ਪੰਨਾ:ਮਾਣਕ ਪਰਬਤ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਚਾਗਾਨ ਨੇ ਬੋਲਣ ਵਾਲੇ ਵਲ ਜਦੋਂ ਧਿਆਨ ਨਾਲ ਵੇਖਿਆ, ਤਾਂ ਉਹਨੇ ਤਕਿਆ, ਉਹ ਉਹਦਾ ਆਪਣਾ ਵਫ਼ਾਦਾਰ ਵਾਮੀਨਾਕ ਹੀ ਸੀ। ਪਰ ਉਹ ਮੂੰਹੋਂ ਕੁਝ ਨਾ ਬੋਲਿਆ, ਮਤੇ ਉਹਨਾਂ ਦੇ ਮੁੜ ਮਿਲ ਪੈਣ ਦੀ ਖੁਸ਼ੀ ਨਾਲ ਉਹ ਕੱਚੀ ਤੰਦ ਟੁਟ ਜਾਏ, ਜਿਨੇ ਵਾਘੀਨਾਕ ਨੂੰ ਜ਼ਿੰਦਗੀ ਨਾਲ ਜੋੜਿਆ ਹੋਇਆ ਸੀ।

ਜਦੋਂ ਵਘੀਨਾਕ ਚਲਾ ਗਿਆ, ਵਾਚਾਗਾਨ ਨੇ ਉਹਨਾਂ ਆਦਮੀਆਂ ਨੂੰ, ਜਿਹੜੇ ਉਹਦੇ ਨਾਲ ਸਨ, ਪੁਛਿਆ ਉਹ ਕੌਣ ਸਨ ਤੇ ਕਿਹੜਾ ਕੰਮ ਕਰ ਸਕਦੇ ਸਨ। ਇਕ ਨੇ ਕਿਹਾ ਕਿ ਉਹ ਦਰਜ਼ੀ ਏ, ਦੂਜੇ ਨੇ ਕਿਹਾ ਉਹ ਬੁਣਕਰ ਏ। ਬਾਕੀਆਂ ਨੂੰ ਕੋਈ ਕੰਮ ਨਹੀਂ ਸੀ ਆਉਂਦਾ, ਪਰ ਵਾਚਾਗਾਨ ਨੇ ਇਹ ਕਹਿਣ ਦਾ ਮਤਾ ਪਕਾ ਲਿਆ, ਉਹ ਉਹਦੇ ਸਹਾਇਕ ਸਨ।

ਛੇਤੀ ਹੀ ਉਹਨਾਂ ਨੂੰ ਪੈਰਾਂ ਦਾ ਖੜਾਕ ਸੁਣੀਤਾ, ਤੇ ਇਕ ਮਹੰਤ ਉਹਨਾਂ ਦੇ ਸਾਹਮਣੇ ਆਣ ਖਲੋਤਾ। ਉਹਦੇ ਨਾਲ ਬਹੁਤ ਸਾਰੇ ਹਥਿਆਰਬੰਦ ਆਦਮੀ ਸਨ। ਮਹੰਤ ਦੇ ਮੂੰਹ ਉਤੇ ਖੋਰ - ਖੁਣਸ ਤੇ ਬੇ - ਦਰਦੀ ਦੀ | ਮੁਹਰ ਲਗੀ ਹੋਈ ਸੀ।

"ਤੁਸੀਂ ਓ ਨਵੇਂ ਆਉਣ ਵਾਲੇ?" ਮਹੰਤ ਨੇ ਪੁਛਿਆ।

"ਆਹਖੋ, ਅਸੀਂ ਈ ਹਾਂ, ਤਰਸਵਾਨ ਮਹੰਤ ਜੀ, ਤੁਹਾਡੇ ਸੇਵਕ," ਵਾਚਾਗਾਨ ਨੇ ਜਵਾਬ ਦਿਤਾ।

"ਹਤੁਾਡੇ 'ਚੋਂ ਕੰਮ ਕਿਹਨੂੰ — ਕਿਹਨੂੰ ਆਉਂਦੈ?"

"ਸਾਨੂੰ ਸਾਰਿਆਂ ਨੂੰ!" ਵਾਚਾਗਾਨ ਨੇ ਜਵਾਬ ਦਿਤਾ। "ਸਾਨੂੰ ਵਧੀਆ ਜ਼ਰੀ ਬੁਣਨੀ ਆਉਂਦੀ ਏ, ਜਿਹੜੀ ਸੋਨੇ ਨਾਲੋਂ ਸੌ ਗੁਣਾਂ ਮਹਿੰਗੀਹੁੰ ਦੀ ਏ।"

"ਠੀਕ ਆਖ ਰਿਹੈਂ?"

