ਪੰਨਾ:ਮਾਣਕ ਪਰਬਤ.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਜੇ ਸ਼ਹਿਜ਼ਾਦਾ ਮੇਰੇ ਦਿਤੇ ਤਿੰਨ ਕੰਮ ਕਰ ਲੈਂਦੈ , ਮੈਂ ਉਹਦੇ ਨਾਲ ਵਿਆਹ ਕਰ ਲਵਾਂਗੀ; ਜੇ ਉਹ ਨਾ ਕਰ ਸਕਿਆ , ਤਾਂ ਮੈਂ ਨਹੀਂ ਕਰਨ ਲਗੀ । ਸ਼ਹਿਜ਼ਾਦਾ ਉਹਦੇ ਸਾਹਮਣੇ ਲਿਆਂਦਾ ਗਿਆ ਤੇ ਸੁੰਦਰੀ ਯੇਲੇਨਾ ਨੇ ਉਹਦੇ ਨਾਲ ਗਲ ਕੀਤੀ; ਪਰ ਵਿਚਾਰਾ ਨੌਜਵਾਨ ਸੁੰਨ ਹੋਇਆ ਪਿਆ ਸੀ , ਉਹਦੇ ਮੂੰਹੋਂ ਆਵਾਜ਼ ਨਹੀਂ ਸੀ ਨਿਕਲ ਰਹੀ । ਉਹ ਏਨਾ ਬੱਦਲਾਇਆ ਹੋਇਆ ਸੀ ਕਿ ਉਹਨੂੰ ਸਮਝ ਨਹੀਂ ਸੀ ਪੈ ਰਹੀ , ਕੀ ਹੋ ਰਿਹਾ ਸੀ। ਸੱਚੀ ਗਲ ਇਹ ਸੀ ਕਿ ਸੁੰਦਰੀ ਯੇਲੇਨਾ ਦੀ ਮਾਂ ਨੇ ਉਹਦੇ ਉਤੇ ਜਾਦੂ ਕੀਤਾ ਹੋਇਆ ਸੀ। “ਛੁੱਟੀ ਕਰ ! ਸੁੰਦਰੀ ਯੇਲੇਨਾ ਕੂਕੀ , ਤੇ ਉਹਨੇ ਸ਼ਹਿਜ਼ਾਦੇ ਨੂੰ ਆਪਣੇ ਕਮਰੇ ਵਿਚੋਂ ਕਢ ਦਿਤਾ। ਸ਼ਹਿਜ਼ਾਦਾ ਕਿਸੇ ਸ਼ਰਾਬੀ ਵਾਂਗ ਥਿੜਕਦਾ ਬਾਹਰ ਨਿਕਲ ਆਇਆ , ਤੇ ਹਰਨੋਟਾ ਕਾਹਲੀ - ਕਾਹਲੀ ਉਹਦੇ ਕੋਲ ਆਇਆ ਤੇ ਪੁੱਛਣ ਲਗਾ : “ਸੁਣਾ , ਸ਼ਹਿਜ਼ਾਦੀ ਨੇ ਕੀ ਕਿਹਾ ਸਾਈ ? “ਮੈਨੂੰ ਪਤਾ ਨਹੀਂ , ਭਰਾਵਾ , ਮੈਂ ਬਹੁਤ ਈ ਬੱਦਲਾਇਆ ਹੋਇਆ ਸਾਂ , ਸ਼ਹਿਜ਼ਾਦੇ ਨੇ ਜਵਾਬ ਦਿਤਾ। ਹਰਨੋਟੇ ਨੂੰ ਬਹੁਤ ਗੁੱਸਾ ਚੜਿਆ , ਤੇ ਉਹ ਸੁੰਦਰੀ ਯੇਲੇਨਾ ਨੂੰ ਕਹਿਣ ਗਿਆ , ਉਹਦੇ ਭਰਾ ਨੂੰ ਇਕ ਵਾਰੀ ਫੇਰ ਮਿਲੇ। ਪਰ ਦੂਜੀ ਵਾਰ ਵੀ ਸ਼ਹਿਜ਼ਾਦਾ ਸੁੰਦਰੀ ਯੇਲੇਨਾ ਦੇ ਸਾਹਮਣੇ ਚੁਪ – ਚਾਪ ਹੀ ਰਿਹਾ , ਤੇ ਉਹ ਉਹਦੇ ਕੋਲੋਂ ਇੰਜ ਆਇਆ , ਜਿਵੇਂ ਸੁਫ਼ਨੇ ਵਿਚ ਟੁਰ ਰਿਹਾ ਹੋਵੇ । ਹਰਨੋਟੇ ਨੇ ਸਾਰੀ ਗਲ ਬਬਾਹਨਜੋਮੀ ਨੂੰ ਦੱਸੀ , ਤੇ ਉਹ ਰਲ ਕੇ ਸੋਚਣ ਲਗੇ , ਤੇ ਜੋ ਕੁਝ ਵੀ ਉਹਨਾਂ ਕਰਨਾ ਸੀ, ਉਹਦੀ ਉਹਨਾਂ ਸਲਾਹ ਪਕਾ ਲਈ। ਫੇਰ ਹਰਨੋਟਾ ਮੁੜ ਕੇ ਸੁੰਦਰੀ ਯੇਲੇਨਾ ਕੋਲ ਆਇਆ ਤੇ ਉਹਨੂੰ ਕਹਿਣ ਲਗਾ , ਉਹ ਸ਼ਹਿਜ਼ਾਦੇ ਨੂੰ ਤੀਜੀ ਵਾਰ ਮਿਲੇ। ਪਰ ਸ਼ਹਿਜ਼ਾਦਾ ਸੁੰਦਰੀ ਯੇਲੇਨਾ ਦੇ ਸਾਹਮਣੇ ਕਿਸੇ ਘੜੇ ਹੋਏ ਬਤ ਵਾਂਗ ਖੜਾ ਰਿਹਾ , ਯੇਲੇਨਾ ਦੀ ਮਾਂ ਨੇ ਉਹਦੇ ਉਤੇ ਫੇਰ ਜਾਦੂ ਜੁ ਕਰ ਦਿਤਾ ਹੋਇਆ ਸੀ। ਪਰ ਬਬਾਹਨਜੋਮੀ ਆ ਗਿਆ , ਤੇ ਕੁਝ ਲਿਖਤਾਂ ਕਢ , ਉਹੋ ਜਿਹੀਆਂ , ਜਿਹੋ ਜਿਹੀਆਂ ਜਾਦੂ ਤੋੜਦੀਆਂ ਨੇ , ਉਹਨੇ ਉਸ ਕਮਰੇ ਵਿਚ ਸੁਟ ਦਿਤੀਆਂ , fਜਥੇ ਸੰਦਰੀ ਯੇਲੇਨਾ ਬੈਠੀ ਸ਼ਹਿਜ਼ਾਦੇ ਨਾਲ ਗੱਲਾਂ ਕਰ ਰਹੀ ਸੀ। ਚਾਣਚਕ ਹੀ ਕੰਧਾਂ ਝੂਲਣ ਲਗੀਆਂ , ਤੇ ਸ਼ਹਿਜ਼ਾਦੇ ਦੀ ਸੁਰਤ ਪਰਤ ਆਈ। ਹੁਣ ਜਦੋਂ ਜਾਦ ਟੁੱਟ ਗਿਆ ਸੀ ਤੇ ਉਹਦੀਆਂ ਨਜ਼ਰਾਂ ਸੁੰਦਰੀ ਯੇਲੇਨਾ ਉਤੇ ਜਾ ਪਈਆਂ ਸਨ , ਉਹ ਭੱਜਾ - ਭੱਜਾ ਉਹਦੇ ਕੋਲ ਗਿਆ ਤੇ ਉਹਨੇ ਉਹਦਾ ਹਥ ਵੜ ਲਿਆ। “ਤੂੰ ਮੇਰੀ ਏ ! ਤੂੰ ਮੇਰੀ ਏ !' ਉਹ ਕੂਕਿਆ। ਹਰਨੋਟੇ ਦੀ ਖੁਸ਼ੀ ਦੀ ਹੱਦ ਨਾ ਰਹੀ , ਤੇ ਏਸੇ ਤਰ੍ਹਾਂ ਹੀ ਸੁੰਦਰੀ ਯੇਲੇਨਾ ਦੀ ਵੀ ਖੁਸ਼ੀ ਦੀ ਹਦ ਨਾ ਰਹੀ । ਉਹਨੂੰ ਪਤਾ ਸੀ , ਉਹਦੀ ਮਾਂ ਉਹਦੇ ਚਾਹੁਣ ਵਾਲਿਆਂ ਉਤੇ ਜਾਦੂ ਕਰ ਦੇਂਦੀ ਸੀ , ਤਾਂ ਜੁ ਯੇਲੇਨਾ ਵਿਆਹ ਨਾਂ ਕਰਾ ਸਕੇ । ਇਸ ਤਰ੍ਹਾਂ ਉਹ ਤੇ ਸ਼ਹਿਜ਼ਾਦਾ , ਮੁਸਕਰਾਂਦੇ ਤੇ ਖੁਸ਼ - ਖੁਸ਼ , ਰਲ ਕੇ ਬਾਹਰ ਨਿਕਲ ਆਏ " ਅਗਲੀ ਸਵੇਰੇ ਲਾੜਾ ਲਾੜੀ ਬਾਗ਼ ਵਿਚ ਸੈਰ ਕਰਨ ਗਏ , ਤੇ ਹਰਨੋਟਾ ਕੋਲ ਖੜਾ ਵੇਖ ਰਿਹਾ ਸੀ ਤੇ ਉਹਨਾਂ ਨੂੰ ਤਕ - ਤਕ ਖੁਸ਼ ਹੋ ਰਿਹਾ ਸੀ । ਚਾਣਚਕ ਹੀ ਸੁੰਦਰੀ ਯੇਲੇਨਾ ਪੌਣਾਂ ਦੇ ਮਹਾਨ ਜ਼ਾਰ ਦੇ ਨਜ਼ਰੀ ਚੜ੍ਹ ਗਈ ਤੇ ਉਹਨੇ ਸ਼ਹਿਜ਼ਾਦੇ ਉਤੇ ਝਪਟਾ ਮਾਰੀਆ । ਉਹਨੂੰ ਉਤਾਂਹ ਚੁਕ ਉਹਨੇ ਘਮਾਟੀਆਂ ਤੇ ਭੁਆਟਣੀਆ ੧੫੦