ਪੰਨਾ:ਮਾਣਕ ਪਰਬਤ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਨਾਇਤ ਵਾਚਾਗਾਨ ਤੇ ਵਾਮੀਨਾਕ ਕੋਲ ਤੇਬ ਵਿਚ ਪਜੀ , ਜਿਥੇ ਉਹ ਉਡੀਕ ਰਹੇ ਸਨ। ਤੰਬੂ ਉਹਨਾਂ ਲਈ ਕਾਹਲੀ - ਕਾਹਲੀ ਲਾਇਆ ਗਿਆ ਸੀ । ਪਤੀ ਪਤਨੀ ਨਾਲ - ਨਾਲ ਬੈਠੇ ਸਨ ਤੇ ਉਹ ਕਿਨਾ ਹੀ ਚਿਰ ਇਕ ਦੂਜੇ ਵਲ ਟਕ ਲਾ ਵੇਖਦੇ ਰਹੇ। ਅੱਖਾਂ ਵਿਚ ਅਥਰੂਆਂ ਨਾਲ , ਵਾਮੀਨਾਕ ਨੇ ਬੁਲ ਅਨਾਇਤ ਦੇ ਹੱਥ ਉਤੇ ਰਖ ਦਿਤੇ। “ਬੇ - ਨਜ਼ੀਰ ਜ਼ਾਰਿਤਸਾ , ਉਹ ਉਚੀ ਸਾਰੀ ਬੋਲਿਆ , “ਅਜ ਤੁਸੀਂ ਸਾਡੀਆਂ ਜਾਨਾਂ ਬਚਾ ਲਈਆਂ ਨੇ ! “ਇੰਜ ਨਹੀਂ , ਵਾਮੀਨਾਕ , ਵਾਚਾਗਾਨ ਨੇ ਉਹਨੂੰ ਆਖਿਆ। “ਅਨਾਇਤ ਨੇ ਸਾਡੀਆਂ ਜਾਨਾਂ ਚਿਰ ਜੋ ਹੋਇਆ ਬਚਾ ਦਿਤੀਆਂ ਸਨ , ਓਸ ਦਿਨ ਜਦੋਂ ਉਹਨੇ ਤੈਨੂੰ ਪੁਛਿਆ ਸੀ , ਤੁਹਾਡੇ ਜ਼ਾਰ ਦੇ ਪੁੱਤਰ ਨੂੰ ਕੋਈ ਕੰਮ ਵੀ ਆਉਂਦੈ ਕਿ ਨਹੀਂ । ਚੇਤਾ ਈ , ਜਵਾਬ ’ਚ ਤੂੰ ਕਿਵੇਂ ਹਸਿਆ ਸੈਂ ?' ੧o | ਸ਼ਹਿਰਾਂ ਤੇ ਪਿੰਡਾਂ ਵਿਚ ਜ਼ਾਰ ਵਾਚਾਗਾਨ ਦੀ ਡਰਾਉਣੀ ਮੁਹਿੰਮ ਦੀ ਖ਼ਬਰ ਧੰਮ ਗਈ। ਉਹਦੀ ਖ਼ਬਰ | ਦੂਜਿਆਂ ਦੇਸਾਂ ਤਕ ਪਹੁੰਚ ਗਈ , ਤੇ ਹਰ ਕਿਸੇ ਅਨਾਇਤ ਤੇ ਵਾਚਾਗਾਨ ਦੀ ਸੋਭਾ ਕੀਤੀ। ਆਸ਼ੂ , ਜਾਂ ਕਵੀਸ਼ਰਾਂ , ਉਹਨਾਂ ਬਾਰੇ ਗੌਣ ਬਣਾਏ । ਅਫ਼ਸੋਸ ਏ , ਗੌਣ ਸਾਡੇ ਵਕਤ ਤਕ ਨਹੀਂ ਰਹੇ , ਪਰ ਖੁਸ਼ੀ ਦੀ ਗਲ ਏ , ਵਾਚਾਗਾਨ ਤੇ ਅਨਾਇਤ ਦੀ ਕਹਾਣੀ ਜਿਉਂਦੀ ਰਹੀ ਏ ।