ਪੰਨਾ:ਮਾਣਕ ਪਰਬਤ.pdf/202

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਓਸੇ ਹੀ ਪਲ ਹਰ ਚੀਜ਼ ਗਾਇਬ ਹੋ ਗਈ : ਕਪੜਾ ਤੇ ' ਤਸ਼ਤਰੀਆਂ , ਜਗ ਤੇ ਪਿਆਲੇ । ਹੈਰਾਨੀ ਨਾਲ ਸਿਪਾਹੀਆਂ ਦੇ ਮੂੰਹ ਖੁਲੇ ਦੇ ਖੁਲ੍ਹੇ ਰਹਿ ਗਏ। "ਅਸੀਂ ਏਡੀ ਕਮਾਲ ਦੀ ਚੀਜ਼ ਅਤੇ ਕਦੀ ਨਹੀਂ ਵੇਖੀ , ਉਹ ਕਹਿਣ ਲਗੇ । ਤੇ ਉਹ ਆਪੋ ਵਿਚ ਗੱਲਾਂ ਕਰਨ ਲਗ ਪਏ , ਸੋਚਣ ਦਾ ਜਤਨ ਕਰਨ ਲਗੇ , ਮਰਜ਼ੇ ਤੇ ਉਹਦੇ ਜਾਦੂ ਦੇ ਕਪੜੇ ਨੂੰ ਲੈ ਕਿਵੇਂ ਲਿਆ ਜਾਏ। “ਸਾਡੇ ਅਗੇ ਵੇਚ ਦੇ , ਉਹ ਤੀਰਅੰਦਾਜ਼ ਨੂੰ ਕਹਿਣ ਲਗੇ । “ਰਹਿਣ ਦਿਓ , ਨਹੀਂ , ਤੀਰਅੰਦਾਜ਼ ਨੇ ਜਵਾਬ ਦਿਤਾ । "ਵਿਕਾਉ ਨਹੀਂ ਉਹ। ਤੇ ਭਾਵੇਂ ਉਹਨਾਂ ਕਿੰਨੀਆਂ ਹੀ ਮਿੰਨਤਾਂ ਕੀਤੀਆਂ , ਤੇ ਭਾਵੇਂ ਕਿੰਨਾ ਹੀ ਸੋਨਾ ਕਿਉਂ ਨਾ ਦੇਣਾ ਕੀਤਾ, ਉਹ ਤੀਰਅੰਦਾਜ਼ ਨੂੰ , ਜੁ ਉਹ ਕੁਝ ਕਹਿੰਦੇ ਸਨ , ਕਰਨ ਉਤੇ ਰਾਜ਼ੀ ਨਾ ਕਰ ਸਕੇ । “ਜੇ ਤੂੰ ਉਹਨੂੰ ਵੇਚਣਾ ਨਹੀਂ ਚਾਹੁੰਦਾ , ਉਹ ਕਹਿਣ ਲਗੇ , “ਤਾਂ ਆ ਫੇਰ ਸੌਦਾ ਕਰ ਲਈਏ। ਅਸੀ । ਵੱਟੇ ’ਚ ਤੈਨੂੰ ਇਹੋ ਜਿਹੀ ਚੀਜ਼ ਦਿਆਂਗੇ , ਜਿਹੜੀ ਘਟ ਕਮਾਲ ਵਾਲੀ ਨਹੀਂ ਹੋਵੇਗੀ । "ਦੇ ਕੀ ਸਕਦੇ ਹੋ ਮੈਨੂੰ ? ਤੀਰਅੰਦਾਜ਼ ਨੇ ਪੁਛਿਆ। “ਕੋਈ ਵੀ ਚੀਜ਼ ਮੇਰੇ ਲਈ ਏਨੀ ਕੀਮਤਾਂ ਨਹੀਂ , ਜਿੰਨਾ ਮੇਰਾ ਮੁਰਜ਼ਾ। ਮੈਨੂੰ ਉਹਦੀ ਲੋੜ ਹਰ ਚੀਜ਼ ਨਾਲੋਂ ਬਹੁਤੀ ਏ । | ਸਿਪਾਹੀਆਂ ਨੇ ਸੋਨੇ ਦਾ ਇਕ ਡੰਡਾ ਕਢਿਆ , ਜਿਹਦਾ ਇਕ ਸਿਰਾ ਬਰੀਕ ਸੀ ਤੇ ਇਕ ਸਿਰਾ ਮੌਟਾਂ । ਤੀਰਅੰਦਾਜ਼ ਨੂੰ ਵਿਖਾਇਆ ਤੇ ਕਹਿਣ ਲਗੇ : "ਅਸੀਂ ਤੈਨੂੰ ਇਹ ਡੰਡਾ ਦੇ ਦਿਆਂਗੇ । ਇਹ ਜਾਦੂ ਦਾ ਡੰਡਾ ਏ। ਜੇ ਮੋਟਾ ਸਿਰਾ ਜ਼ਮੀਨ ਤੇ ਮਾਰੀਏ , ਤੇ ਏਨੇ ਘੋੜਸਵਾਰ ਸਿਪਾਹੀ ਆ ਨਿਕਲਣਗੇ ਕਿ ਉਹਨਾਂ ਦਾ ਕੋਈ ਅੰਤ - ਸ਼ੁਮਾਰ ਈ ਨਹੀਂ ਹੋਣ ਲਗਾ , ਤੇ ਉਹਨਾਂ 'ਚੋਂ ਹਰ ਇਕ ਨੇ ਚਮਕੀਲੀ ਢਾਲ ਤੇ ਫੌਲਾਦ ਦੀ ਤਲਵਾਰ ਪਾਈ ਹੋਏਗੀ। ਜੇ ਬਰੀਕ ਸਿਰਾ ਜ਼ਮਾ 'ਤੇ ਮਾਰੀਏ , ਤਾਂ ਏਨੇ ਤੀਰਅੰਦਾਜ਼ ਆ ਨਿਕਲਣਗੇ ਕਿ ਉਹਨਾਂ ਦਾ ਕੋਈ ਅੰਤ - ਸ਼ੁਮਾਰ ਈ ਨਹੀਂ ਹੋਣ ਦਾ ਤੇ ਉਹਨਾਂ 'ਚੋਂ ਹਰ ਇਕ ਕੋਲ ਇਕ-ਇਕ ਕਮਾਨ ਤੇ ਤੀਰ ਹੋਣਗੇ । ਜਾਦੂ ਦਾ ਡੰਡਾ ਵੇਖ , ਮੁਰਜ਼ੇ ਨੇ ਤੀਰਅੰਦਾਜ਼ ਦੇ ਕੰਨ ਵਿਚ ਖੁਸਰ-ਫੁਸਰ ਕੀਤੀ : “ਬਹਾਦਰ ਤੀਰਅੰਦਾਜ਼ਾ , ਸੌਦਾ ਕਰ ਲੈ ਨੇ , ਕਰ ਲੈ। ਡੰਡਾ ਤੇਰਾ ਹੋ ਜਾਏਗਾ , ਤੇ ਮੈਂ ਵੀ ਰਹਾਂਗਾ। ਤੀਰਅੰਦਾਜ਼ ਨੇ ਉਹਦੇ ਕਹੇ ਉਤੇ ਕੰਨ ਧਰੇ ਤੇ ਰਜ਼ੇ ਦੇ ਵੱਟੇ ਵਿਚ ਸੋਨੇ ਦਾ ਡੰਡਾ ਲੈ ਲਿਆ ਛੇਤੀ ਹੀ ਪਿਛੋਂ ਉਹ ਸਾਹਮਣੇ ਕੰਢੇ ਪਹੁੰਚ ਗਏ ਤੇ ਜਹਾਜ਼ਾਂ ਉਤਰ ਪਏ , ਤੇ ਸਿਪਾਹੀ ਇਕ ਪਾਸ ਗਏ ਤੇ ਤੀਰਅੰਦਾਜ਼ ਦੂਜੇ ਪਾਸੇ ਉਹ ਟੁਰਦਾ ਗਿਆ ਤੇ ਆਪਣੇ ਆਪ ਨੂੰ ਕਹਿਣ ਲਗਾ : “ਇਸ ਵੇਲੇ ਮੇਰਾ ਮੁਰਜ਼ਾ ਕਿਥੇ ਹੋਏਗਾ ? ਪਰ ਮਰਜ਼ੇ ਨੇ ਜਵਾਬ ਨਾ ਦਿਤਾ ਤੇ ਸਾਹਮਣੇ ਨਾ ਆਇਆ । ਤੀਰਅੰਦਾਜ਼ ਇਕ ਦਿਨ ਹੋਰ ਤੇ ਇਕ ਰਾਤ ਹੋਰ ਟੁਰਦਾ ਗਿਆ ਤੇ ਫੇਰ ਉਹਨੇ ਦਾ ਮੁੜ ਆਖਿਆ : "ਮੁਰਜ਼ਿਆ , ਮੇਰੇ ਪਿਆਰੇ ਦੋਸਤਾ , ਕਿਥੇ ਏਂ? | ਇਕ ਪਾਸੇ ਨਿਕਲ ' ਉਹਨੇ ਇਕ ਵਾਰ ੧੯o