ਪੰਨਾ:ਮਾਣਕ ਪਰਬਤ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਅਸਾਂ ਇਕ ਕੰਮ ਕਰਨਾ ਏਂ। ਜੇ , ਏਸ ਕਰ ਕੇ ਕਿ ਤੂੰ ਸਾਡੀ ਮਦਦ ਨਾ ਕੀਤੀ , ਅਸੀਂ ਆਪਣਾ ਕੰਮ ਨਾ ਕਰ ਸਕੇ , ਤਾਂ ਮੈਂ ਤੈਨੂੰ ਵੀ ਉਵੇਂ ਈ ਮਾਰ ਦਿਆਂਗਾ , ਜਿਵੇਂ ਮੈਂ ਹੋਰਨਾਂ ਦਿਉਆਂ ਨੂੰ ਮਾਰਿਆ ਸੀ । ਅਸੀਂ ਸੁੰਦਰੀ ਯੇਲੇਨਾ ਨੂੰ ਲਭ ਰਹੇ ਹਾਂ , ਤੇ ਤੈਨੂੰ ਵੀ ਉਹਨੂੰ ਲੱਭਣ ਲਈ ਸਾਡੇ ਨਾਲ ਜਾਣਾ ਪਏਗਾ । ਬਬਾਹਨਜੰਮੀ ਕੋਲ ਥਾਉਂ - ਥਾਈਂ ਲਿਜਾਇਆ ਜਾ ਸਕਣ ਵਾਲਾ ਇਕ ਨਿੱਕਾ ਜਿਹਾ ਘਰ ਸੀ , ਜਿਹਨੂੰ ਉਹ , ਜਿਥੇ ਵੀ ਜਾਂਦਾ , ਨਾਲ ਪਿਠ ਉਤੇ ਰਖ ਲਿਜਾ ਸਕਦਾ ਸੀ। ਦਿਉ ਨੇ ਆਖਿਆ : “ਮੇਰੇ ਏਸ ਛੋਟੇ ਜਿਹੇ ਘਰ 'ਚ ਵੜ ਜਾਓ , ਤੇ ਅਸੀਂ ਸੁੰਦਰੀ ਯੇਲੇਨਾ ਨੂੰ ਲੱਭਣ ਜਾਣੇ ਹਾਂ। ਪਰ ਉਹਨੂੰ ਜਿਤਣਾ ਸੌਖਾ ਨਹੀਂ ਹੋਣ ਲਗਾ । ਕਿੰਨੇ ਈ ਨੇ , ਜਿਹੜੇ ਉਹਨੂੰ ਆਪਣੀ ਬਣਾਣਾ ਚਾਹੁੰਦੇ ਨੇ। ਤੇ ਦੋਵੇਂ ਭਰਾ ਦਿਓ ਦੇ ਘਰ ਅੰਦਰ ਲੰਘ ਗਏ ਤੇ ਉਹਦੀ ਪਿਠ ਉਤੇ ਅਸਵਾਰ ਹੋ ਚਲ ਪਏ । | ਇਸ ਤਰ੍ਹਾਂ ਉਹ ਤਿੰਨ ਮਹੀਨੇ ਜਾਂ ਇਸ ਤੋਂ ਬਹੁਤਾ ਸਮਾਂ ਚਲਦੇ ਗਏ , ਤੇ ਅਖੀਰ ਉਹ ਇਕ ਦਰਿਆ ਕੋਲ ਪੁੱਜੇ । · “ਮੈਂ ਥਕ ਗਿਆਂ , ਸ਼ਹਿਜ਼ਾਦੇ ਨੇ ਹਰਨੇਟੇ ਨੂੰ ਆਖਿਆ , “ਆ ਸਾਹ ਲੈ ਲਈਏ। ਤੇ , ਬੇ - ਸ਼ਕ , ਬਬਾਹਨਜ਼ਮੀ ਹੋਰ ਵੀ ਬਹੁਤਾ ਥਕਿਆ ਹੋਇਆ ਸੀ । ਭਰਾ ਉਹਦੇ ਛੋਟੇ ਜਿਹੇ ਘਰ ਵਿਚੋਂ ਨਿਕਲੇ ਤੇ ਸਾਹ ਲੈਣ ਲਈ ਦਰਿਆ ਦੇ ਕੰਢੇ ਬੈਠ ਗਏ। ਉਹਨਾਂ ਨੂੰ ਬਹੁਤ ਤਿਹ ਲਗੀ ਹੋਈ ਸੀ , ਤੇ ਉਹਨਾਂ ਦਰਿਆ ਵਿਚੋਂ ਪਾਣੀ ਪੀਣਾ ਚਾਹਿਆ , ਪਰ ਪਾਣੀ ਉਹਨਾਂ ਨੂੰ ਲੂਣਾ ਲਗਾ । "ਪਾਣੀ ਲੂਣਾ ਕਿਉਂ ਏਂ ?" ਹੈਰਾਨ ਹੋ ਹਰਨੋਟੇ ਨੇ ਪੁਛਿਆ। 