ਪੰਨਾ:ਮਾਣਕ ਪਰਬਤ.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਕ ਅਖ ਵਾਲੇ ਆਦਮੀ ਨੇ ਆਖਿਆ : “ਤੁਹਾਨੂੰ ਚਾਹੀਦੈ , ਤੀਰਅੰਦਾਜ਼ ਨੂੰ ਪਤਾ - ਨਹੀਂ - ਕਿਥੇ ਭੇਜੋ ਤੇ ਉਹਨੂੰ ਹੁਕਮ ਦਿਓ , ਪਤਾ - ਨਹੀਂ - ਕੀ ਲਿਆਵੇ। ਉਹ ਇਹੋ ਜਿਹੀ ਚੀਜ਼ ਲੱਭਣ ਜਾਏਗਾ , ਜਿਦੀ ਕੋਈ ਸ਼ਕਲ ਨਹੀਂ ਹੋਵੇਗੀ , ਕੋਈ ਸੂਰਤ ਨਹੀਂ ਹੋਵੇਗੀ ਤੇ ਕੋਈ ਥਾਂ ਨਹੀਂ ਹੋਵੇਗੀ , ਤੇ ਜਦੋਂ ਉਹਨੂੰ ਉਹ ਨਾ ਲੱਭੀ , ਇਹਨਾਂ ਪਾਸਿਆਂ ਵਲ ਆਣ ਦੀ ਹਿੰਮਤ ਨਹੀਂ ਹੋਣ ਲਗੀ ਸੂ। . ਜ਼ਾਰਕਿਨ ਖਾਨ ਤੇ ਉਹਦੇ ਦਰਖਾਨ' ਇਕ - ਅੱਖੋ ਆਦਮੀ ਦਾ ਸੁਝਾ ਸੁਣ ਖੁਸ਼ ਹੋ ਗਏ , ਤੇ ਉਹਨੂੰ ਇਨਾਮ - ਅਕਰਾਮ ਦੇ , ਉਹਨਾਂ ਘਲ ਦਿਤਾ। | ਤੀਰਅੰਦਾਜ਼ ਨੂੰ ਨਵਾਂ ਹੁਕਮ ਦੇਣ ਦਾ ਕੋਈ ਬਹਾਨਾ ਲੱਭਣ ਲਈ , ਸ਼ਾਰਕਿਨ ਖਾਨ ਨੇ ਇਕ ਵਾਰੀ ਫੇਰ ਡਾਢੇ ਬੀਮਾਰ ਪੈ ਜਾਣ ਦਾ ਪਜ ਪਾਇਆ , ਤੇ ਤੀਰਅੰਦਾਜ਼ ਨੂੰ ਸਦ , ਹਾਇ - ਹਾਇ ਕਰਦਿਆਂ ਤੇ ਹਉਕੇ । ਭਰਦਿਆਂ , ਉਹਨੂੰ ਆਖਣ ਲਗਾ : ਮੈਂ ਫੇਰ ਬਹੁਤ ਬੀਮਾਰ ਪੈ ਗਿਆਂ , ਤੇ ਮੈਂ ਠੀਕ ਤਾਂ ਈ ਹੋ ਸਕਨਾਂ , ਜੇ ਤੂੰ ਪਤਾ - ਨਹੀਂ - ਕਿਥੇ ਜਾਏ ਤੇ ਮੈਨੂੰ ਪਤਾ - ਨਹੀਂ - ਕੀ ਲਿਆ ਕੇ ਦੇਵੇਂ। ਤੇਰੇ ਸਿਵਾ ਇਹ ਹੋਰ ਕੋਈ ਨਹੀਂ ਕਰ ਸਕਦਾ। ਛੇਤੀ ਜਾਂ ਤੇ ਮੈਨੂੰ ਉਹ ਚੀਜ਼ ਲਿਆ ਕੇ ਦੇ , ਜਿਦੀ ਕੋਈ ਸ਼ਕਲ ਨਹੀਂ , ਸੂਰਤ ਨਹੀਂ ਤੇ ਥਾਂ ਨਹੀਂ । ,“ਪਰ ਮੈਂ ਜਾਵਾਂ ਕਿਥੇ ਤੇ ਲਿਆਵਾਂ ਕੀ ? ਤੀਰਅੰਦਾਜ਼ ਨੇ ਪੁਛਿਆ। “ਮੈਨੂੰ ਨਹੀਉਂ ਪਤਾ , ਮੈਨੂੰ ਨਹੀਉਂ ਪਤਾ , ਜ਼ਾਰਕਿਨ ਖਾਨ ਨੇ ਆਖਿਆ। “ਮੈਨੂੰ ਸਿਰਫ਼ ਇਹ ਪਤਾ ਏ , ਇਕ ਤੂੰ ਈ ਏਂ , ਜੁ ਇਹਨੂੰ ਕਰ ਸਕਦੈ। ਜੇ ਤੂੰ ਨਾ ਕਰ ਸਕਿਆ , ਮੈਂ ਮਰ ਜਾਵਾਂਗਾ। ਤੇ ਉਹ ਪਹਿਲਾਂ ਨਾਲੋਂ ਵੀ ਉਚੀ ਆਹਵਾਂ ਭਰਨ ਤੇ ਇੰਜ ਪਲਸੇਟੇ ਮਾਰਨ ਲਗ ਪਿਆ , ਜਿਵੇਂ ਉਹਨੂੰ ਤਰਾਟਾਂ ਪੈ ਰਹੀਆਂ ਹੋਣ । | ਤੀਰਅੰਦਾਜ਼ ਵਾਪਸ ਆਪਣੇ 'ਬੀਤਕੇ' ਗਿਆ ਤੇ ਸੋਚਣ ਲਗਾ , ਉਹ ਕਰੇ ਤਾਂ ਕੀ ਕਰੇ । ਤਿੰਨ ਦਿਨ ਤੇ ਤਿੰਨ ਰਾਤਾਂ ਉਹ ਸੋਚੀਂ ਡੁੱਬਾ ਰਿਹਾ। ਦਿਨੇ ਉਹ ਇਕ ਪਹਾੜੀ ਦੀ ਟੀਸੀ ਉਤੇ ਚੜ ਜਾਂਦਾ , ਤੇ ਰਾਤੀਂ ਉਹਨੂੰ ਨੀਂਦਰ ਨਾ ਪੈਂਦੀ ਤੇ ਉਹ ਨਮਦੇ ਦੀ ਆਪਣੀ ਮੋਟੀ ਤਲਾਈ ਉਤੇ ਪਾਸੇ ਪਰਤਦਾ ਤੇ ਵਲ ਖਾਂਦਾ ਰਹਿੰਦਾ। ਉਹਨੇ ਕਿੰਨਾ ਹੀ ਚਿਰ ਸੋਚਿਆ ਤੇ ਜ਼ੋਰ ਲਾ ਕੇ ਸੋਚਿਆ , ਪਰ ਸੁਝ ਉਹਨੂੰ ਕੁਝ ਨਾ ਸਕਿਆ। ਫੇਰ ਵੀ । ਉਹਨੇ ਇਸ ਡਰੋ ਕਿ ਉਹਦੀ ਘਰ ਵਾਲੀ ਨੂੰ 'ਫ਼ਿਕਰ ਨਾ ਲਗ ਜਾਏ , ਉਹਦੇ ਸਾਹਮਣੇ ਇਹਦਾ ਨਾਂ " ਨਾ ਲਿਆ । ਤਿੰਨ ਦਿਨ ਲੰਘ ਗਏ , ਤੇ ਫੇਰ ਤੀਰਅੰਦਾਜ਼ ਨੇ ਆਪਣੇ ਘੋੜੇ ਉਤੇ ਕਾਠੀ ਪਾਈ। “ਸ਼ਾਇਦ ਜੇ ਮੈਂ ਨਕ ਦੀ ਸੇਧੇ ਚਲਦਾ ਜਾਵਾਂ , ਮੈਂ ਓਥੇ ਪਹੁੰਚ ਪਵਾਂਗਾ , ਜਿਥੇ ਮੈਨੂੰ ਖਾਨ ਭੇਜ ਏ," ਉਹਨੇ ਦਿਲ ਹੀ ਦਿਲ ਵਿਚ ਸੋਚਿਆ , ਤੇ ਪਲਾਕੀ ਮਾਰ ਘੋੜੇ ਉਤੇ ਚਦਿਆਂ , ਵਿਦਾ ਹੋਣ ਲਈ ਉਹਨੇ ਆਪਣੀ ਘਰ ਵਾਲੀ ਨੂੰ ਆਵਾਜ਼ ਮਾਰੀ। "ਕਿਥੇ ਜਾ ਰਿਹੈਂ ? ਉਹਨੇ ਤੀਰਅੰਦਾਜ਼ ਤੋਂ ਪੁਛਿਆ। “ਖਾਨ ਫੇਰ ਬੀਮਾਰ ਪੈ ਗਿਐ , ਤੀਰਅੰਦਾਜ਼ ਨੇ ਜਵਾਬ ਦਿਤਾ। “ਮੈਨੂੰ ਹੁਕਮ ਦਿਤਾ ਸੁ , ਪਤਾ - ਨਹੀਂਲੱਭਣ ਲਈ ਪਤਾ - ਨਹੀਂ - ਕਿਥੇ ਜਾਵਾਂ। ਇਹ ਸੁਣ ਤੀਰਅੰਦਾਜ਼ ਦੀ ਘਰ ਵਾਲੀ ਆਖਣ ਲਗੀ : ੧੭੮