ਪੰਨਾ:ਮਾਣਕ ਪਰਬਤ.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੀਰਅੰਦਾਜ਼ ਨੇ ਆਖਿਆ : “ਮੈਨੂੰ ਵੀ ਖਾਣ ਨੂੰ ਨਹੀਂ ਦਿਓਗੇ ਕੁਝ ? ਤੇਰਾ ਵੀ ਜਵਾਬ ਨਹੀਂ , ਸਿਪਾਹੀ ਚਿਲਕੇ। “ਤੈਨੂੰ ਅਸੀਂ ਆਪਣੇ ਜਹਾਜ਼ੇ ਚ ਲੈਣ ਦਿਤਾ , ਤੇ ਹਣ ਨਾਲ ਤੂੰ ਇਹ ਵੀ ਚਾਹੁਣੇ , ਤੈਨੂੰ ਖੁਆਈਏ - ਪਿਆਈਏ ! ਤੇ ਤੇਰੇ ਤੋਂ ਅਸਾਂ ਲੈਣਾ ਕੀ ਏ ? ਖਾਣ ਨੂੰ ਤੈਨੂੰ ਕੁਝ ਨਹੀਂ ਦੇਣ ਲਗੇ ਅਸੀਂ । ਸਾਨੂੰ ਇਕ -ਇਕ ਬੰਦੇ ਪਿਛੇ ਏਨੀ ਖੁਰਾਕ ਈ ਮਿਲਦੀ ਏ ਕਿ ਅਸੀਂ ਕਿਸੇ ਨਾਲ ਵੰਡਾ ਨਹੀਂ ਸਕਦੇ। ਤੀਰਅੰਦਾਜ਼ ਨੇ ਕਿਹਾ : ‘‘ਤਹਾਡੀ ਖੁਰਾਕ ਮਿਣੀ - ਮੇਚੀ ਹੁੰਦੀ ਏ , ਪਰ ਮੇਰੀ ਨਹੀਂ । ਜੇ ਮੈਂ ਚਾਹਵਾਂ , ਤਾਂ ਮੈਂ ਤੁਹਾਨੂੰ ਸਭ ਨੂੰ ੪ਆ - ਪਿਆਂ ਸਕਨਾਂ , ਤੇ ਤਾਂ ਵੀ ਤੁਹਾਡੇ ਜਿੰਨੇ ਹੋਰਨਾਂ ਲਈ ਵੀ ਕਾਫ਼ੀ ਕੁਝ ਬਚ ਰਹੇ। ਸਿਪਾਹੀਆਂ ਨੂੰ ਅਗ ਲਗ ਗਈ । ‘ਸ਼ੇਖੀਖੋਰੇ ! ਝੂਠੇ ! ਉਹ ਗੁੱਸੇ ਨਾਲ ਚਿਲਕੇ । ਤੇ ਉਹ ਗਏ ਤੇ ਉਹਨਾਂ ਸਾਰੀ ਗਲ ਆਪਣੇ ਸਰਦਾਰ ਨੂੰ ਜਾ ਸੁਣਾਈ। “ਮੈਂ ਸੁਣਿਐ , ਤੂੰ ਸ਼ੇਖੀ ਮਾਰਦਾ ਰਿਹੈਂ , ਮੇਰੇ ਸਾਰੇ ਸਿਪਾਹੀਆਂ ਨੂੰ ਤੂੰ ਇਕਦਮ ਖੁਆ - ਪਿਆ ਸਕਣੈ ? “ਮੈਂ ਸੱਚੀ ਗਲ ਈ ਕਹਿ ਰਿਹਾ ਸਾਂ , ਤੀਰਅੰਦਾਜ਼ ਨੇ ਜਵਾਬ ਦਿਤਾ। “ਜੇ ਇਹ ਗਲ ਏ , ਤਾਂ ਕਰ ਕੇ ਵਿਖਾ , ਤੇ ਅਸੀਂ ਮੰਨ ਲਵਾਂਗੇ , ਤੇ ਈਮਾਨਦਾਰ ਤੇ ਸੱਚਾ ਏਂ। ਪਰ ਜੋ ਤੇਰਾ ਕਿਹਾ ਝੂਠਾ ਨਿਕਲਿਆ , ਤਾਂ ਰਹਿਮ ਦੀ ਆਸ ਨਾ ਰਖੀ । ਧੌਣ ਦੁਆਲੇ ਸੰਢੇ ਜਿੱਡਾ ਪੱਥਰ ਬੰਨ੍ਹ ਦਿਆਂਗੇ ਈ ਤੇ ਪਾਣੀ 