'ਇਹ ਪਾਣੀ ਨਹੀਂ , ਅਥਰੂ ਨੇ , ਬਬਾਹਨਜਮੀ ਨੇ ਜਵਾਬ ਦਿਤਾ। ਦਰਿਆ ਦੇ ਉਪਰ ਵਲ ਪੰਜਾਂ ਸਿਰਾਂ ਵਾਲਾ ਇਕ ਦਿਓ ਰਹਿੰਦੈ। ਉਹਨੂੰ ਵੀ ਸੁੰਦਰੀ ਯੇਲੇਨਾ ਨਾਲ ਇਸ਼ਕ ਏ , ਪਰ ਸੁੰਦਰੀ ਯੇਲੇਨਾ ਨੇ ਉਹਨੂੰ ਨਾਂਹ ਕਰ ਦਿਤੀ ਏ। ਉਹਦਾ ਇਸ਼ਕ ਉਹਨੂੰ ਅਗ ਵਾਂਗ ਬਾਲ ਰਿਹੈ , ਤੇ ਉਹ ਅਥਰੂਆਂ ਦੇ ਦਰਿਆ ਵਹਾ ਰਿਹੈ। ਹਰਨੋਟਾ ਡਾਢੇ ਅਚੰਭੇ ਨਾਲ ਸੁਣਦਾ ਰਿਹਾ। “ਜੇ ਮੈਂ ਸੁੰਦਰੀ ਯੇਲੇਨਾ ਨੂੰ ਆਪਣੇ ਭਰਾ ਲਈ ਨਹੀਂ ਜਿਤ ਲਿਆਂਦਾ ," ਉਹਨੇ ਆਖਿਆ, “ਮੇਰਾ ਨਾਂ ਹੋਰਨੋਟਾ ਨਹੀਂ । ਉਹ ਦਰਿਆ ਦੇ ਉਪਰ ਵਲ ਰਹਿੰਦੇ ਦਿਓ ਕੋਲ ਗਏ , ਤੇ ਹਰਨੋਟੇ ਨੇ ਉਹਨੂੰ ਆਖਿਆ : ਦਸ ਖਾਂ , ਦਿਉਆ , ਏਨਾ ਡੂੰਘਾ ਪਿਆਰ ਏ ਤੈਨੂੰ ਸੁੰਦਰੀ ਯੇਲੇਨਾ ਨਾਲ ? ਦਿਓ ਰੋਂਦਾ ਗਿਆ , ਤੇ ਉਹਦੇ ਅਥਰੂ ਵਹਿ ਨਿਕਲੇ ਤੇ ਦਰਿਆ ਬਣ ਗਏ । ਜੇ ਮੈਂ ਉਹਦਾ ਇਕ ਵਾਰੀ ਦੀਦਾਰ ਕਰ ਲਾਂ , ਤਾਂ ਭਾਵੇਂ ਮੈਂ ਮਰ ਵੀ ਜਾਵਾਂ ," ਉਹਨੇ ਜਵਾਬ ਦਿਤਾ। ਚੰਗਾ , ਹਰਨੇਟੇ ਨੇ ਕਿਹਾ, “ਵਾਇਦਾ ਰਿਹੈ , ਦੀਦਾਰ ਕਰ ਲਏਂਗਾ ਤੂੰ ਉਹਦਾ , ਜਦੋਂ ਅਸੀਂ ਉਹਨੂੰ ਆਪਣੇ ਨਾਲ ਘਰ ਲਿਜਾਵਾਂਗੇ ।” ' ਇਹ ਕਹਿ ਉਹ ਅਗੇ ਆਪਣੇ ਰਾਹੇ ਟੁਰ ਪਏ।

  • ਕੁਝ ਮਹੀਨੇ ਲੰਘ ਗਏ , ਤੇ ਉਹ ਅਜੇ ਵੀ ਟੁਰਦੇ ਗਏ । ਭਾਵੇਂ ਜਿਹੜਾ ਵੀ ਜੰਗਲੀ ਜਾਨਵਰ ਉਹਨਾਂ ਦੇ ਰਾਹ ਵਿਚ ਝਲਿਆ ਸੀ, ਉਹਨਾਂ ਮਾਰ ਤੇ ਖਾ ਲਿਆ ਸੀ , ਫੇਰ ਵੀ ਉਹਨਾਂ ਦੀ ਰਸਦ ਮੁਕਦੀ ਜਾ ਰਹੀ,

੧੪੭