ਇਕ ਵਾਰੀ ਇਕ ਰਿਛ, ਇਕ ਬਘਿਆੜ ਤੇ ਇਕ ਲੂੰਮੜੀ ਦਾ ਮੇਲ ਹੋ ਪਿਆ ਤੇ ਉਹ ਗਿਲਾ ਕਰਨ ਲਗੇ, ਕਿਵੇਂ ਉਹਨਾਂ ਨੂੰ ਅਕਸਰ ਏਨਾ - ਏਨਾ ਚਿਰ ਭੁੱਖਾ ਰਹਿਣਾ ਪੈਂਦਾ ਸੀ ਕਿ ਉਹਨਾਂ ਦੇ ਢਿਡੀਂ ਪੀੜ ਹੋ ਪੈਂਦੀ ਸੀ। ਉਹਨਾਂ ਆਪਣੀ ਮੰਦੀ ਹਾਲਤ ਦਾ ਰੋਣਾ ਰੋਇਆ, ਸਾਰੀ ਗਲ-ਬਾਤ ਕੀਤੀ ਤੇ ਭੈਣ-ਭਰਾਵਾਂ ਵਾਂਗ ਰਹਿਣ ਦਾ ਫ਼ੈਸਲਾ ਕਰ ਲਿਆ। ਉਹ ਕਹਿਣ ਲਗੇ, ਅੱਗੋਂ ਤੋਂ ਜੂ ਵੀ ਖੁਰਾਕ ਸਾਡੇ ਹਥ ਲਗੀ, ਅਸੀਂ ਭਰਾਵਾਂ ਵਾਂਗ ਵੰਡ ਕੇ ਖਾਵਾਂਗੇ। ਉਹਨਾਂ ਮਤਾ ਪਕਾ ਲਿਆ, ਸੱਚੇ ਭਰਾਵਾਂ ਵਾਂਗ ਉਹਨਾਂ ਇਕ ਦੂਜੇ ਨੂੰ ਜੱਫ਼ੀ ਪਾਈ, ਦੂਜੇ ਦੀ ਵਫ਼ਾਦਾਰੀ ਦੀਆਂ ਕਸਮਾਂ ਚੁੱਕੀਆਂ ਤੇ ਸ਼ਿਕਾਰ ਦੀ ਢੂੰਡ ਵਿਚ ਨਿਕਲ ਟੁਰੇ।
ਉਹ ਕਿਸੇ ਅਜਿਹੀ ਚੀਜ਼ ਦੀ ਭਾਲ ਕਰਦਿਆਂ, ਜਿਸ ਉਤੇ ਉਹ ਟੁਟ ਕੇ ਪੈ ਸਕਦੇ, ਟੁਰਦੇ ਗਏ, ਕੁਝ ਚਿਰ ਪਿਛੋਂ ਉਹਨਾਂ ਨੂੰ ਇਕ ਫੱਟੜ ਹਿਰਨ ਝਲ ਪਿਆ। ਉਹਨੂੰ ਥਾਏਂ ਹੀ ਮਾਰ, ਉਹ ਘਾਹ ਦੀ ਛਾਂ ਵਿਚ ਬੈਠ ਗਏ ਤੇ ਲੁਟ ਦਾ ਮਾਲ ਵੰਡਣ ਲਗੇ।
ਬਘਿਆੜ ਨੂੰ, ਜਿਹਦੇ ਭੁਖ ਨਾਲ ਦੰਦ ਕਰੀਚਦਿਆਂ ਜਬਾੜੇ ਆਕੜ ਗਏ ਹੋਏ ਸਨ, ਰਿਛ ਨੇ ਆਖਿਆ:
"ਚਲ, ਬਘਿਆੜਾ, ਤੂੰ ਸਾਡੇ 'ਚ ਹਿਰਨ ਵੰਡ।"
"ਬਹੁਤ ਹੱਛਾ" ਬਘਿਆੜ ਮੰਨ ਗਿਆ। ਇਸ ਲਈ ਕਿ ਤੁਸੀਂ ਸਾਡੇ ਪਾਤਸ਼ਾਹ ਤੇ ਮਾਲਕ ਹੋ, ਸਿਰ ਤੁਹਾਨੂੰ ਮਿਲੇਗਾ, ਪਿੰਡਾ ਮੈਨੂੰ, ਤੇ ਲੱਤਾਂ ਲੂੰਮੜੀ ਨੂੰ, ਇਸ ਲਈ ਕਿ ਉਹ ਪੈਰਾਂ ਦੀ ਛੂਹਲੀ ਏ।”
ਪਰ ਅਜੇ ਬਘਿਆੜ ਨੇ ਗਲ ਨਹੀਂ ਸੀ ਮੁਕਾਈ ਕਿ ਰਿਫ ਨੇ ਆਪਣੇ ਪੰਜੇ ਨਾਲ ਉਹਦੇ ਸਿਰ ਉਤੇ ਏਡੀ ਡਾਢੀ ਸੱਟ ਮਾਰੀ ਕਿ ਪਹਾੜ ਉਹਦੀ ਆਵਾਜ਼ ਨਾਲ ਗੂੰਜ ਉਠੇ। ਬਘਿਆੜ ਪੀੜ ਨਾਲ ਕੁਰਲਾਇਆ ਤੇ ਇਕ ਪਾਸੇ ਜਾ ਪਿਆ। ਤੇ ਫੇਰ ਰਿਛ ਨੇ ਲੂੰਮੜੀ ਵਲ ਮੂੰਹ ਕੀਤਾ ਤੇ ਕਹਿਣ ਲਗਾ:
"ਤੇ ਹੁਣ, ਬੀਬੀ ਲੂੰਮੜੀ, ਤੂੰ ਵੰਡ ਹਿਰਨ।"
੧੬੧