ਪੰਨਾ:ਮਾਣਕ ਪਰਬਤ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਰਨੋਟਾ ਸ਼ਹਿਜ਼ਾਦੇ ਨਾਲ ਹੀ ਪਲਿਆ , ਉਹ ਇਕੋ ਕਮਰੇ ਵਿਚ ਸੌਦੇ , ਤੇ ਉਹਨਾਂ ਨੂੰ ਇਕੋ ਆਯਾ ਨੇ ਹੀ ਦੁਧ ਪਿਆਇਆ। ਕੁਝ ਇਹੋ ਜਿਹੇ ਹੁੰਦੇ ਨੇ , ਜਿਹੜੇ ਵਰਿਉਂ ਵਰੀ ਵਧਦੇ ਨੇ , ਪਰ ਇਹ ਦੋਵੇਂ ਦਿਨੋ - ਦਿਨੀਂ ਵਧੇ ਤੇ ਵੇਖਦਿਆਂ - ਵੇਖਦਿਆਂ ਹੀ ਬਾਰਾਂ ਵਰਿਆਂ ਦੇ ਹੋ ਗਏ । ਜ਼ਾਰ ਆਪਣੇ ਮਹਿਲੀਂ ਆਪਣੇ ਦੋ ਪੁੱਤਰਾਂ ਨੂੰ ਵੱਡਾ ਹੁੰਦਾ ਵੇਖ ਬਹੁਤ ਖੁਸ਼ ਹੁੰਦਾ। | ਇਕ ਦਿਨ ਦੋਵੇਂ ਮੁੰਡੇ ਆਪਣੇ ਤੀਰ ਕਮਾਨ ਚੁਕ ਬਾਹਰ ਪੈਲੀਆਂ ਨੂੰ ਨਿਕਲ ਗਏ। ਸ਼ਹਿਜ਼ਾਦੇ ਨੇ ਇਕ ਤੀਰ ਛਡਿਆ , ਤੇ ਤੀਰ ਕੋਲੋਂ ਲੰਘਦੀ ਪਾਣੀ ਚੁੱਕੀ ਲਿਜਾਂਦੀ ਇਕ ਬੁੱਢੀ ਦੇ ਜਗ ਨੂੰ ਜਾ ਵੱਜਾ , ਤੇ ਉਹਨੇ ਜਗ ਦੀ ਹੱਥੀ ਤੋੜ ਕੇ ਰਖ ਦਿਤੀ। ਬੁੱਢੀ ਨੇ ਮੂੰਹ ਭੁਆਇਆ ਤੇ ਆਖਿਆ : “ਬਦਅਸੀਸ ਤੈਨੂੰ ਮੈਂ ਦੇਣ ਨਹੀਂ ਲਗੀ , ਤੂੰ ਇਕੋ - ਇਕ ਪੁੱਤਰ ਜੁ ਏਂ , ਪਰ ਰਬ ਕਰੇ ਤੇਰੇ ਦਿਲ 'ਚ ਸੁੰਦਰੀ ਯੇਲੇਨਾ ਦੇ ਪਿਆਰ ਨਾਲ ਤਰਾਟਾਂ ਪੈਣ ।' ਹਰਨੋਟਾ ਉਹਦੀ ਗਲ ਸੁਣ ਹੈਰਾਨ ਰਹਿ ਗਿਆ। “ਉਹਦੇ ਕਹੇ ਦਾ ਮਤਲਬ ਕੀ ਹੋਇਆ ? ਉਹਨੇ ਆਖਿਆ। | ਪਰ ਉਸ ਪਲ ਤੋਂ ਸ਼ਹਿਜ਼ਾਦਾ ਸੁੰਦਰੀ ਯੇਲੇਨਾ ਤੋਂ ਸਿਵਾ ਕਿਸੇ ਵੀ ਹੋਰ ਗਲ ਦਾ , ਕਿਸੇ ਵੀ ਹੋਰ ਬੰਦੇ ਦਾ , ਕਿਆਸ ਨਾ ਕਰ ਸਕਿਆ। ਇਸ ਲਈ ਕਿ ਉਹਦੇ ਦਿਲ ਵਿਚ ਪਿਆਰ ਦੇ ਬੀਜਾਂ ਨੇ ਜੜ੍ਹ ਫੜ ਲਈ ਸੀ , ਤੇ ਉਹਨੂੰ ਉਹ ਚੈਨ ਨਹੀਂ ਸਨ ਲੈਣ ਦੇਣ ਰਹੇ। | ਕੀ ਕੀਤਾ ਜਾਂਦਾ ? ਤਿੰਨ ਹਫ਼ਤੇ ਲੰਘ ਗਏ । ਸ਼ਹਿਜ਼ਾਦਾ ਕਿਸੇ ਅੱਧੇ ਜਿਉਂਦੇ ਵਾਂਗ ਟੁਰਦਾ - ਫਿਰਦਾ ਸੀ । ਓਸ ਮੁਟਿਆਰ ਦਾ ਪਿਆਰ , ਜਿਹਨੂੰ ਉਹਨੇ ਕਦੀ ਤਕਿਆ ਵੀ ਨਹੀਂ ਸੀ , ਉਹਦੀ ਸਿਹਤ ਤੇ ਤਾਕਤ ਨਚੋੜਦਾ ਜਾ ਰਿਹਾ ਸੀ । ਇਕ ਦਿਨ ਹਰਨੋਟੇ ਨੇ ਉਹਨੂੰ ਆਖਿਆ : “ਤੇਰਾ ਦੁਧ - ਭਰਾ ਮਰ ਜਾਏ , ਜੇ ਉਹ ਤੇਰੇ ਲਈ ਸੁੰਦਰੀ ਯੇਲੇਨਾ ਨਹੀਂ ਜਿੱਤ ਲਿਆਉਂਦਾ ਤਾਂ! ਫੇਰ ਉਹ ਜ਼ਾਰ ਕੋਲ ਗਿਆ ਤੇ ਆਖਣ ਲਗਾ : "ਬਾਪੂ, ਬਾਪੂ , ਲੁਹਾਰ ਨੂੰ ਹੁਕਮ ਦਿਓ , ਮੈਨੂੰ ਲੱਤਾਂ ਲਈ ਪਤਰੀਆਂ ਤੇ ਇਕ ਲੋਹੇ ਦੀ ਕਮਾਨ ਤੇ ਹੋਰ ਬਣਾ ਦੇ , ਏਸ ਲਈ ਕਿ ਮੈਂ ਸੁੰਦਰੀ ਯੇਲੇਨਾ ਨੂੰ ਲੱਭਣ ਜਾਣਾ ਏ। ਜ਼ਾਰ ਮੰਨ ਗਿਆ। ਹਰਨੋਟੇ ਲਈ ਪੂਰੇ ਪੰਜ ਪੁਡ ਵਜ਼ਨ ਵਾਲੇ ਤੀਰ ਕਮਾਨ ਤੇ ਇਕ ਭੱਥਾ ਤੇ ਲਤਾਂ ਦੀਆਂ ਪਤਨੀਆਂ ਬਣਾ ਦਿਤੀਆਂ ਗਈਆਂ , ਤੇ ਉਹ ਤੇ ਸ਼ਹਿਜ਼ਾਦਾ ਰਲ ਕੇ ਨਿਕਲ ਪਏ । ਆਪਣੇ ਮਤਰੇਏ ਪਿਓ ਤੋਂ ਵਿਦਾ ਹੁੰਦਿਆਂ ਹਰਨੇਟੇ ਨੇ ਆਖਿਆ : "ਬਾਪੂ , ਤੌਖ਼ਲਾ ਨਾ ਕਰਨਾ। ਤੁਸੀਂ ਹਰਨੋਟੇ 'ਤੇ ਭਰੋਸਾ ਰੱਖ ਸਕਦੇ ਹੋ। ਸਾਨੂੰ ਦੋ ਵਰੇ ਉਡੀਕਣਾ ਤੇ ਉਤੇ ਰਖਣਾ: ਜਾਂ ਤੇ ਅਸੀਂ ਸ਼ਾਨ ਨਾਲ ਪਰਤਾਂਗੇ , ਤੇ ਜਾਂ ਪਰਤਾਂਗੇ ਈ ਨਹੀਂ । ਇਸ ਤਰ੍ਹਾਂ ਦੋਵੇਂ ਭਰਾ ਟੁਰ ਪਏ। ਉਹ ਟਰਦੇ ਗਏ ਤੇ ਟੁਰਦੇ ਗਏ , ਤੇ ਅਖ਼ੀਰ ਇਕ ਸੰਘਣੇ , ਲੰਘੇ " ਜਾ ਸਕਣ ਵਾਲੇ ਜੰਗਲ ਕੋਲ ਆ ਨਿਕਲੇ। ਉਹ ਉਹਦੇ ਅੰਦਰ ਵੜ ਗਏ ਤੇ ਉਹਨਾਂ ਨੂੰ ਇਕ ਉਚੀ " ਚਟਾਨ ਦਿੱਸੀ , ਜਿਹਦੀ ਟੀਸੀ ਉਤੇ ਇਕ ਬਹੁਤ ਵਡਾ ਘਰ ਸੀ , ਤੇ ਘਰ ਅਗੇ ਇਕ ਬਹੁਤ ਸੁਹਣਾ 99 ੧੪੫