"ਇਹ ਤੁਸੀਂ ਆਪ ਪਰਖ ਸਕਦੇ ਹੋ।

"ਚੰਗਾ, ਪਰਖਾਂਗਾ। ਹੁਣ ਮੈਨੂੰ ਦਸੋ, ਕਿਹੜੇ- ਕਿਹੜੇ ਔਜ਼ਾਰ ਤੇ ਸਾਮਾਨ ਚਾਹੀਦਾ ਜੇ, ਤੇ ਫੇਰ ਸਭਨਾਂ ਵਾਲੇ ਖਾਤੇ 'ਚ ਕੰਮ ਕਰਨ ਲਗ ਪਵੋ।

"ਅਸੀਂ ਓਥੇ ਕੰਮ ਨਹੀਂ ਕਰ ਸਕਾਂਗੇ," ਵਾਚਾਗਾਨ ਨੇ ਇਤਰਾਜ਼ ਕੀਤਾ। "ਸਾਡੇ ਲਈ ਏਥੇ ਈ ਕੰਮ ਕਰਨਾ ਚਰੀ; ਤੇ ਜੇ ਸਾਡੇ ਖਾਣ ਦੀ ਪੁਛਦੇ ਹੋ, ਤਾਂ ਅਸੀਂ ਮਾਸ ਨਹੀਂ ਜੇ ਖਾਂਦੇ ਹੁੰਦੇ ਤੇ ਜੇ ਸਾਨੂੰ ਜ਼ੋਰੀਂ ਖੁਆਇਆ ਗਿਆ ਤਾਂ ਸਾਡੀ ਮੌਤ ਹੋ ਸਕਦੀ ਏ।"

"ਠੀਕ ਏ," ਮਹੰਤ ਨੇ ਆਖਿਆ। "ਤੁਹਾਨੂੰ ਰੋਟੀ ਤੇ ਸਬਜ਼ੀ ਮਿਲੇਗੀ, ਪਰ ਜੇ ਤੁਹਾਡਾ ਕੰਮ, ਜਿੰਨਾ | ਤੂੰ ਮੈਨੂੰ ਮੰਨਣ ਲਈ ਕਿਹੈ, ਉਸ ਤੋਂ ਘਟ ਕੀਮਤੀ ਨਿਕਲਿਆ, ਤਾਂ ਮੈਂ ਤੁਹਾਨੂੰ ਬੁੱਚੜਖਾਨੇ ਭੇਜ ਦਿਆਂਗਾ ਤੇ ਤਸੀਹੇ ਦੁਆ ਦੁਆ ਮਰਵਾ ਦਿਆਂਗਾ।"

"ਠੀਕ ਏ," ਮਹੰਤ ਨੇ ਆਖਿਆ। "ਤੁਹਾਨੂੰ ਰੋਟੀ ਤੇ ਸਬਜ਼ੀ ਮਿਲੇਗੀ, ਪਰ ਜੇ ਤੁਹਾਡਾ ਕੰਮ, ਜਿੰਨਾ | ਤੂੰ ਮੈਨੂੰ ਮੰਨਣ ਲਈ ਕਿਹੈ, ਉਸ ਤੋਂ ਘਟ ਕੀਮਤੀ ਨਿਕਲਿਆ, ਤਾਂ ਮੈਂ ਤੁਹਾਨੂੰ ਬੁੱਚੜਖਾਨੇ ਭੇਜ ਦਿਆਂਗਾ ਤੇ ਤਸੀਹੇ ਦੁਆ ਦੁਆ ਮਰਵਾ ਦਿਆਂਗਾ।"

ਮਹੰਤ ਨੇ ਉਹਨਾਂ ਨੂੰ ਕੁਝ ਸਬਜ਼ੀ ਤੇ ਕੁਝ ਰੋਟੀ ਭੇਜੀ, ਜੋ ਉਹਨਾਂ ਵਾਘੀਨਾਕ ਤੇ ਕੁਝ ਹੋਰਨਾਂ ਨਾਲ ਵੰਡਾ ਕੇ ਖਾਧੀ, ਤੇ ਵਾਚਾਗਾਨ ਕੰਮ ਲਗ ਗਿਆ। ਉਹਨੇ ਛੇਤੀ ਹੀ ਬਹੁਤ ਹੀ ਸ਼ਾਨਦਾਰ ਜ਼ਰੀ ਦਾ ਇਕ ਟੋਟਾ ਲਿਆ ਤੇ ਉਹਦੇ ਉਤੇ ਉਹ ਨਮੂਨੇ ਪਾਏ, ਜਿਹੜੇ ਉਸ ਡਰਾਉਣੇ ਜੇਲਖਾਨੇ ਦੀਆਂ, ਜਿਹਦੇ ਵਿਚ ਉਹ

੧੩੯