"ਉਬੀਰ, ਤੂੰ ਬੁੱਢੀ ਏਂ! ਆਪਣੇ ਆਪ ਨੂੰ ਥਕਾਣਾ ਨਹੀਂ ਚਾਹੀਦਾ ਤੈਨੂੰ। ਲਿਆ, ਮੈਂ ਵਢ ਦੇਣੀ ਆਂ ਸ਼ਾਹ ਬਲੂਤ ਦਾ ਦਰਖ਼ਤ।”
"ਨਹੀਂ, ਨਹੀਂ!” ਉਬੀਰ ਨੇ ਕਿਹਾ। ਮੈਂ ਇਹਨੂੰ ਆਪੇ ਵਢ ਲੈਣੇਂ ਤੇ ਅਲਤੀਨ — ਸਕੇ ਨੂੰ ਖਾ ਜਾਣੈ।"
ਪਰ ਲੂੰਮੜੀ ਏਡੀ ਸੌਖੀ ਟਲਣ ਵਾਲੀ ਨਹੀਂ ਸੀ ਤੇ ਉਹ ਕਹਿਣ ਲਗੀ:
"ਸ਼ਾਹ ਬਲੂਤ ਦਾ ਦਰਖ਼ਤ ਵਢ ਮੈਂ ਦੇਣੀ ਆਂ, ਤੇ ਉਹਨੂੰ ਖਾ ਤੂੰ ਲਈਂ।”
ਉਬੀਰ ਨੇ ਲੂੰਮੜੀ ਨੂੰ ਆਪਣਾ ਕੁਹਾੜਾ ਦੇ ਦਿਤਾ, ਆਪ ਸ਼ਾਹ ਬਲੂਤ ਦੇ ਦਰਖ਼ਤ ਥੱਲੇ ਲੇਟ ਗਈ ਤੇ ਉਹਨੂੰ ਇਕਦਮ ਹੀ ਨੀਂਦਰ ਆ ਗਈ। ਸੁੱਤੀ — ਸੁੱਤੀ ਉਹ ਘੁਰਾੜੇ ਮਾਰਨ ਲਗੀ ਤੇ ਉਹਦੇ ਮੂੰਹ ਤੇ ਨਕ ਵਿਚੋਂ ਚੰਘਿਆੜੇ ਤੇ ਧੂੰਆਂ ਨਿਕਲਣ ਲਗਾ।
ਜਦੋਂ ਉਬੀਰ ਸੁੱਤੀ ਹੋਈ ਸੀ, ਲੂੰਮੜੀ ਨੇ ਕੁਹਾੜਾ ਤੇ ਉਹ ਦੰਦ, ਜਿਹੜਾ ਉਬੀਰ ਨੇ ਸਾਣ ਦੇ ਤੌਰ ਤੇ ਵਰਤਿਆ ਸੀ, ਝੀਲ ਵਿਚ ਸੁਟ ਦਿਤਾ, ਤੇ ਸਾਰੇ ਛੱਡੇ ਇੱਕਠੇ ਕਰ, ਉਹਨਾਂ ਨੂੰ ਉਬੀਰ ਦੇ ਕੁਹਾੜੇ ਨਾਲ ਪਏ ਦਰਖ਼ਤ ਦੇ ਵੱਢੇ ਵਿਚ ਜੋੜ ਦਿਤਾ। ਫੇਰ ਉਹਨੇ ਵੱਢੇ ਉਤੇ ਥੁਕਿਆ ਤੇ ਉਹਨੂੰ ਚਟਿਆ, ਤੇ ਛੌਡੇ ਇਕਦਮ ਹੀ ਦਰਖ਼ਤ ਨਾਲ ਪੱਕੇ ਜੁੜ ਗਏ, ਤੇ ਉਹ ਫੇਰ ਸਾਬਤ ਦਾ ਸਾਬਤ ਹੋ ਗਿਆ।
ਤਦ ਲੂੰਮੜੀ ਨੇ ਅਲਤੀਨ — ਸਕੇ ਨੂੰ ਅਲਵਿਦਾ ਆਖੀ ਤੇ ਭਜ ਗਈ।
