ਪੰਨਾ:ਮਾਣਕ ਪਰਬਤ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਏਧਰ , ਸੁੰਦਰੀ ਯੇਲੇਨਾ ਦੀ ਮਾਂ ਜਾਦੂਗਰਨੀ ਸੀ , ਤੇ ਉਹ ਬੰਦੇ ਨੂੰ ਮਾਰ ਵੀ ਸਕਦੀ ਸੀ ਤੇ ਜਿਵੇਂ ਵੀ ਸਕਦੀ ਸੀ। ਉਹਨੇ ਹਰਨੱਟੇ ਵਲ ਵੇਖਿਆ ਤੇ ਉਹ ਉਹਨੂੰ ਇੰਜ ਉਚਾ - ਲੰਮਾ , ਤਗੜਾ ਤੇ ਸੁਹਣਾ ਲਗਾ ਕਿ ਵੇਖ - ਵੱਖ ਉਹਦੀਆਂ ਅੱਖਾਂ ਨਾ ਰੱਜੀਆਂ । ਕੋਣ ਏਂ ਤੂੰ ਤੇ ਏਥੇ ਕੀ ਕਰਨ ਆਇਐ ? ਉਹਨੇ ਪੁੱਛਿਆ। ਹਰਨੋਟੇ ਨੇ ਆਖਿਆ : "ਮੈਂ ਦੁਸ਼ਮਣ ਬਣ ਨਹੀਂ ਆਇਆ , ਦੋਸਤ ਬਣ ਕੇ ਆਇਆਂ। "ਪਰ ਚਾਹੁਨਾਂ ਕੀ ਏ ? “ਮੈਂ ਤੇਰੀ ਸੁੰਦਰੀ ਯੇਲੇਨਾ ਨੂੰ ਭਰਜਾਈ ਬਣਾਣਾ ਚਾਹੁੰਨਾਂ। ਏਧਰ ਯੇਲੇਨਾ ਦੇ ਤਿੰਨ ਭਰਾ ਸਨ , ਪਰ ਉਸ ਵੇਲੇ ਤਿੰਨੇ ਸ਼ਿਕਾਰ ਖੇਡਣ ਲਈ ਜੰਗਲ ਗਏ ਹੋਏ ਸਨ। “ਠਹਿਰ ਜਾ , ਸੁੰਦਰੀ ਯੇਲੇਨਾ ਦੀ ਮਾਂ ਨੇ ਆਖਿਆ , 'ਤੇ ਮੇਰੇ ਪੁਤਰਾਂ ਦੇ ਮੁੜਨ ਤਕ ਉਡੀਕ ॥ ਉਹਨਾਂ ਨਾਲ ਗਲ ਕਰੀਂ , ਤੇ ਸਭ ਕੁਝ ਹੋ ਜਾਏਗਾ। ਤੇ ਹਰਨੋਟਾ ਸੁੰਦਰੀ ਯੇਲੇਨਾ ਦੇ ਭਰਾਵਾਂ ਨੂੰ ਉਡੀਕਣ ਲਈ ਬਾਗ਼ ਵਿਚ ਬਹਿ ਗਿਆ। ਦੂਜੇ ਬੰਨੇ , ਸ਼ਹਿਜ਼ਾਦਾ ਤੇ ਬਬਾਹਨਜਮੀ ਹਰਨੋਟੇ ਨੂੰ ਉਡੀਕ ਰਹੇ ਸਨ ਤੇ ਉਹਨਾਂ ਨੂੰ ਤੌਖ਼ਲਾ ਲਗਾ |ਇਆ ਸੀ , ਮਤੇ ਪੋਣਾਂ ਦਾ ਮਹਾਨ ਜ਼ਾਰ ਉਹਦੇ ਨਾਲ ਟਕਰਾ ਨਾ ਪਵੇ ਤੇ ਉਹਨੂੰ ਮਾਰ ਨਾ ਦੇਵੇ , ਏਸ ਲਈ ਇਹਨਾਂ ਆ, ਅੱਖੀਂ ਵੇਖਣ ਦਾ ਫ਼ੈਸਲਾ ਕੀਤਾ , ਹਰਨੋਟੇ ਦਾ ਕੀ ਹਾਲ ਸੀ । | ਜਿਥੋਂ ਤਕ ਸੁੰਦਰੀ ਯੇਲੇਨਾ ਦੇ ਭਰਾਵਾਂ ਦਾ ਸਵਾਲ ਸੀ, ਉਹਨਾਂ ਓਦੋਂ ਹੀ ਮੂੰਹ ਆ ਵਿਖਾਏ , ਜਦੋਂ 27 ਪੈ ਗਿਆ - ਇਕ ਨੇ ਸਬੂਤਾ ਹਿਰਨ ਮੋਢੇ ਉਤੇ ਰਖਿਆ ਹੋਇਆ ਸੀ, ਦੂਜੇ ਨੇ - ਇਕ ਹਿਰਨ ਦਾ ੧ਚਾ ਤੇ ਤੀਜੇ ਨੇ - ਅਗ ਬਾਲਣ ਲਈ ਦਰਖ਼ਤ ਦਾ ਤਣਾ। ਉਹਨਾਂ ਨੂੰ ਕਿਸੇ ਓਪਰੇ ਦੀ ਬੋ ਆਈ ਤੇ ਉਹ ਆਪਣੀ ਮਾਂ ਤੋਂ ਪੁੱਛਣ ਲਗੇ : "ਮਾਂ , ਮਾਂ , ਕੋਣ ਆਇਆ ਹੋਇਐ ?”. "ਬਚਿਉ , ਕੋਈ ਜਿਹੜਾ ਦੋਸਤ ਬਣ ਕੇ ਆਇਐ। ਤੁਸੀਂ ਉਹਨੂੰ ਕੁਝ ਨਹੀਂ ਕਹਿਣਾ ," ਮਾਂ ਨੇ ਜਵਾਬ UTA ਦਿਤਾ । ਏਧਰ , ਬਬਾਹਨਜਮੀ ਸ਼ਹਿਜ਼ਾਦੇ ਨੂੰ ਕਿਲ੍ਹੇ ਵਿਚ ਲੈ ਆਇਆ ਹੋਇਆ ਸੀ , ਤੇ ਸ਼ਹਿਜ਼ਾਦਾ ਓਥੇ ਖੜਾ ਸੀ ਤੇ ਉਡੀਕ ਰਿਹਾ ਸੀ , ਵੇਖੀਏ ਕੀ ਹੁੰਦਾ ਏ । ਸੁੰਦਰੀ ਯੇਲੇਨਾ ਦੇ ਭਰਾ ਹਿਰਨ ਦੀ ਖਲ ਲਾਹੁਣ ਲਗ ਪਏ ਤੇ ਹਰਨੋਟਾ ਅਗੇ ਆਇਆ ਤੇ ਉਹਨਾਂ ਨਾਲ ਰਲ ਪਿਆ , ਤੇ ਜਿੰਨਾ ਵਕਤ ਉਹਨਾਂ ਇਕ ਟੰਝ ਉਤੇ ਲਾਇਆ , ਹਰਨੋਟੇ ਨੇ , ਬਿਜਲੀ ਦੀ ਤੇਜ਼ੀ ਨਾਲ , ਪੂਰੇ ਦੇ ਪੂਰੇ ਹਿਰਨ ਦੀ ਖਲ ਲਾਹ ਕੇ ਰਖ ਦਿਤੀ । ਤਿੰਨੇ ਭਰਾ ਹੈਰਾਨ ਹੋਏ ਉਹਦੇ ਵਲ ਵੇਖਦੇ ਰਹੇ। ਉਹ ਖਾਣ ਲਈ ਬਹਿ ਗਏ , ਤੇ ਹਰਨੋਟਾ ਮਾਸ ਦੇ ਵਡੇ - ਵਡੇ ਟੋਟੇ ਝਟ ਖਾ ਗਿਆ। ਤੇ ਫੇਰ ਤਿੰਨੇ ਤੇਰਾ ਹੈਰਾਨ ਹੋਏ ਉਹਦੇ ਵਲ ਵੇਖਦੇ ਰਹੇ। ਉਹਨਾਂ ਖਾਣਾ ਖਾ ਲਿਆ ਤੇ ਫੇਰ ਸੌਂ ਗਏ। ਅਗਲੀ ਸਵੇਰੇ ਸੁੰਦਰੀ ਯੇਲੇਨਾ ਨੇ ਆਖਿਆ : ੧੪੯