ਪੰਨਾ:ਮਾਣਕ ਪਰਬਤ.pdf/194

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਰੂਆਂ ਨੇ ਕਿਹਾ : ਸਾਨੂੰ ਨਹੀਂ ਪਤਾ ! ਤੇ ਇਕਦਮ ਸਤੈਪੀ ਤੇ ਜੰਗਲਾਂ ਨੂੰ ਭਜ ਗਏ । ਕੀੜਿਆਂ ਤੇ ਕਿਰਮਾਂ ਨੇ ਆਖਿਆ : “ਸਾਨੂੰ ਨਹੀਂ ਪਤਾ ! ਤੇ ਇਕਦਮ ਰੀਂਗ ਟੁਰੇ । ਫੇਰ ਨਿੱਕੇ ਜਿਹੇ ਕਦ ਵਾਲੀ ਔਰਤ ਨੇ ਆਪਣਾ ਸਿੰਡ ਚਕਿਆ ਤੇ ਇਕ ਵਾਰੀ ਫੇਰ ਵਜਾਇਆ, ਤੇ ਉਹਦੇ ਵਿਚੋਂ ਇਕ ਸੌ ਅਠ ਉਦਾਸੀ ਦੀਆਂ ਤੇ ਬਾਠ ਖੁਸ਼ੀ ਦੀਆਂ ਸੁਰਾਂ ਨਿਕਲੀਆਂ , ਤੇ ਪਾਣੀ ਵਿੱਚ ਰਹਿੰਦੇ ਸਭਨਾਂ ਜੀਵਾਂ ਨੇ ਉਹਦੇ ਦੁਆਲੇ ਆ ਝੁਰਮਟ ਪਾਇਆ : ਮੱਛੀਆਂ ਤੇ ਕੱਛ - ਕੰਮਿਆਂ ਨੇ , ਡੱਡੂਆਂ , ਸੱਪਾਂ ਤੇ ਕੇਕੜਿਆਂ ਨੇ। ਨਿੱਕੇ ਜਿਹੇ ‘ਕੀਬੀਤਕੇ ਦੀ ਮਾਲਕਨ , ਨਿੱਕੇ ਜਿਹੇ ਕਦ ਵਾਲੀ ਔਰਤ , ਨੇ ਆਖਿਆ : “ਸੱਪ ਤੇ ਮੱਛੀਓ , ਤੁਸੀਂ ਜਿਹੜੇ ਹਰ ਥਾਂ ਪਹੁੰਚਦੇ ਹੋ , ਜਿਹੜੇ ਦੁਰਾਡੇ ਪਾਣੀਆਂ 'ਚ ਤਰਦੇ ਫਿਰਦੇ ਹੈ । ਤੁਸੀਂ ਸਾਰਾ ਕੁਝ ਜਾਣਦੇ ਹੋ ਤੇ ਸਾਰਾ ਕੁਝ ਸੁਣਦੇ ਹੋ , ਮੈਨੂੰ ਜਵਾਬ ਦਿਓ : ਤੁਹਾਡੇ 'ਚੋਂ ਕੋਈ ਹੈ , ਜਿਹਨੂੰ ਪਤਾ ਹੋਵੇ , ਉਹ ਚੀਜ਼ ਕਿਥੇ ਹੁੰਦੀ ਏ , ਜਿਦੀ ਕੋਈ ਸ਼ਕਲ ਨਹੀਂ , ਸੂਰਤ ਨਹੀਂ , ਥਾਂ ਨਹੀਂ ? ਉਹ ਜਿਹਨੂੰ ਪਤਾ ਏ , ਅਗੇ ਆ ਜਾਏ ਤੇ ਕਹੇ , ਮੈਨੂੰ ਪਤੈ ,' ਤੇ ਉਹ ਜਿਨ੍ਹਾਂ ਨੂੰ ਪਤਾ ਨਹੀਂ , ਕਹਿਣ , ਸਾਨੂੰ ਨਹੀਂ ਪਤਾ , ਤੇ ਫੇਰ ਤੁਸੀਂ ਸਾਰੇ ਵਾਪਸ ਜਾ ਸਕਦੇ ਹੋ , ਜਿਥੋਂ - ਜਿਥੋਂ ਤੁਸੀਂ ਆਏ ਸਾਓ | “ਸਾਨੂੰ ਨਹੀਂ ਪਤਾ ! ਸਾਨੂੰ ਨਹੀਂ ਪਤਾ ! ਸਾਨੂੰ ਨਹੀਂ ਪਤਾ ! ਮੱਛੀਆਂ , ਕੱਛੂ - ਕੰਮੇ , ਸੱਪ , ਡੱਡੂ ਤੇ ਕੇਕੜੇ ਕੂਕੇ , ਤੇ ਆਪਣੀਆਂ ਝੀਲਾਂ , ਦਰਿਆਵਾਂ ਤੇ ਦਲਦਲਾਂ ਨੂੰ ਮੁੜ ਗਏ। ਸਿਰਫ਼ ਇਕ ਵਡਾ ਸਾਰਾ ਕੇਕੜਾ ਨਾ ਗਿਆ। ਉਹ ਪਹਿਲਾਂ ਪਾਣੀ ਵਲ ਰੀਂਗਣ ਲਗਾਂ , ਫੇਰ ਵਾਪਸ “ਕੀਬੀਤਕੇ' ਵਲ ਤੇ ਫੇਰ ਪਾਣੀ ਵਲ ਨੂੰ ਮੁੜ ਗਿਆ। | ਨਿੱਕੇ ਜਿਹੇ ‘ਕੀਬੀਤਕੇ ਦੀ ਮਾਲਕਨ , ਨਿੱਕੇ ਜਿਹੇ ਕਦ ਵਾਲੀ ਔਰਤ , ਨੇ ਇਹ ਵੇਖ ਕਿ ਕੇਕੜੇ ਤੇ ਫੈਸਲਾ ਨਹੀਂ ਸੀ ਹੋ ਰਿਹਾ , ਉਹ ਕੀ ਕਰੇ , ਕਹਿਣ ਲਗੀ । “ਤੂੰ ਸਾਰਿਆਂ ਕੇਕੜਿਆਂ ਦਾ ਖਾਨ ਏਂ , ਹੈਂ ਨਾ ? "ਹਾਂ ਮੈਂ , ਕੇਕੜੇ ਨੇ ਜਵਾਬ ਦਿਤਾ। “ਕੀ ਪਤਾ ਈ ? ਕੀ ਸੁਣਿਆ ਈ ? ਕੀ ਕਹਿਣਾ ਚਾਹੁੰਣੈ ? ਬੋਲ ਸਹੀ ਤੂੰ , ਭਾਵੇਂ ਸੱਚ ਦਾ ਭਾਵੇਂ ਝੂਠ । ਕੇਕੜੇ ਨੇ ਆਖਿਆ : "ਮੈਨੂੰ ਪਤਾ ਨਹੀਂ , ਜੁ ਮੈਂ ਕਹਿ ਰਿਹਾਂ , ਸਚ ਏ ਕਿ ਨਹੀਂ । “ਭਾਵੇਂ ਇੰਜ ਈ ਹੋਵੇ , ਪਰ ਜੁ ਤੂੰ ਕਹਿਣੈ , ਤੈਨੂੰ ਕਹਿਣਾ ਚਾਹੀਦੈ ਨਿੱਕੇ ਜਿਹੇ ਕੀਬੀਤਕੇ ਮਾਲਕਨ , ਨਿੱਕੇ ਜਿਹੇ ਕਦ ਵਾਲੀ ਔਰਤ , ਨੇ ਜ਼ੋਰ ਦਿਤਾ। “ਹੱਛਾ , ਕੇਕੜਾ ਕਹਿਣ ਲਗਾ , ਉਹ ਜਿਹੜਾ ਉਹ ਚੀਜ਼ ਲਭ ਰਿਹੈ ਜਿਦੀ ਸ਼ਕਲ ਨਹੀਂ , ਤੇ ਨਹੀਂ , ਥਾਂ ਨਹੀਂ , ਦੱਖਣ ਵਲ ਜਾਵੇ , ਮਹੀਨੇ ਦੇ ਸਫ਼ਰ ਪਿਛੋਂ ਉਹ ਇਕ ਵਡੇ ਸਾਰੇ ਸਮੁੰਦਰ ਕੋਲ 13 ਜਾਵੇਗਾ। ਜੇ ਉਹਦੇ ਕੋਲ ਸਮੁੰਦਰ ਪਾਰ ਨਾ ਕੀਤਾ ਜਾਵੇ , ਉਹ ਪੱਛਮ ਵਲ ਮੁੜ ਜਾਵੇ ਤੇ ਇਕ ਹੋਰ ਮਹੀਨ. ਸਫ਼ਰ ਪਿਛੋਂ ਉਹ ਇਕ ਪੱਤਣ ਕੋਲ ਪਹੁੰਚ ਪਵੇਗਾ। ਜਦੋਂ ਉਹ ਸਮੁੰਦਰ ਪਾਰ ਕਰ ਲਵੇ ਤੇ ਸਾਹਮਣੇ Pਹੀਂ, ਸੂਰਤ ਪਹੁੰਚ * ' ਮਹੀਨੇ ਦੇ ਮਣੇ ਕੰਢੇ ੧੮੨