ਇਕ ਵਾਰੀ ਦੀ ਗਲ ਏ, ਇਕ ਬੁੱਢਾ ਤੇ ਬੁੱਢੀ ਰਿਹਾ ਕਰਦੇ ਸਨ। ਉਹਨਾਂ ਦਾ ਇਕੋ - ਇਕ ਪੁੱਤਰ ਹੁੰਦਾ ਸੀ, ਜਿਹਨੂੰ ਉਹ ਅਲਤੀਨ - ਸਕਾ, ਸੁਨਹਿਰੀ ਸੰਖੀ, ਸਦਦੇ ਸਨ ਕਿਉਂਕਿ ਉਹਦੇ ਕੋਲ ਇਕ ਸੁਨਹਿਰੀ ਸੰਖੀ ਹੁੰਦੀ ਸੀ। ਅਲਤੀਨ - ਸਕਾ ਵਾਂਗ ਸੰਖੀਆਂ ਖੇਡਣੀਆਂ ਕਿਸੇ ਨੂੰ ਵੀ ਨਹੀਂ ਸਨ ਆਂਦੀਆਂ: ਇਸ ਖੇਡ ਵਿਚ ਉਹ ਹਰ ਕਿਸੇ ਨੂੰ ਹਰਾ ਦੇਂਦਾ ਸੀ।
ਇਕ ਦਿਨ ਬੁੱਢਾ ਆਪਣੇ ਘੋੜਿਆਂ ਨੂੰ ਪਾਣੀ ਪਿਆਣ ਝੀਲ ਉਤੇ ਗਿਆ।
ਉਹ ਇੱਜੜ ਨੂੰ ਹਿਕਦਾ ਪਾਣੀ ਦੇ ਕੋਲ ਲੈ ਗਿਆ, ਪਰ ਘੋੜੇ ਆਪਣੀਆਂ ਅੱਯਾਲਾਂ ਤੇ ਪੂਛਾਂ ਹਿਲਾਣ, ਜ਼ਮੀਨ ਉਤੇ ਸੁੰਮ ਮਾਰਨ, ਫਿਕਰ ਨਾਲ ਹਿਣਹਿਣਾਣ ਤੇ ਝੀਲ ਤੋਂ ਪਿਛੇ ਹੱਟਣ ਲਈ ਜ਼ੋਰ ਲਾਣ ਲਗ ਪਏ: ਸਾਫ਼ ਲਗ ਰਿਹਾ ਸੀ, ਕੋਈ ਉਹਨਾਂ ਦੀ ਅੱਯਾਲ ਖਿਚ ਰਿਹਾ ਸੀ, ਉਹਨਾਂ ਨੂੰ ਮੂੰਹਾਂ ਤੋਂ ਧਕ ਰਿਹਾ ਸੀ ਤੇ ਪਾਣੀ ਨਹੀਂ ਸੀ ਪੀਣ ਦੇ ਰਿਹਾ।
"ਗਲ ਕੀ ਹੋ ਸਕਦੀ ਏ?" ਬੁੱਢੇ ਨੇ ਆਪਣੇ ਆਪ ਨੂੰ ਪੁਛਿਆ। "ਜਾ ਕੇ ਵੇਖਾਂ ਤਾਂ ਸਹੀ।
. ਪਰ ਉਹ ਪਾਣੀ ਉਤੇ ਉੜਿਆ ਹੀ ਸੀ ਕਿ ਚਾਣਚਕ ਹੀ ਕਿਸੇ ਨੇ ਉਹਨੂੰ ਦਾੜ੍ਹੀਉਂ ਫੜ ਲਿਆ! ਬੁੱਢੇ ਨੇ ਆਪਣੇ ਆਪ ਨੂੰ ਛੁਡਾਣ ਲਈ ਪੂਰਾ ਜ਼ੋਰ ਲਾਇਆ, ਪਰ ਛੁਡਾ ਨਾ ਸਕਿਆ।
ਉਹਨੇ ਤਕਿਆ ਤੇ ਵੇਖਿਆ, ਉਹਦੀ ਦਾੜੀ ਕਿਸੇ ਹੋਰ ਨੇ ਨਹੀਂ, ਆਪ ਬੁੱਢੀ ਜਾਦੂਗਰਨੀ ਉਬੀਰ ਨੇ ਫੜੀ ਹੋਈ ਸੀ।
"ਮੈਨੂੰ ਫੜੀ ਨਾ ਰਖ, ਉਬੀਰ, ਛਡ ਦੇ ਮੈਨੂੰ!" ਬੁੱਢਾ ਕੂਕਿਆ। "ਜੇ ਛਡ ਦੇ ਤਾਂ ਮੈਂ ਤੈਨੂੰ ਭੇਡਾਂ ਦਾ ਇੱਜੜ ਦੇ ਦਿਆਂ।"
"ਮੈਨੂੰ ਨਹੀਂ ਚਾਹੀਦੀਆਂ ਤੇਰੀਆਂ ਭੇਡਾਂ," ਉਬੀਰ ਨੇ ਜਵਾਬ ਦਿਤਾ।
“ਤਾਂ ਫੇਰ ਘੋੜਿਆਂ ਦਾ ਇੱਜੜ ਸਹੀ।"
੧੬੩