ਪੰਨਾ:ਮਾਣਕ ਪਰਬਤ.pdf/200

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਰ ਮਰਜ਼ੇ ਨੇ ਉਹਦੇ ਕੰਨ ਵਿਚ ਖੁਸਰ - ਫੁਸਰ ਕੀਤੀ : ਮਰਾ ਸਦਾ ਕਰ ਲੈ। ਮਹਿਲ ਤੇਰਾ ਹੋ ਜਾਏਗਾ ਤੇ ਮੈਂ ਵੀ ਤੇਰਾ ਈ ਹੋਵਾਂਗਾ , ਵੇਖ ਲਈਂ ਤੂੰ। ਤੇ ਤੁਰਿਅੰਦਾਜ਼ ਨੇ ਜ਼ੇ ਦੇ ਕਹੇ ਉਤੇ ਕੰਨ ਧਰੇ ਤੇ ‘ਦਯਾਨਚੀ ਨਾਲ ਸੌਦਾ ਕਰਨਾ ਮੰਨ ਗਿਆਂ। ਫਰ ਦਯਾਨਚੀ ਨੇ ਆਪਣਾ ਜਾਦ ਦਾ ਕਮਾਲ ਹਿਲਾਇਆ ਤੇ ਬੋਲਿਆ : "ਗਾਇਬ ਹੋ ਜਾ ! ਤੇ ਇਕਦਮ ਹੀ ਮਹਿਲ ਅਲੋਪ ਹੋ ਗਿਆ। ਤੇ ਤੀਰਅੰਦਾਜ਼ ਨੇ ਉਹਦੇ ਤੋਂ ਦੁਮਾਲ ਲੈ ਲਿਆ ਤੇ ਬੋਲਿਆ : “ਹੁਣ ਮੁਜ਼ਾ ਤੇਰਾ ਹੋਇਆ। ਤੇ 'ਦਯਾਨਚੀ ਨੂੰ ਅਲਵਿਦਾ ਆਖ ਉਹ ਆਪਣੇ ਰਾਹੇ ਪੈ ਗਿਆ। ਉਹ ਇਕ ਪਹਾੜੀ ਦੱਰੇ ਕੋਲ ਪਹੁੰਚਿਆ , ਉਹਦੇ ਪਾਸਿਉਂ ਦੇ ਲੰਘ ਗਿਆ ਤੇ ਆਪਣੇ ਆਪ ਨੂੰ ਕਹਿਣ ਲਗਾ : ਮੈਂ ਕਾਹਲ ਤੋਂ ਕੰਮ ਲਿਐ। ਮੈਨੂੰ ਇਹ ਵੱਟਾ - ਸੱਟਾ ਨਹੀਂ ਸੀ ਕਰਨਾ ਚਾਹੀਦਾ। ਹੁਣ ਮੇਰੇ ਕੋਲ ਸ਼ਾਨਦਾਰ ਮਹਿਲ ਤਾਂ ਹੈ , ਪਰ ਮਰਜ਼ ਕੋਈ ਨਹੀਂ । ਪਤਾ ਨਹੀਂ ਕਿਥੇ ਏ ਉਹ , ਤੇ ਕੀ ਕਰ ਰਿਹੈ ?" ਚਾਣਚਕ ਹੀ ਉਹਨੇ ਆਪ ਮਰਜ਼ੇ ਦੀ ਆਵਾਜ਼ ਸੁਣੀ। ਉਹ ਕਹਿ ਰਿਹਾ ਸੀ : “ਬਹਾਦਰ ਤੀਰਅੰਦਾਜ਼ਾ , ਗ਼ਮ ਨਾ ਕਰ । ਮੈਂ ਤੇਰੇ ਨਾਲ ਹਾਂ । ਮੈਂ ਤੇਰੇ ਤੋਂ ਕਦੀ ਵੀ ਵਖ ਨਹੀਂ ਹੋਣ ਲਗਾ । 