ਪੰਨਾ:ਮਾਣਕ ਪਰਬਤ.pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੀਰਅੰਦਾਜ਼ 'ਕੀਬੀਤਕੇ' ਅੰਦਰ ਵੜ ਗਿਆ , ਤੇ ਓਥੇ ਉਹਨੂੰ ਇਕ ‘ਦਯਾਨਚੀ ,' ਇਕ ਦਰਵੇਸ਼ , ਦਿਸਿਆ , ਜਿਹੜਾ ਸਿਜਦੇ ਕਰ ਰਿਹਾ ਸੀ ਤੇ ਇਬਾਦਤ ਵਿਚ ਇੰਜ ਡੁੱਬਾ ਹੋਇਆ ਸੀ ਕਿ ਉਹਨੇ ਤੀਰਅੰਦਾਜ਼ ਦੇ ਅੰਦਰ ਆ ਵੜਨ ਵਲ ਉਕਾ ਹੀ ਕੋਈ ਧਿਆਨ ਨਾ ਦਿਤਾ। “ਪੂਜਨੀਕਾਂ ਦੇ ਪੂਜਨੀਕ ‘ਦਯਾਨਚੀ , ਤੀਰਅੰਦਾਜ਼ ਨੇ ਆਖਿਆ , “ਮੈਂ ਤੈਨੂੰ ਇਕ ਗਲ ਲਈ ਬੇਨਤੀ ਕਰਨਾ ਚਾਹੁਨਾਂ। ਮੈਨੂੰ ਰਾਤ ਆਪਣੇ ‘ਕੀਬੀਤਕੇ' 'ਚ ਗੁਜ਼ਾਰ ਲੈਣ ਦੇ। ‘ਦਯਾਨਚੀ' ਨੇ ਆਪਣੀ ਇਬਾਦਤ ਰੋਕੀ ਤੇ ਬੋਲਿਆ : “ਇਹਨਾਂ ਪਾਸਿਆਂ ਵਲ ਕਦੀ ਕੋਈ ਬੰਦਾ ਨਹੀਂ ਦਿਸਿਆ। ਤੂੰ ਕਿਥੋਂ ਆਇਐ ਤੇ ਕਿਥੇ ਜਾ ਰਿਹੈਂ ? “ਮੈਂ ਆਪਣੇ ਖਾਨ ਦੇ ਹੁਕਮ 'ਤੇ ਦੁਰਾਡੇ ਦੇਸ਼ਾਂ ਦੇ ਸਫ਼ਰ 'ਤੇ ਨਿਕਲਿਆ ਹੋਇਆਂ , ਤੇ ਹੁਣ ਮੈਂ ਘਰ ਵਾਪਸ ਜਾ ਰਿਹਾਂ , ਤੀਰਅੰਦਾਜ਼ ਨੇ ਜਵਾਬ ਦਿਤਾ। ‘ਦਯਾਨਚੀ ਨੇ ਆਖਿਆ : “ਰਾਤ ਏਥੇ ਜੀ ਸਦਕੇ ਗੁਜ਼ਾਰ , ਪਰ ਮੇਰੇ ਕੋਲ ਤੈਨੂੰ ਖਾਣ-ਪੀਣ ਨੂੰ ਪੇਸ਼ ਕਰਨ ਨੂੰ ਕੁਝ ਨਹੀਂ। ਕੋਈ ਮਾਸ ਦਾ ਸ਼ੋਰਬਾ ਨਹੀਂ , ਚਾਹ ਨਹੀਂ , ਉੱਕਾ ਕੁਝ ਨਹੀਂ । ਮੇਰੇ ‘ਕੀਬੀਤਕੇ' 'ਚ ਕੋਈ ਭਾਂਡਾ ਜਾਂ ਤਿਪਾਈ ਤਕ ਵੀ ਨਹੀਂ । “ਮੈਨੂੰ ਕੋਈ ਚੀਜ਼ ਨਹੀਂ ਚਾਹੀਦੀ, ਤੀਰਅੰਦਾਜ਼ ਨੇ ਜਵਾਬ ਦਿਤਾ। “ਜੁ ਮੈਨੂੰ ਚਾਹੀਦੈ , ਉਹ ਏ ਰਾਤ ਗੁਜ਼ਾਰਨ ਲਈ ਥਾਂ। . “ਠੀਕ ਏ , ਫੇਰ , ਟਿਕ ਸਕਣੈ ਤੂੰ , ਦਯਾਨਚੀ ਨੇ ਆਖਿਆ ਤੇ ਸਿਜਦੇ ਕਰਦਾ ਫੇਰ ਇਬਾਦੜ ਵਿਚ ਰੁਝ ਗਿਆ । ਪਰ ਸੌਣ ਤੋਂ ਐਨ ਪਹਿਲਾਂ ਉਹਨੇ ਆਪਣੀ ਰਸਦ ਕੱਢੀ ਤੇ ਖਾਣ ਲਈ ਬਹਿ ਗਿਆ; ਉਹਦਾ ਖਾਣਾ ਚਟਾਨਾਂ ਦੀਆਂ ਵਿਰਲਾਂ ਵਿਚੋਂ ਇੱਕਠੀਆਂ ਕੀਤੀਆਂ ਰਸਭਰੀਆਂ , ਸੁਕਾਇਆ ਮੇਵਾ ਤੇ ਜੰਗਲ ਤੋਂ ਲਿਆਂਦੇ ਕੰਡਿਆਲੇ ਫਲ ਸਨ। ‘ਦਯਾਨਚੀ' ਬੈਠਾ ਖਾ ਰਿਹਾ ਸੀ, ਤੇ ਉਹ ਤੀਰਅੰਦਾਜ਼ ਨੂੰ ਕਹਿਣ ਲਗਾ : “ਵੇਖਿਆ ਈ , ਮੈਂ ਕੀ ਖਾ ਰਿਹਾਂ ? ਏਡਾ ਭੈੜਾ ਖਾਣਾ ਤੈਨੂੰ ਪੇਸ਼ ਕਰਨ ਦੀ ਮੈਨੂੰ ਹਿੰਮਤ ਨਹੀਂ ਹੈ ਰਹੀ । ਨਾਲੇ , ਇਹ ਹੈ ਵੀ ਕਾਫ਼ੀ ਨਹੀਂ । ਮੇਰੇ ਕੋਲ ਫਲ 'ਕੱਠਾ ਕਰਨ ਦਾ ਬਹੁਤ ਵਕਤ ਨਹੀਂ ਹੁੰਦਾ, ਇਬਾਦਤ ਜੁ ਕਰਨੀ ਹੁੰਦੀ ਏ। ਪਰ ਇਹਦਾ ਤੀਰਅੰਦਾਜ਼ ਉਤੇ ਕੋਈ ਅਸਰ ਨਾ ਹੋਇਆ। “ਤੂੰ ਆਪਣਾ ਖਾਣਾ ਖਾ , ਉਹਨੇ ਆਖਿਆ ,'ਤੇ ਮੈਂ ਆਪਣਾ ਖਾਣਾ ਖਾਵਾਂਗਾ। ਤੇ ਉਚੀ ਸਾਰੀ ਬੋਲ ਪਿਆ “ਆ , ਮੁਰਜ਼ਿਆ , ਭੁਖ ਲਗੀ ਏ ਮੈਨੂੰ ! ਉਹਦੇ ਮੂੰਹੋਂ ਇਹ ਲਫ਼ਜ਼ ਨਿਕਲੇ ਹੀ ਸਨ ਕਿ ਉਹਦੇ ਸਾਹਮਣੇ ਪੀਲੇ ਫੁੱਲਾਂ ਵਾਲਾ ਇਕ ਕਪੜਾ ਕਿ ਗਿਆ , ਜਿਹਦੇ ਉਤੇ ਪਕਵਾਨਾਂ ਦੀਆਂ ਤਸ਼ਤਰੀਆਂ , ਤੇ ਹਰ ਉਹ ਚੀਜ਼ ਪਰੋਸੀ ਪਈ ਸੀ, ਜਿਹੜੀ ਸੁਆ ਦੇਣ ਵਾਲੀ ਸੀ ਤੇ ਦਿਲ ਨੂੰ ਖੁਸ਼ੀ ਦੇਣ ਵਾਲੀ । ਤੀਰਅੰਦਾਜ਼ ਖਾਣ ਲਈ ਬਹਿ ਗਿਆ ਤੇ 'ਦਯਾਨਚੀ' ਨੂੰ ਕਹਿਣ ਲਗਾ : ‘ਤੇ , ਹੁਣ , ਪੂਜਨੀਕਾਂ ਦੇ ਪੂਜਨੀਕ 'ਦਯਾਨਚੀ , ਮੇਰੇ ਨਾਲ ਸ਼ਰੀਕ ਕਿਉਂ ਨਹੀਂ ਹੁੰਦਾ ਤੇ ਮੇਰਾ " ਕੁਝ ਚਖ ਕੇ ਕਿਉਂ ਨਹੀਂ ਵੇਖਦਾ ? ੧੮੬