ਤੇ ਇਕ ਟਹਿਣੀ ਉਤੇ ਆਰਾਮ ਨਾਲ ਬਹਿ ਉਹ ਉਡੀਕਣ ਲਈ ਟਿਕ ਗਿਆ।
ਅਲਤੀਨ - ਸਕਾ ਨੇ ਚੌਹਾਂ ਪਾਸੇ ਇਹ ਵੇਖਣ ਲਈ ਨਜ਼ਰ ਮਾਰੀ, ਕਿਸੇ ਪਾਸਿਉਂ ਮਦਦ ਦੀ ਉਮੀਦ ਹੋ ਸਕਦੀ ਸੀ ਕਿ ਨਹੀਂ। ਐਨ ਓਸੇ ਵੇਲੇ ਇਕ ਮੈਗਪਾਈ ਉਡਦੀ ਆ ਨਿਕਲੀ।
ਅਲਤੀਨ — ਸਕੇ ਨੇ ਆਖਿਆ:
‘ਗਲ ਸੁਣ, ਮੈਗਪਾਈਏ, ਗਲ ਸੁਣ, ਮੇਰੀਏ ਚੰਗੀਏ ਦੋਸਤੇ। ਤੂੰ ਹਰ ਥਾਂ ਉਡ ਪਹੁੰਚਣੀਂ ਏਂ ਤੇ ਤੂੰ ਹਰ ਥਾਂ ਜਾਣੀ ਏਂ। ਉਡ ਕੇ ਸਾਡੇ ਨਵੇਂ ਡੇਰੇ 'ਤੇ ਜਾ ਤੇ ਮੇਰੇ ਕੁਤਿਆਂ, ਅਕੂਲਾਕ 'ਤੇ ਅਕਤੀਰਨਾਕ, ਨੂੰ ਆਖ ਛੇਤੀ ਨਾਲ ਆ ਜਾਣ, ਮੈਨੂੰ ਉਹਨਾਂ ਦੀ ਮਦਦ ਚਾਹੀਦੀ ਏ।"
"ਮੈਂ ਨਹੀਂ ਜਾਣ ਲਗੀ!” ਮੈਗਪਾਈ ਨੇ ਜਵਾਬ ਦਿਤਾ। "ਮੈਂ ਚਾਹੁਣੀ ਆਂ, ਉਬੀਰ ਤੈਨੂੰ ਕਾਬੂ ਕਰ ਲਏ, ਤੇ ਫੇਰ ਥੋੜਾ ਬਹੁਤਾ ਸ਼ਿਕਾਰ ਮੇਰੇ ਹਥ ਵੀ ਜ਼ਰੂਰ ਲਗ ਜਾਵੇਗਾ।"
ਅਲਤੀਨ - ਸਕਾ ਬਹੁਤ ਹੀ ਉਦਾਸ ਤੇ ਨਿਮੋਝੂਣਾ ਹੋ ਗਿਆ।
"ਮੇਰਾ ਅਖ਼ੀਰ ਆ ਗਿਐ,” ਉਹ ਸੋਚਣ ਲਗਾ।
ਚਾਣਚਕ ਹੀ ਚਿੜੀਆਂ ਦੀ ਇਕ ਡਾਰ ਆ ਨਿਕਲੀ, ਉਹ ਐਨ ਉਹਦੇ ਸਿਰ ਉਤੋਂ ਉਡ ਰਹੀ ਸੀ।
ਅਲਤੀਨ — ਸਕੇ ਨੇ ਆਖਿਆ: ਜਾਓ, ਮੇਰੇ ਕੁਤਿਆਂ, ਅਕੂਲਾਕ ਤੇ ਅਕਤੀਰਨਾਕ, ਨੂੰ ਲਭ ਲੋ ਤੇ ਉਹਨਾਂ ਨੂੰ ਆਖੋ, ਬੁੱਢੀ ਜਾਦੂਗਰਨੀ ਉਬੀਰ "ਗਲ ਸੁਣੋ, ਚਿੱਟਿਓ ਚਿੜੀਓ, ਗਲ ਸੁਣੋ, ਮੇਰੀਓ ਚੰਗੀਉ ਦੋਸਤੋ! ਉਡ ਕੇ ਸਾਡੇ ਨਵੇਂ ਡੇਰੇ 'ਤੇ ਜਾਉ ਮੇਰੇ ਕੁਤਿਆਂ , ਅਕੂਲਾਕ ਤੇ ਅਕਤੀਰਨਾਕ , ਨੂੰ ਲਭ ਲੈ ਤੇ ਉਹਨਾਂ ਨੂੰ ਆਖੋ , ਬੁੱਢੀ ਜਾਦੂਗਰਨੀ ਹੈ ਉਹਨਾਂ ਦੇ ਮਾਲਕ ਨੂੰ ਖਾ ਜਾਣਾ ਚਾਹੁੰਦੀ ਏ।"
