ਪੰਨਾ:ਮਾਣਕ ਪਰਬਤ.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਓਥੇ ਤੂੰ ਘੋੜੇ ਚੜ੍ਹ ਨਹੀਂ ਪਹੁੰਚਣ ਲਗਾ , ਚੰਗਾ ਹੋਵੇ , ਜੇ ਪੈਦਲ ਜਾਵੇਂ। ਇਹ ਧਾਗੇ ਦਾ ਗੋਲਾ ਈ । | ਤਿੰਨ ਪੈਰ ਪੁਟ , ਤੇ ਫੇਰ ਇਹਨੂੰ ਹੇਠਾਂ ਸੁਟ ਦੇ। ਜਿਹੜੇ ਪਾਸੇ ਵੀ ਇਹ ਰਿੜਦਾ ਜਾਵੇ , ਤੂੰ ਓਸੇ ਪਾਸੇ ਈ | ਜਾਣਾ ਹੋਵੇਗਾ । ਇਹ ਸੁਨਹਿਰੀ ਕੰਘੀ ਵੀ ਆ । ਇਹਨੂੰ ਨਾਲ ਲੈ ਜਾ। ਰੋਜ਼ ਸਵੇਰੇ ਇਹਦੇ ਨਾਲ ਆਪਣੇ ਵਾਲ ਵਾਹੀਂ । | ਤੀਰਅੰਦਾਜ਼ ਆਪਣੀ ਜਵਾਨ ਵਹੁਟੀ ਤੋਂ ਵਿਦਾ ਹੋਇਆ , ਉਹਨੇ ਤਿੰਨ ਪੈਰ ਪੁੱਟੇ ਤੇ ਧਾਗੇ ਦਾ ਗੱਲਾ |ਸ਼ਟ ਦਿਤਾ | ਧਾਗੇ ਦੇ ਗੋਲੇ ਨੇ ਬਹੁਤ ਹੀ ਤੇਜ਼ ਰਿੜਨਾ ਸ਼ੁਰੂ ਕਰ ਦਿਤਾ , ਤੇ ਤੀਰਅੰਦਾਜ਼ ਉਹਦੇ ਪਿਛੇ - ਪਿਛੇ | ਟੂਰ ਪਿਆ ! | ਉਹ ਉਹਦੇ ਪਿਛੇ - ਪਿਛੇ ਲੂਣੀਆਂ ਦਲਦਲਾਂ ਤੇ ਰੇਤ - ਛਲਾਵਿਆਂ ਉਤੋਂ, ਉਤਾਂਹ ਉੱਚੀਆਂ ਪਹਾੜੀਆਂ |ਉਤੇ ਤੇ ਹੇਠਾਂ ਡੂੰਘੀਆਂ ਖੱਡਾਂ ਵਿਚੋਂ , ਝੀਲਾਂ ਤੇ ਡੇਰਿਆਂ ਕੋਲੋਂ , ਸੰਘਣੇ ਸਰੂਟਾਂ ਵਿਚੋਂ , ਟੁਰਦਾ ਗਿਆ। ਦਿਨੇ ਉਹ ਖਾਣ ਲਈ ਨਾ ਅਟਕਦਾ ਤੇ ਰਾਤੀਂ ਉਹ ਨਾ ਸੌਂਦਾ , ਤੇ ਉਹਨੂੰ ਲੰਘਦੇ ਦਿਨਾਂ , ਹਫ਼ਤਿਆਂ ਤੇ ਮਹੀਨਿਆਂ ਦਾ ਹਿਸਾਬ ਹੀ ਨਾ ਰਿਹਾ। ਅਖ਼ੀਰ ਧਾਗੇ ਦਾ ਗੋਲਾ ਰਿੜਦਾ - ਰਿੜਦਾ ਇਕ ਬਹੁਤ ਵਡੇ , ਹਨੇਰੇ ਜੰਗਲ ਵਿਚ ਜਾ ਪਹੁੰਚਿਆ ਤੇ ਤੀਰਅੰਦਾਜ਼ ਜੰਗਲ ਵਿਚ ਆ ਵੜਿਆ ਤੇ ਉਹਦੇ ਪਿਛੇ - ਪਿਛੇ ਹੋ ਪਿਆ। ਉਹ ਦਿਨੇ ਰਾਤੀਂ ਵਰਦਾ ਰਿਹਾ , ਨਾ ਉਹਨੇ ਸਾਹ ਲਿਆ , ਨਾ ਸੁੱਤਾ , ਤੇ ਧਾਗੇ ਦਾ ਗੋਲਾ ਅਗੇ ਹੀ ਅਗੇ ਰਿੜਦਾ ਗਿਆ । ਅਖੀਰ ਉਹ ਨਮਦੇ ਦੇ ਇਕ ਛੋਟੇ ਜਿਹੇ ਕੀਬੀਤਕੇ' ਕੋਲ ਆ ਪਹੁੰਚਿਆ ਤੇ ਗਾਇਬ ਹੋ ਗਿਆ , ਇੰਜ ਜਿਵੇਂ ਘਰ ਹੀ ਗਿਆ ਹੋਵੇ । “ਹੁਣ ਕੀ ਕਰਾਂ ?’’ ਤੀਰਅੰਦਾਜ਼ ਨੇ ਆਪਣੇ ਆਪ ਤੋਂ ਪੁਛਿਆ। "ਸ਼ਾਇਦ ਮੈਨੂੰ ਅੰਦਰ ਜਾਣਾ ਚਾਹੀਦੈ। ਤੇ ਕਢਾਈ ਵਾਲੇ ਨਮਦੇ ਦਾ ਪਲਤਾ ਚੁਕ, ਉਹ ‘ਕੀਬੀਤਕੇ' ਅੰਦਰ ਵੜ ਗਿਆ , ਤੇ ਓਥੇ ਉਹਨੂੰ ਇਕ ਛੋਟੇ ਜਿਹੇ ਕਦ ਦੀ ਔਰਤ ਮਿਲੀ , ਜਿਹੜੀ ਬਹੁਤ ਹੀ ਸੁਹਣੀ ਸੀ । "ਕੌਣ ਏਂ ਤੂੰ , ਕਿਥੋਂ ਆਇਐ ਤੇ ਕਿਥੇ ਜਾ ਰਿਹੈਂ ? ਔਰਤ ਨੇ ਉਹਨੂੰ ਪੁਛਿਆ। "ਮੈਂ ਖਾਨ ਦਾ ਤੀਰਅੰਦਾਜ਼ ਹਾਂ , ਉਹਨੇ ਜਵਾਬ ਦਿਤਾ , ਤੇ ਮੈਂ ਪਤਾ - ਨਹੀਂ - ਕੀ ਲੱਭਣ 13- ਨਹੀਂ - ਕਿਥੇ ਜਾ ਰਿਹਾਂ । ਛੋਟੇ ਜਿਹੇ ਕਦ ਵਾਲੀ ਔਰਤ ਨੇ ਉਹਦੇ ਤੋਂ ਹੋਰ ਕੁਝ ਨਾ ਪੁਛਿਆ ਤੇ ਫੇਰ ਉਹਨੂੰ ਕੁਝ ਖਾਣ - ਪੀਣ ਦੇ ਘਲ ਦਿਤਾ; ਤੇ ਤੀਰਅੰਦਾਜ਼ ਨੂੰ ਲੰਮੇ ਪੈਂਦਿਆਂ ਹੀ ਨੀਂਦਰ ਆ ਗਈ । ਸਵੇਰੇ ਉਹ ਉਠਿਆ , ਨਹਾਤਾ ਤੇ ਸੁਨਹਿਰੀ ਕੰਘੀ ਨਾਲ ਆਪਣੇ ਵਾਲ ਵਾਹੁਣ ਲਗ ਪਿਆ , ਕੀਬੀਤਕੇ' ਦੀ ਮਾਲਕਨ , ਛੋਟੇ ਕੱਦ ਵਾਲੀ ਔਰਤ , ਨੇ ਉਹਨੂੰ ਤਕਿਆ ਤੇ ਉਸ ਤੋਂ ਪੁੱਛਣ ਲਗੀ : "ਇਹ ਸੁਨਹਿਰੀ ਕੰਘੀ ਕਿਥੋਂ ਲਈ ਆ ?" "ਮੈਨੂੰ ਮੇਰੀ ਘਰ ਵਾਲੀ ਨੇ ਦਿੱਤੀ ਸੀ, ਤੀਰਅੰਦਾਜ਼ ਨੇ ਜਵਾਬ ਦਿਤਾ। ਛੋਟੇ ਕਦ ਵਾਲੀ ਔਰਤ ਦੀ ਖੁਸ਼ੀ ਦੀ ਹੱਦ ਨਾ ਰਹੀ। "ਜੇ ਇਹ ਗਲ ਏ ,' ਉਹ ਕਹਿਣ ਲਗੀ , "ਤਾਂ ਤੂੰ ਮੇਰਾ ਰਿਸ਼ਤੇਦਾਰ ਏਂ , ਤੇਰੀ ਵਹੁਟੀ ਮੇਰੀ ਛੋਟੀ ੧੯ ਜੁ ਏ , ਤੂੰ ਇਹ ਮੈਨੂੰ ਕਲ਼ ਕਿਉਂ ਨਹੀਂ ਸੀ ਦਸਿਆ ? ਤੇ ਉਹਦੇ ਸਾਹਮਣੇ ਹਰ ਤਰਾਂ ਦੇ ਆਦੀ ਪਕਵਾਨ ਤੇ ਸ਼ਰਾਬਾਂ ਪਰੋਸਦੀ, ਉਹ ਕਹਿਣ ਲਗੀ : “ਏਡੇ ਲੰਮੇ ਤੇ ਔਖੇ ਸਫ਼ਰ ਪਿਛੋਂ ਆਪਣੇ ਥਕੇ ਹੋਏ ਪੈਰਾਂ ਨੂੰ ਆਰਾਮ ਦੇ ਲੈ, ਤੇ ਮੇਰੇ ਕੋਲ ਤਿੰਨ ਦਿਨ ਹੋਰ ਰਹਿ। ੧੭੯