ਪੰਨਾ:ਮਾਣਕ ਪਰਬਤ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲੰਮੜੀ ਬੜੀ ਖਚਰੀ ਸੀ , ਉਹ ਉਠੀ ਤੇ ਖੁਸ਼ਾਮਦੀ ਲਹਿਜੇ ਵਿਚ ਕਹਿਣ ਲਗੀ : “ਰਿਛ ਜੀ , ਹਿਰਨ ਦਾ ਸਿਰ ਹੱਕੋ ਤੁਹਾਡਾ ਏ , ਇਸ ਲਈ ਕਿ ਤੁਸੀਂ ਸਾਡੇ ਪਾਤਸ਼ਾਹ ਤੇ ਮਾਲਕ ਹੋ : ਹਿਰਨ ਦਾ ਪਿੰਡਾ ਤੁਹਾਡਾ ਏ , ਇਸ ਲਈ ਕਿ ਤੁਸੀਂ ਸਾਡਾ ਹਮੇਸ਼ਾ ਈ ਪਿਉਆਂ ਵਾਂਗ ਧਿਆਨ ਰਖਿਐ ; ਤੇ ਹਿਰਨ ਦੀਆਂ ਲੱਤਾਂ ਵੀ ਤੁਹਾਡੀਆਂ ਨੇ , ਇਸ ਲਈ ਕਿ ਸਾਡੇ ਭਲੇ ਲਈ ਤੁਸੀਂ ਸਦਾ ਈ ਅਗੇ - ਅਗੇ ਰਹੇ ‘ਬੀਬੀ ਲੂੰਮੜੀ ; ਤੂੰ ਸਚੀ ਮੁਚੀ ਈ ਸਿਆਣੀ ਏਂ , ਰਿਛ ਨੇ ਆਖਿਆ। “ਸ਼ਿਕਾਰ ਦੀ ਵੰਡ ਦਾ ਏਡਾ ਸਿਆਣਾ ਤੇ ਝ - ਬੂਝ ਵਾਲਾ ਢੰਗ ਕਿਸ ਤੋਂ ਸਿਖਿਆ ਈ ? “ਪਾਤਸ਼ਾਹੋ , ਮੈਂ ਸਿਆਣਪ ਤਾਂ ਸਿਖਣੀ ਈ ਹੋਈ , ਲੂੰਮੜੀ ਨੇ ਜਵਾਬ ਦਿਤਾ। “ਮੈਂ ਵੇਖਿਐ , ਜਿਵੇਂ ਤੁਸੀਂ ਬਆੜ ਨੂੰ ਸਬਕ ਸਿਖਾਇਐ !