ਉਬੀਰ ਜਾਗ ਪਈ, ਉਹਨੇ ਸ਼ਾਹ ਬਲੂਤ ਦੇ ਦਰਖ਼ਤ ਉਤੇ ਇਕ ਨਜ਼ਰ ਮਾਰੀ ਤੇ ਆਖਿਆ:
"ਕੀ ਪਈ ਵੇਖਣੀ ਆਂ ਮੈਂ! ਸ਼ਾਹ ਬਲੂਤ ਫੇਰ ਸਾਬਤ ਦਾ ਸਾਬਤ ਏ, ਇੰਜ ਜਿਵੇਂ ਮੈਂ ਇਹਨੂੰ ਕਦੀ ਛੁਹਿਆ ਹੀ ਨਾ ਹੋਵੇ।”
ਤੇ ਉਹ ਲੂੰਮੜੀ ਨੂੰ ਲਾਅਨਤਾਂ ਪਾਣ, ਤੇ ਉਹਨੂੰ, ਜਿਹੜੀਆਂ - ਜਿਹੜੀਆਂ ਵੀ ਉਹ ਸੋਚ ਸਕੀ, ਸਲਵਾਤਾਂ ਸੁਣਾਣ ਲਗ ਪਈ।
ਤਾਂ, ਉਹਨੇ ਇਕ ਵਾਰੀ ਫੇਰ ਥੁਕ ਸੁੱਟੀ, ਤੇ ਇਕ ਕੁਹਾੜਾ ਆ ਗਿਆ। ਉਹਨੇ ਆਪਣੇ ਮੂੰਹ ਵਿਚੋਂ ਇਕ ਹੋਰ ਦੰਦ ਪੁਟਿਆ ਤੇ ਕੁਹਾੜੇ ਨੂੰ ਲਾਣ ਲਗ ਪਈ। ਆਪਣੇ ਕੰਮੀਂ ਲਗੀ ਤੇ ਇਹ ਕਹਿੰਦੀ ਉਹ ਅਲਤੀਨ — ਸਕੇ ਵਲ ਵੇਖਦੀ ਰਹੀ:
"ਸ਼ਾਹ ਬਲੂਤ ਦਾ ਦਰਖ਼ਤ ਮੈਂ ਵਢ ਦੇਣੇਂ ਤੇ ਤੈਨੂੰ ਖਾ ਜਾਣੈ।"
ਜਦੋਂ ਉਹਦਾ ਕੁਹਾੜਾ ਤੇਜ਼ ਹੋ ਗਿਆ, ਉਬੀਰ ਸ਼ਾਹ ਬਲੂਤ ਦੇ ਦਰਖ਼ਤ ਨੂੰ ਵੱਢਣ ਲਗ ਪਈ। ਛੌਡੇ ਸਭ ਪਾਸੇ ਉੱਡਣ ਲਗ ਪਏ, ਤੇ ਦਰੱਖ਼ਤ ਹਿੱਲਣ ਤੇ ਕੰਬਣ ਲਗ ਪਿਆ। ਕੁਹਾੜੇ ਦੀ ਇਕ ਸਟ ਹੋਰ ਲਗਣੀ ਸੀ, ਤੇ ਦੱਰਖ਼ਤ ਨੇ ਹੇਠਾਂ ਆ ਪੈਣਾ ਸੀ!
ਚਾਣਚਕ ਹੀ ਇਕ ਹੋਰ ਲੂੰਮੜੀ ਭੱਜੀ — ਭੱਜੀ ਆਈ।
"ਬੇਬੇ, ਬੇਬੇ, ਕੀ ਕਰ ਰਹੀ ਏਂ?' ਉਹਨੇ ਉਬੀਰ ਤੋਂ ਪੁਛਿਆ।
"ਸ਼ਾਹ ਬਲੂਤ ਦਾ ਦਰਖ਼ਤ ਵਢ ਰਹੀ ਆਂ।
"ਕਿਉਂ ਭਲਾ?"
"ਮੈਂ ਉਤੇ ਬੈਠੇ ਅਲਤੀਨ - ਸਕੇ, ਸੁਨਹਿਰੀ ਸੰਖੀ, ਨੂੰ ਫੜਨਾ ਚਾਹੁਣੀ ਆਂ ਤੇ ਖਾ ਜਾਣਾ।”
ਲੂੰਮੜੀ ਕਹਿਣ ਲਗੀ:
੧੬੭