'ਦਯਾਨਚੀ ਦਾ ਕੀ ਕੀਤੈ ? ਤੀਰਅੰਦਾਜ਼ ਨੇ ਪੁਛਿਆ । “ਪਿਆ ਕਰੇ ਇਬਾਦਤਾਂ ' ਰਜ਼ੇ ਨੇ ਜਵਾਬ ਦਿਤਾ। “ਮੈਂ ਉਹਦਾ ਨੌਕਰ ਨਹੀਂ ਬਣਨ ਲਗਾ ! ਤੀਰਅੰਦਾਜ਼ ਦੀ ਖੁਸ਼ੀ ਦੀ ਹੱਦ ਨਾ ਰਹੀ ਤੇ ਉਹ ਅਗੇ ਟੁਰਦਾ ਗਿਆ। ਕਿਸੇ ਵੇਲੇ ਉਹ ਟੁਰਦਾ ਤੇ ਕਿਸੇ ਵੇਲੇ ਉਹ ਭਜ ਪੈਂਦਾ , ਏਡਾ ਉਤਾਵਲਾ ਸੀ , ਉਹ ਘਰ ਆਪਣੀ ਜਵਾਨ ਤੇ ਹੁਣੀ ਵਹੁਟੀ ਕੋਲ ਪਹੁੰਚਣ ਨੂੰ । ਉਹ ਅਟਕਿਆਂ ਬਿਨਾਂ ਅਗੇ ਤੇ ਹੋਰ ਅਗੇ ਟੁਰਦਾ ਗਿਆ , ਨਾ ਉਹਨੇ ਦਿਨ ਗਿਣੇ ਤੇ ਨਾ ਰਾਤਾਂ , ਤੇ ਅਖ਼ੀਰ ਉਹ ਸਮੁੰਦਰ ਕੋਲ ਪਹੁੰਚ ਪਿਆ। “ਜੇ ਸਮੁੰਦਰ ਦਾ ਪੂਰਾ ਚੱਕਰ ਲਾ ਕੇ ਜਾਵਾਂ ," ਉਹ ਸੋਚਣ ਲਗਾ , “ਮੈਨੂੰ ਇਕ ਮਹੀਨਾ ਹੋਰ ਸਫ਼ਰ ਕਰਨਾ ਪਵੇਗਾ। ਪਰ ਸ਼ਾਇਦ ਏਥੇ ਮੈਨੂੰ ਕੋਈ ਬੇੜੀ ਵਾਲਾ ਮਿਲ ਪਵੇ । ਉਹ ਸਮੁੰਦਰ ਦੇ ਕੰਢੇ - ਕੰਢੇ ਟੁਰਦਾ ਗਿਆ , ਤੇ ਉਹਨੇ ਕੀ ਵੇਖਿਆ , ਇਕ ਵਡਾ ਸਾਰਾ ਜਹਾਜ਼ ਲੰਗਰ ਸੁੱਟੀ ਖੜਾ ਸੀ। ਉਹਦੇ ਉਤੇ ਬਹੁਤ ਸਾਰੇ ਸਿਪਾਹੀ ਚੜ੍ਹ ਹੋਏ ਸਨ , ਤੇ ਸਾਰੇ ਪਾਰ ਠੱਲਣ ਦੀ ਉਡੀਕ ਕਰੋ ਰਹੇ ਸਨ। ਤੀਰਅੰਦਾਜ਼ ਨੇੜੇ ਹੋਇਆ ਤੇ ਕਹਿਣ ਲਗਾ : “ਬਹਾਦਰ ਸਿਪਾਹੀਓ , ਮੈਂ ਦੁਰੋਂ , ਬੜੀ ਦੂਰੋਂ ਆਇਆਂ । ਮੇਰੇ 'ਤੇ ਮਿਹਰਬਾਨੀ ਕਰੋ , ਮੈਨੂੰ ਆਪਣੇ ਨਾਵਾਂ ਸਾਹਮਣੇ ਕੰਢੇ ਲੈ ਜਾਓ। ਸਿਪਾਹੀਆਂ ਦੇ ਸਰਦਾਰ ਨੇ ਆਖਿਆ : "ਲੈ ਜਾਂਗੇ ਤੈਨੂੰ , ਚੜ੍ਹ ਆ। ਤੀਰਅੰਦਾਜ਼ ਜਹਾਜ਼ ਉਤੇ ਚੜ ਗਿਆ ਤੇ ਸਿਪਾਹੀਆਂ ਨਾਲ ਰਲ ਠਲ ਪਿਆ । ਕੁਝ ਪਿਛੋਂ ਸਿਪਾਹੀਆਂ ਨੂੰ ਭੁੱਖ ਲਗ ਪਈ ਤੇ ਉਹ ਖਾਣ ਲਈ ਬਹਿ ਗਏ । att