"ਲਭ ਲਵਾਂਗੀਆਂ ਨੇ! ਲਭ ਲਵਾਂਗੀਆਂ ਨੇ! ਦਸ ਦਿਆਂਗੀਆਂ ਨੇ! ਦਸ ਦਿਆਂਗੀਆਂ ਨੇ!" ਚਿੜੀਆਂ ਚੂਕੀਆਂ ਤੇ ਉਹ ਤੇਜ਼ - ਤੇਜ਼ ਅਲਤੀਨ — ਸਕੇ ਦੇ ਡੇਰੇ ਵਲ ਉਡ ਪਈਆਂ।
ਉਹ ਡੇਰੇ ਵਿਚ ਆਈਆਂ ਤੇ ਉਹਨਾਂ ਵੇਖਿਆ, ਅਲਤੀਨ - ਸਕੇ ਦੇ ਦੋਵੇਂ ਕੁੱਤੇ ਘੂਕ ਸੁੱਤੇ ਹੋਏ ਸਨ। ਉਹ ਆਪਣੇ ਮਾਲਕ ਦੀ ਭਾਲ ਵਿਚ ਨਠਦੇ ਫਿਰੇ ਸਨ ਤੇ ਏਨੇ ਥਕ ਗਏ ਹੋਏ ਸਨ ਕਿ ਹੁਣ ਮੁਧੇ ਹੋਏ ਪਏ ਸਨ। ਚਿੜੀਆਂ ਉਹਨਾਂ ਨੂੰ ਜਗਾਣ ਦੀ ਕੋਸ਼ਿਸ਼ ਕਰਦੀਆਂ ਉਹਨਾਂ ਦੇ ਕੰਨਾਂ ਉਤੇ ਚੁੰਝਾਂ ਮਾਰਨ ਲਗੀਆਂ; ਫ਼ੇਰ ਉਹਨਾਂ ਉਚੀ ਸਾਰੀ ਚੂੰ - ਚੂੰ ਤੇ ਫੜ - ਫੜ ਸ਼ੁਰੂ ਕਰ ਦਿਤੀ।
"ਚਲ, ਅਕੂਲਾਕ, ਚਲ, ਅਕਤੀਰਨਾਕ,"ਉਹ ਚੂਕੀਆਂ। "ਛੇਤੀ ਕਰੋ ਤੇ ਭਜ ਕੇ ਸ਼ਾਹ ਬਲੂਤ ਓਸ ਵਡੇ ਸਾਰੇ ਦਰਖ਼ਤ ਕੋਲ ਪਹੁੰਚੋ, ਜਿਹੜਾ ਝੀਲ ਕੋਲ ਉਗਿਆ ਹੋਇਐ ਤੇ ਆਪਣੇ ਮਾਲਕ ਨੂੰ ਬਚਾਓ। ਉਬੀਰ ਉਹਨੂੰ ਖਾ ਜਾਣਾ ਚਾਹੁੰਦੀ ਜੇ।”
ਅਕੂਲਾਕ ਤੇ ਅਕਤੀਰਨਾਕ ਤ੍ਰੱਭਕ ਪਏ ਤੇ ਤੇਜ਼ੀ ਨਾਲ ਝੀਲ ਵਲ ਨੂੰ ਹੋ ਪਏ।
ਚਿੜੀਆਂ ਰਾਹ ਉਤੇ ਉਡਦੀਆਂ ਗਈਆਂ ਤੇ ਕੁੱਤੇ, ਭਜਦਿਆਂ ਭਜਦਿਆਂ ਧੂੜ ਦੇ ਬੱਦਲ ਉਡਾਂਦੇ ਉਹਨਾਂ ਦੇ ਪਿਛੇ — ਪਿਛੇ ਹੋ ਪਏ।
ਉਬੀਰ ਨੇ ਧੂੜ ਵੇਖੀ, ਤੇ ਉਹ ਅਸਤੀਨ - ਸਕੇ ਨੂੰ ਕਹਿਣ ਲਗੀ:
"ਵੇਖ, ਅਲਤੀਨ - ਸਕੇ, ਸੁਨਹਿਰੀ ਸੰਖੀ, ਵੇਖ! ਸੜਕ 'ਤੇ ਉਹ ਧੂੜ ਦੇ ਬੱਦਲ ਕੀ ਨੇ?"
"ਉਹ ਮੇਰੇ ਲਈ ਖੁਸ਼ੀ ਲਿਆ ਰਹੇ ਨੇ ਤੇ ਤੇਰੇ ਲਈ ਦੁਖ!" ਅਲਤੀਨ — ਸਕੇ ਨੇ ਜਵਾਬ ਦਿਤਾ।
ਉਬੀਰ ਨੇ ਕੁਤਿਆਂ ਦੀ ਪੈਰਾਂ ਦੀ ਆਵਾਜ਼ ਸੁਣੀ, ਤੇ ਪੁੱਛਣ ਲਗੀ:
੧੭੦