ਪੰਨਾ:ਮਾਣਕ ਪਰਬਤ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸ਼ੇਰ ਤੇ ਖ਼ਰਗੋਸ਼ ਜਾਰਜੀਅਨ ਪਰੀ-ਕਹਾਣੀ ਕਿਸੇ ਇਕ ਜੰਗਲ ਵਿਚ ਬਹੁਤ ਸਾਰੇ ਜਾਨਵਰਾਂ ਨੂੰ ਰਲ ਬੈਠਣ ਦੀ ਆਦਤ ਸੀ , ਪਰ ਹਰ ਵਾਰੀ ਹੀ ਸ਼ੇਰ ਆ ਨਿਕਲਦਾ ਤੇ ਉਹਨਾਂ ਵਿਚੋਂ ਕਿਸੇ ਇਕ ਉਤੇ ਝਪਟ ਪੈਂਦਾ ਤੇ ਉਹਨੂੰ ਥਾਏਂ ਹੀ ਨਿਘਾਰ ਜਾਂਦਾ। ਇਸ ਲਈ ਵਿਚਾਰੇ ਜਾਨਵਰਾਂ ਨੂੰ ਸਦਾ ਹੌਲ ਪਿਆ ਰਹਿੰਦਾ। ਇਕ ਵਾਰੀ ਨਿਤ ਵਾਂਗ ਉਹ ਸਾਰੇ ਜੰਗਲ ਵਿਚ ਜੁੜੇ ਤੇ ਰਲ ਸੋਚਣ ਲਗੇ , ਇਸ ਪਲ - ਪਲ ਦੇ ਸਹਿਮ ਤੋਂ ਖਲਾਸੀ ਪਾਣ ਲਈ ਕੀ ਕੀਤਾ ਜਾਵੇ। ਉਹ ਸਿਰ ਜੋੜ ਬਹਿ ਗਏ , ਕਿੰਨਾ ਹੀ ਚਿਰ ਗੱਲਾਂ ਕਰਦੇ ਤੇ ਦਲੀਲਾਂ ਦੇਂਦੇ ਰਹੇ ਤੇ ਅਖ਼ੀਰ ਉਹਨਾਂ ਇਹ ਮਤਾ ਪਕਾਇਆ , ਉਹ ਸ਼ੇਰ ਨੂੰ ਜ਼ਿੰਦਗੀ ਭਰ ਭੇਟ ਦੇ ਰਹਿਣਗੇ , ਤੇ ਇਹ ਉਹਨੂੰ ਆਪ ਜਾ ਕੇ ਪਹੁੰਚਾਣਗੇ ਤੇ ਬਦਲੇ ਵਿਚ ਉਹਨੂੰ ਕਹਿਣਗੇ , ਉਹ ਉਹਨਾਂ ਨੂੰ ਉਹਨਾਂ ਦੀਆਂ ਜਿੰਦਾਂ ਲਈ ਨਿਤ ਬਣੇ ਰਹਿਣ ਵਾਲੇ ਸਹਿਮ ਤੋਂ ਆਜ਼ਾਦ ਕਰ ਦੇਵੇ । ਇਹ ਮਤਾ ਪਕਾ , ਉਹ ਸ਼ੇਰ ਕੋਲ ਗਏ ਤੇ ਉਹਨੂੰ ਇਹਦੇ ਬਾਰੇ ਦਸਿਆ। ਸ਼ੇਰ ਨੇ ਸੁਝਾ ਇਸ ਸ਼ਰਤ ਉਤੇ ਮੰਨ ਲਿਆ ਕਿ ਭੇਟ ਉਹਨੂੰ ਇਕ ਨੀਅਤ ਸਮੇਂ ਤੇ ਇਕ ਵੀ ਪਲ ਦੀ ਢਿਲ - ਮਠ ਤੋਂ ਬਿਨਾਂ ਪਹੁੰਚਾਈ ਜਾਏਗੀ। "ਨਹੀਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦਿਆਂਗਾ ! ਉਹਨੇ ਆਖਿਆ। ਤੇ ਇਸ ਤਰ੍ਹਾਂ , ਉਸ ਦਿਨ ਪਿਛੋਂ ਹਰ ਰੋਜ਼ ਜਾਨਵਰ ਆਪਣੇ ਆਪ ਵਿਚੋਂ ਇਕ ਨੂੰ ਸ਼ੇਰ ਦੀ ਰੋਟੀ ਦੀ ਪਹੁੰਚਾਣ ਲਗ ਪਏ। ਹੌਲੀ - ਹੌਲੀ ਸ਼ੇਰ ਕੋਲ ਲਿਜਾਏ ਜਾਣ ਲਈ ਖਰਗੋਲ ਦੀ ਵਾਰੀ ਆ ਗਈ। ੧੫੯