ਪੰਨਾ:ਮਾਣਕ ਪਰਬਤ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

"ਣਦਾ ਪਿਆ ਏ , ਅਲਤੀਨ - ਸਕੇ , ਸੁਨਹਿਰੀ ਮੌਖੀ , ਇਹ ਗੜ - ਗੜ ਕਿਉਂ ਹੋ ਰਹੀ ਏ ? "ਇਹ ਮੇਰੇ ਲਈ ਖੁਸ਼ੀ ਲਿਆ ਰਹੀ ਏ ਤੇ ਤੇਰੇ ਲਈ ਦੁਖ !" ਅਲਤੀਨ - ਸਕੇ ਨੇ ਜਵਾਬ ਦਿਤਾ। ਐਨ ਓਸ ਵੇਲੇ ਅਲਾਕ ਤੇ ਅਕਤੀਰਨਾਕ ਭਜਦੇ ਆ ਪਹੁੰਚੇ। ਉਹ ਉਬੀਰ ਪਿਛੇ ਪੈ ਗਏ ਤੇ ਉਹਨੂੰ ਵੱਢਣ ਤੇ ਟੁੱਕਣ ਲਗ ਪਏ । ਉਬੇਰ ਡਰ ਗਈ , ਉਹਨੇ ਕੁਹਾੜਾ ਝੀਲ ਵਿਚ ਸੁਟ ਦਿਤਾ ਤੇ ਉਹਦੇ ਮਗਰ ਆਪ ਵੀ ਕਦ ਪਈ । ਤਿਆਂ ਨੇ ਅਲਤੀਨ - ਸਕੇ ਨੂੰ ਆਖਿਆ : ਅਸੀਂ ਉਬੀਰ ਮਰ ਟੱਬੀ ਮਾਰਨ ਲਗੇ ਹਾਂ , ਤੇ ਤੂੰ ਏਥੇ ਠਹਿਰ ਤੇ ਪਾਣੀ ਵੇਖਦਾ ਰਹੀਂ। ਜੇ ਅਸੀਂ ਹੋਰ ਨੂੰ ਮਾਰ ਲਿਆ , ਤਾਂ ਝੀਲ ਦਾ ਪਾਣੀ ਕਾਲਾ ਹੋ ਜਾਏਗਾ; ਜੇ ਉਬੀਰ ਨੇ ਸਾਨੂੰ ਮਾਰ ਲਿਆ , ਤਾਂ ਰੋ ਲਾਲ ਹੋ ਜਾਏਗਾ। ਤੇ ਇਹ ਕਹਿ ਉਹ ਟੁੱਬੀ ਮਾਰ ਗਏ । ਝੀਲ ਦਾ ਪਾਣੀ ਉਬਲਣ ਤੇ ਖੋਲਣ ਲਗ ਪਿਆ। ਅਲਤੀਨ - ਸਕੇ ਨੇ ਵੇਖਿਆ , ਤੇ ਤਕਿਆ , ਉਹ ਲਾਲ ਹੁੰਦਾ ਜਾ ਰਿਹਾ ਸੀ । ਉਬੀਰ ਨੇ ਮੇਰੇ ਕੁੱਤੇ ਮਾਰ ਦਿਤੇ ਨੇ ! ਉਹਨੇ ਦਿਲ ਵਿਚ ਸੋਚਿਆ। ਉਹਨੇ ਫੇਰ ਵੇਖਿਆ ਤੇ ਉਹਨੂੰ ਕੀ ਦਿਸਿਆ ! ਪਾਣੀ ਹੁਣ ਕਾਲਾ ਹੋ ਗਿਆ ਸੀ ! ਅਲਤੀਨ - ਸਕੇ ਦੀ ਖੁਸ਼ੀ ਦੀ ਹੱਦ ਨਾ ਰਹੀ । ਉਹ ਖੁਸ਼ੀ ਨਾਲ ਹੱਸਣ ਲਗ ਪਿਆ ਤੇ ਸ਼ਾਹ ਬਲੂਤ ਦਰਖ਼ਤ ਤੋਂ ਉਤਰ ਆਇਆ , ਤੇ ਅਕੂਲਾਕ ਤੇ ਅਕਤੀਰਨਾਕ ਪਾਣੀ ਵਿਚੋਂ ਨਿਕਲ ਆਏ ਤੇ ਆਪਣੇ ਆਪ ਤੋਂ ਹੋਣ ਲਗ ਪਏ । "ਝੀਲ ਦਾ ਪਾਣੀ ਪਹਿਲੋਂ ਲਾਲ ਕਿਉਂ ਹੋ ਗਿਆ ਸੀ ? ਅਲਤੀਨ - ਸਕੇ ਨੇ ਪੁਛਿਆ। ਅਕਤੀਰਨਾਕ ਨੇ ਆਖਿਆ : "ਇਸ ਲਈ ਕਿ ਉਬੀਰ ਸਾਡੇ 'ਤੇ ਭਾਰ ਹੋ ਰਹੀ ਸੀ ਤੇ ਏਥੋਂ ਤਕ ਕਿ ਉਹਨੇ ਮੇਰਾ ਇਕ ਕੰਨ ਵੀ ਖਾਧਾ। ਪਰ ਛੇਤੀ ਈ ਅਸੀਂ ਉਹਦਾ ਕੰਮ ਤਮਾਮ ਕਰ ਦਿਤਾ। ਤਿਆਂ ਦੇ ਪਿਛੇ - ਪਿਛੇ ਘੋੜਾ ਵੀ ਝੀਲ ਵਿਚੋਂ ਬਾਹਰ ਨਿਕਲ ਆਇਆ। "ਆ , ਅਲਤੀਨ - ਸਕੇ , ਸੁਨਹਿਰੀ ਸੰਖੀ , " ਉਹਨੇ ਆਖਿਆ, “ਮੇਰੀ ਪਿਠ 'ਤੇ ਚੜ੍ਹ ਬਹਿ , ਤੇ ਮੈਂ ਨੂੰ ਘਰ ਲੈ ਜਾਨਾਂ। ਤੇ ਅਲਤੀਨ - ਮੋਕਾ ਆਪਣੇ ਡੇਰੇ ਸਹੀ ਸਲਾਮਤ ਪਹੁੰਚ ਗਿਆ। ਉਹਦੇ ਮਾਂ ਪਿਓ ਬਹੁਤ ਖੁਸ਼ ਹੋਏ ਤੇ ਦਾ ਬਹੁਤ ਵੱਡੀ ਜ਼ਿਆਫ਼ਤ ਕੀਤੀ , ਤੇ ਆਪਣੇ ਸਭਨਾਂ ਸਾਕਾਂ - ਸੰਬੰਧੀਆਂ , ਤੇ ਆਪਣੇ ਸਾਰੇ ਦੋਸਤਾਂ ਤੇ ਨੂੰ ਸਦਿਆ। ਨੌਂ ਦਿਨ ਉਹ ਖਾਂਦੇ ਰਹੇ ਤੇ ਨੌਂ ਦਿਨ ਉਹ ਪੀਂਦੇ ਰਹੇ , ਤੇ ਪੂਰੇ ਨੌ ਦਿਨ ਉਹ ਰੰਗ - ਆਂ ਮਨਾਂਦੇ ਰਹੇ।