ਪੰਨਾ:ਮਾਣਕ ਪਰਬਤ.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| ਲਗ ਪਏ ਸਨ। ਪਹਿਲੇ ਕਬੂਤਰ ਨੇ ਆਖਿਆ ਸੀ : 'ਜਦੋਂ ਲਾੜਾ-ਲਾੜੀ ਨੇੜੇ ਪੁੱਜੇ ਤਾਂ ਬੁੱਢਾ ਜ਼ਾਰ ਆਪਣੇ | ਪੁੱਤਰ ਨੂੰ ਬੰਦੁਕ ਭੇਜੇਗਾ , ਤੇ ਉਹ ਚਲ ਪਏਗੀ ਤੇ ਪੁੱਤਰ ਨੂੰ ਮਾਰ ਦਏਗੀ । ਪਰ ਉਹ , ਜਿਲ੍ਹੇ ਇਹਦੀ ਗਲ ' ਕੀਤੀ , ਪੱਥਰ ਹੋ ਜਾਏਗਾ। 'ਤੇ ਇਹ ਲਫ਼ਜ਼ ਹਰਨੇਟੇ ਦੇ ਮੂੰਹੋਂ ਨਿਕਲੇ ਹੀ ਸਨ ਕਿ ਉਹ ਪੈਰਾਂ ਤੋਂ ਗੋਡਿਆਂ ਤਕ ਪੱਥਰ ਹੋ ਗਿਆ। ਹੁਣ ਉਹਨਾਂ ਨੂੰ ਪਤਾ ਲਗ ਗਿਆ , ਹਰਨੋਟੇ ਨੇ ਇਹਦੀ ਗਲ ਪਹਿਲਾਂ ਕਿਉਂ ਨਹੀਂ ਸੀ ਕੀਤੀ , ਤੇ | ਉਹ ਚੁਪ ਰਹਿਣ ਲਈ ਉਹਦੀ ਮਿੰਨਤ ਕਰਨ ਲਗ ਪਏ , ਕਹਿਣ ਲਗ ਪਏ : “ਹਰਨੋਟਿਆ , ਹੋਰ ਨਾ ਬੋਲੀਂ , ਹੋਰ ਨਾ ਬੋਲੀਂ ! ਪਰ ਹਰਨੋਟੇ ਨੇ ਜਵਾਬ ਦਿਤਾ : “ਨਹੀਂ , ਮੈਂ ਹੁਣ ਬੋਲਣ ਲਗ ਪਿਆਂ , ਮੈਂ ਬੋਲੀ ਜਾਵਾਂਗਾ । ਸੁਣੋ ਫੇਰ ... ਦੂਜੇ ਕਬੂਤਰ ਨੇ ਆਖਿਆ | ਸੀ : ਬੁੱਢਾ ਜ਼ਾਰ ਆਪਣੇ ਪੁੱਤਰ ਨੂੰ ਘੋੜਾ ਭੇਜੇਗਾ , ਤੇ ਸ਼ਹਿਜ਼ਾਦਾ ਉਹਦੀ ਪਿਠ ਤੋਂ ਡਿਗ ਪਏਗਾ ਤੇ ਮਰ | ਜਾਏਗਾ। ਪਰ ਜਿਸ ਕਿਸੇ ਵੀ ਇਹਦੀ ਗਲ ਕੀਤੀ , ਪੱਥਰ ਹੋ ਜਾਏਗਾ। ਤੇ ਹਰਨੋਟਾ ਲਕ ਤਕ ਪੱਥਰ ਹੋ ਗਿਆ। "ਬਸ ਕਰ ! ਹੋਰ ਨਾ ਬੋਲ ! ਉਹਨਾਂ ਉਹਦਾ ਤਰਲਾ ਕੀਤਾ। "ਨਹੀਂ ,' ਹਰਨੋਟੇ ਨੇ ਆਖਿਆ। "ਤੁਸੀਂ ਪਹਿਲਾਂ ਮੇਰੇ 'ਤੇ ਅਤਬਾਰ ਨਹੀਂ ਸੀ ਕਰਦੇ - ਹੁਣ ਵੇਲਾ || ਨਹੀਂ ਰਿਹਾ। ਇਸ ਲਈ ਸੁਣੋ। ਤੀਜੇ ਕਬੂਤਰ ਨੇ ਆਖਿਆ ਸੀ : 'ਰਾਤੀਂ , ਜਦੋਂ ਲਾੜਾ - ਲਾੜੀ ਆਪਣੇ ਕਮਰੇ ਚ ਜਾਣਗੇ , ਗਵੇਲੇਸ਼ਾਪੀ ਆਵੇਗਾ ਤੇ ਉਹਨਾਂ ਦੀਆਂ ਸੰਘੀਆਂ ਘੋਪ ਦੇਵੇਗਾ " ਤੇ ਇਸ ਤੋਂ ਪਹਿਲ਼ੀ ਕਿ ਹਰਨੋਟਾ ਕੁਝ ਹੋਰ ਕਹਿ ਸਕਦਾ , ਉਹ ਪੂਰੇ ਦਾ ਪੂਰਾ ਪੱਥਰ ਹੋ ਗਿਆ । ਬੁੱਢੇ ਜ਼ਾਰ ਤੇ ਸ਼ਹਿਜ਼ਾਦੇ ਨੇ ਹੰਝੂਆਂ ਦੀਆਂ ਝੜੀਆਂ ਲਾ ਦਿੱਤੀਆਂ ਪਰ , ਬੇਸ਼ਕ ਹੀ , ਰੋਣ ਨਾਲ ਉਹਨਾਂ ਨੂੰ ਫ਼ਾਇਦਾ ਕੁਝ ਨਾ ਹੋਇਆ। ਸੁੰਦਰੀ ਯੇਲੇਨਾ ਦੀ ਕੁਖ ਵਿਚ ਬਾਲ ਸੀ , ਪਰ ਸ਼ਹਿਜ਼ਾਦੇ ਨੂੰ ਇਹਦੇ ਨਾਲ ਵੀ ਖੁਸ਼ੀ ਨਾ ਹੋਈ । "ਮੈਨੂੰ ਭਾਵੇਂ ਕਿੰਨਾ ਵੀ ਮੁਲ ਕਿਉਂ ਨਾ ਤਾਰਨਾ ਪਏ, ਮੈਂ ਆਪਣੇ ਵਫ਼ਾਦਾਰ ਦੋਸਤ ਤੇ ਭਰਾ ਨੂੰ ਜਿਵਾਲ ਕੇ ਛੜਣੈ ' ਸ਼ਹਿਜ਼ਾਦੇ ਨੇ ਸੋਚਿਆ। ਉਹਨੇ ਲੱਤਾਂ ਵਾਲੀਆਂ ਲੋਹੇ ਦੀਆਂ ਪਤਨੀਆਂ ਪਾ ਲਈਆਂ , ਇਕ ਲੋਹੇ ਦਾ ਸੋਟਾ ਫੜ ਲਿਆ ਤੇ ਦੁਨੀਆਂ ਦਾ ਚੱਕਰ ਲਾਉਣ ਲਈ ਨਿਕਲ ਪਿਆ। ਉਹ ਥਾਓਂ ਥਾਈਂ ਘੁੰਮਦਾ ਰਿਹਾ ਤੇ ਜੁ ਕੋਈ ਵੀ ਉਹਨੂੰ ਮਿਲਦਾ , ਉਸ ਤੋਂ ਪੁਛਦਾ ਰਿਹਾ , ਕੀ ਉਹਨੂੰ ਪਤਾ ਸੀ ਉਹਦੇ ਦੁਧ - ਭਰਾ ਨੂੰ ਫੇਰ ਕਿਵੇਂ ਜਿਵਾਲਿਆ ਜਾ ਮੇਕਦਾ ਸੀ। ਇਕ ਦਿਨ , ਬਹੁਤ ਹੀ ਥਕਿਆ ਹੋਣ ਕਰਕੇ , ਉਹ ਸਾਹ ਲੈਣ ਲਈ ਇਕ ਜੰਗਲ ਕੋਲ ਬਹਿ ਗਿਆ। ਚਾਣਚਕ ਹੀ ਇਕ ਬੁੱਢਾ ਜੰਗਲ ਵਿਚੋਂ ਨਿਕਲਿਆ , ਤੇ ਸ਼ਹਿਜ਼ਾਦੇ ਨੇ ਉਹਦੇ ਤੋਂ ਵੀ ਪੁਛਿਆ , ਜੋ ਉਹਨੇ ਬਾਕੀ ਦੇ ਸਾਰਿਆਂ ਕੋਲੋਂ ਪੁਛਿਆ ਸੀ । ਬੁੱਢੇ ਨੇ ਆਖਿਆ : ਘਰ ਜਾ , ਜ ਚੀਜ਼ ਤੇਰੇ ਦੁਧ - ਭਰਾ ਨੂੰ ਬਚਾ ਸਕਦੀ ਏ , ਤੇਰੇ ਆਪਣੇ ਘਰੇ ਈ ਪਰ ਕਿਉਂ ਜੁ ਸ਼ਹਿਜ਼ਾਦਾ ਉਹਦੇ ਕਹੇ ਦਾ ਮਤਲਬ ਨਹੀਂ ਸੀ ਸਮਝ ਸਕਿਆ , ਬੁੱਢਾ ਫੇਰ ਬੋਲਿਆ : “ਪਤਾ ਈ , ਤੇਰੇ ਘਰ ਇਕ ਮੁੰਡਾ ਹੋਇਐ , ਸੁਨਹਿਰੀ ਵਾਲਾਂ ਵਾਲਾ ਇਕ ਬੱਚਾ ? ਜੇ ਚਾਹੁਣੈ , ਤੇਰਾ ੧੫੭