ ਉਬਾਲੇ ਜਾਣ ਲਈ, ਜਿਹੜੇ ਤੁਸੀਂ ਵੇਖ ਨੇ। ਉਹ ਸ਼ੈਤਾਨ ਬੱਚਾ ਵੜੀ ਮਹੰਤ 'ਕੱਲਾ ਨਹੀਂ; ਸਾਰੇ ਈ ਮਹੰਤ ਉਹਦੇ ਨਾਲ ਨੇ।"

੧੩੮