'ਚ ਸੁਟ ਕੱਢਾਂਗੇ ਤੈਨੂੰ । “ਠੀਕ ਏ , ਤੀਰਅੰਦਾਜ਼ ਨੇ ਕਿਹਾ, “ਮੈਂ ਸਾਬਤ ਕਰਨਾਂ , ਮੈਂ ਸਚ ਆਖਿਆ ਸੀ ! ਬਹਿ ਜਾਓ , ਸਾਰੇ , ਦੇ ਕਤਾਰਾਂ 'ਚ , ਪਰ ਵੇਖਣਾ ਵਿਚਕਾਰ ਲੰਘਣ ਲਈ ਖੁਲ੍ਹੀ ਥਾਂ ਛਡ ਦੇਣਾ ।" ਜਿਵੇਂ ਤੀਰਅੰਦਾਜ਼ ਨੇ ਕਿਹਾ ਸੀ, ਸਿਪਾਹੀਆਂ ਨੇ ਉਵੇਂ ਹੀ ਕੀਤਾ ; ਉਹ ਇਕ ਦੂਜੇ ਦੇ ਆਹਮੋ - ਸਾਹਮਣੇ , ਦੇ ਕਤਾਰਾਂ ਵਿਚ ਬਹਿ ਗਏ , ਤੇ ਉਹ ਏਨੇ ਸਾਰੇ ਸਨ ਕਿ ਕਤਾਰਾਂ ਜਹਾਜ਼ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਪਹੁੰਚੀਆਂ ਹੋਈਆਂ ਸਨ। “ਆ , ਮੁਰਜ਼ਿਆ ," ਤੀਰਅੰਦਾਜ਼ ਨੇ ਆਖਿਆ , ਇਹ ਸਿਪਾਹੀ ਭੁੱਖੇ ਨੇ , ਚੰਗਾ ਖੁਆ - ਪਿਆ ਨੇ !" ਓਸੇ ਹੀ ਪਲ , ਜਹਾਜ਼ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ , ਦੋਵਾਂ ਕਤਾਰਾਂ ਵਿਚਲੀ ਥਾਂ ਉਤੇ , ਪੀਲੇ ਫੁੱਲਾਂ ਵਾਲਾ ਇਕ ਕਪੜਾ ਵਿਛ ਗਿਆ ਤੇ ਉਹਦੇ ਉਤੇ ਹਰ ਤਰ੍ਹਾਂ ਦੇ ਪਕਵਾਨ ਤੇ ਸ਼ਰਾਬਾਂ , ਬੈਰੀਆਂ ਤੇ ਚੋਲ , ਗਲ ਕੀ , ਹਰ ਉਹ ਚੀਜ਼ ਪਰੋਸੀ ਪਈ ਸੀ, ਜਿਹੜੀ ਸੁਆਦ ਦੇਣ ਵਾਲੀ ਸੀ ਤੇ ਦਿਲ ਨੂੰ ਖੁਸ਼ੀ ਦੇਣ ਵਾਲੀ । ਸਿਪਾਹੀਆਂ ਨੇ ਢਿਡ ਭਰ ਕੇ ਖਾਧਾ ਪੀਤਾ , ਪਰ ਖਾਣ ਤੇ ਪੀਣ ਦੀਆਂ ਚੀਜ਼ਾਂ ਨਾ ਘਟੀਆਂ , ਤੇ ਅਜੇ | ਵੀ ਏਨਾ ਕੁਝ ਬਚ ਰਿਹਾ ਕਿ ਓਨੇ ਹੀ ਹੋਰ ਜਣਿਆਂ ਨੂੰ ਖੁਆਇਆ - ਪਿਆਇਆ ਜਾ ਸਕਦਾ ਸੀ। “ਰਜ ਕੇ ਖਾ ਲਿਆ ਜੇ ? ਤੀਰਅੰਦਾਜ਼ ਨੇ ਪੁਛਿਆ। ਆਖੋ ! ਸਿਪਾਹੀ ਉਚੀ ਸਾਰੀ ਬੋਲੇ। ਜ਼ਿਆ, ਚੁਕ ਲੈ !" ‘‘ਚੰਗਾ ! ਤੀਰਅੰਦਾਜ਼ ਬੋਲਿਆ। "ਆ , ੧੮੯