ਪੰਨਾ:ਮਾਣਕ ਪਰਬਤ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਕੋਈ ਨਹੀਂ , ਵਾਰੀ ਮੇਰੀ ਏ ਤੇ ਕੀਤਾ ਕੁਝ ਨਹੀਂ ਜਾ ਸਕਦਾ , ਖ਼ਰਗੋਸ਼ ਨੇ ਕਿਹਾਂ। ਤੁਸੀਂ ਮੈਨੂੰ ਬਸ ਸ਼ੇਰ ਕੋਲ, 'ਕਲਿਆਂ ਜਾ ਲੈਣ ਦਿਓ । ਮੈਂ ਉਹਦਾ ਕੰਮ ਤਮਾਮ ਕਰਨ ਦੀ ਕੋਸ਼ਿਸ਼ ਕਰਾਂਗਾ। ਸ਼ਾਇਦ ਮੈਂ ਆਪਣੇ ਆਪ ਨੂੰ ਮੌਤ ਤੋਂ ਬਚਾ ਲਵਾਂ ਤੇ ਤੁਹਾਨੂੰ ਬਾਕੀਆਂ ਨੂੰ ਦੁਖ ਮੁਸੀਬਤ ਤੋਂ। ਜਾਨਵਰਾਂ ਦਾ ਹਾਸਾ ਨਿਕਲ ਗਿਆ। ਭੰਗਾਂਦੀਆਂ ਅੱਖਾਂ ਵਾਲਾ ਡਰੁ ਖ਼ਰਗੋਸ਼ ਸ਼ੇਖੀਆਂ ਕਿੰਨੀਆਂ ਮਾਰ ਰਿਹਾ ਸੀ ! ਏਧਰ ਸ਼ੇਰ ਆਪਣੇ ਘੁਰਨੇ ਵਿਚ ਲੇਟਿਆ ਹੋਇਆ ਸੀ, ਤੇ ਉਹਨੂੰ ਬੜੀ ਭੁਖ ਲਗੀ ਹੋਈ ਸੀ। ਉਹ ਅਗ ਵਾਂਗ ਲਿਸ਼ਕਦੀਆਂ ਅੱਖਾਂ ਤੇ ਕਰੀਚਦੇ ਦੰਦਾਂ ਨਾਲ ਸ਼ਿਕਾਰ ਦੇ ਪਹੁੰਚਣ ਦੀ ਉਡੀਕ ਕਰ ਰਿਹਾ ਸੀ । ਉਹ ਚੱਲਣ ਤੇ ਸਾਰਿਆਂ ਹੀ ਜਾਨਵਰਾਂ ਉਤੇ ਟੁੱਟ ਪੈਣ ਨੂੰ ਸੀ ਕਿ ਜਾਣ - ਬੁਝ ਕੇ ਚਿਰਕ ਕਰਦਾ ਖ਼ਰਗੋਸ਼ ਆ ਪਹੁੰਚਿਆ। ਖ਼ਰਗੋਸ਼ ਵਲ ਖਾ ਜਾਣ ਵਾਲੀਆਂ ਅੱਖਾਂ ਨਾਲ ਵੇਖਦਾ ਸ਼ੇਰ ਬੋਲਿਆ : ‘ਤੇਰੀ ਇਹ ਮਜਾਲ , ਏਡੀ ਚਿਰਕ ਕਰ ਕੇ ਆਵੇਂ ! ਜਨਾਬ , ਖ਼ਰਗੋਸ਼ ਨੇ ਮਸਕੀਨੀ ਨਾਲ ਆਖਿਆ , 'ਮੇਰੇ ਜ਼ਿੰਮੇ ਤੁਹਾਡੇ ਖਾਣੇ ਲਈ ਇਕ ਖ਼ਰਗੋਸ਼ ਪਹੁੰਚਾਣ ਦਾ ਕੰਮ ਲਾਇਆ ਗਿਆ , ਤੇ ਮੈਂ ਉਹਨੂੰ ਏਥੇ ਲਿਆ ਰਿਹਾ ਸਾਂ , ਪਰ ਰਾਹ 'ਚ ਸਾਡੇ 'ਤੇ ਇਕ ਹੋਰ ਸ਼ੇਰ ਨੇ ਹਮਲਾ ਕਰ ਦਿਤਾ; ਉਹਨੇ ਦੂਜੇ ਖ਼ਰਗੋਸ਼ ਨੂੰ ਫੜ ਲਿਆ ਤੇ ਇਕ ਡੂੰਘੀ ਖੱਡੇ ਧਰੀਕ ਕੇ ਲੈ ਗਿਆ | “ਚਲ ਖਾਂ , ਵਿਖਾ ਮੈਨੂੰ ਕਿਥੇ ਏ ਉਹ ! ਸ਼ੇਰ ਗਜਿਆ। ਖ਼ਰਗੋਸ਼ ਸ਼ੇਰ ਨੂੰ ਇਕ ਖੂਹ ਉਤੇ ਲੈ ਆਇਆ। “ਜਨਾਬ , ਓਥੇ ਥੱਲੇ ਜੇ ," ਖ਼ਰਗੋਸ਼ ਨੇ ਆਖਿਆ, “ਮੈਨੂੰ ਸਿਰਫ਼ ਉਹਦੇ ਵਲ 'ਕਲਿਆਂ ਵੇਖ ਕੇ ਡਰ ਲਗਦੈ। ਮੈਨੂੰ ਆਪਣੇ ਪੰਜਿਆਂ ’ਚ ਰਖ ਲਓ , ਤੇ ਮੈਂ ਤੁਹਾਨੂੰ ਵਿਖਾਨਾਂ । ਸ਼ੇਰ ਨੇ ਖ਼ਰਗੋਸ਼ ਨੂੰ ਆਪਣੇ ਪੰਜਿਆਂ ਵਿਚ ਰਖ ਲਿਆ , ਉਹਨਾਂ ਹੇਠਾਂ ਖੂਹ ਵਿਚ ਵੇਖਿਆ ਤੇ ਤਹਿ ਵਿਚ ਉਹਨਾਂ ਨੂੰ ਆਪਣਾ ਅਕਸ ਦਿਸਿਆ : ਇਕ ਸ਼ੇਰ ਜਿਹਦੇ ਪੰਜਿਆਂ ਵਿਚ ਇਕ ਖ਼ਰਗੋਸ਼ ਸੀ ਤੇ ਜਿਹੜਾ ਉਹਨਾਂ ਵਲ ਟਕ ਲਾ ਵੇਖ ਰਿਹਾ ਸੀ । ਗੁੱਸਾ ਖਾ ਸ਼ੇਰ ਨੇ ਖ਼ਰਗੋਸ਼ ਨੂੰ ਪਰ੍ਹਾਂ ਵਗਾ ਮਾਰਿਆ ਤੇ ਆਪਣੇ ਰਕੀਬ ਨੂੰ ਸਜ਼ਾ ਦੇਣ ਤੇ ਉਹਨੇ ਉਸ ਤੋਂ ਆਪਣਾ ਸ਼ਿਕਾਰ ਖੋਹਣ ਲਈ ਖੂਹ ਵਿਚ ਛਲ ਕਢ ਮਾਰੀ । ਪਰ ਖੂਹ ਡੂੰਘਾ ਸੀ , ਤੇ ਖੂਖਾਰ ਸ਼ੇਰ ਡੂਬ . ਗਿਆ | ਜਾਨਵਰਾਂ ਨੂੰ ਜਦੋਂ ਖ਼ਬਰ ਲਗੀ , ਉਹਨਾਂ ਇਸ ਗਲ ਦੀਆਂ ਖੁਸ਼ੀਆਂ ਮਨਾਈਆਂ , ਉਹਨਾਂ ਦੀ ਵੱਡੇ ਜ਼ਾਲਮ ਵੇਰੀ ਤੋਂ ਖਲਾਸੀ ਹੋ ਗਈ ਸੀ , ਤੇ ਉਹਨਾਂ ਨੇ ਖ਼ਰਗੋਸ਼ ਦਾ ਪੂਰੇ ਦਿਲ ਨਾਲ ਸ਼ੁਕਰਾਨਾ ਅਦਾ ਕੀਤਾ !