ਪੰਨਾ:ਮਾਣਕ ਪਰਬਤ.pdf/204

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੇਰੇ 'ਤੇ ਯਕੀਨ ਕਰ ਲਵਾਂ , ਮੈਨੂੰ ਉਹਦੀਆਂ ਹੱਡੀਆਂ ਵਿਖਾ। ਜਦੋਂ ਮੈਂ ਵੇਖ ਲਾਂਗੀ , ਮੈਨੂੰ ਪਤਾ ਲਗ ਜਾਏਗਾ , ਤੈਨੂੰ ਕੀ ਜਵਾਬ ਦਿਆਂ।' ਇਹ ਲਫ਼ਜ਼ ਸੁਣ ਖਾਨ ਨੂੰ ਡਾਢਾ ਗੁੱਸਾ ਚੜ੍ਹ ਗਿਆ ਤੇ ਉਹਨੇ ਹੁਕਮ ਜਾਰੀ ਕਰ ਦਿਤਾ , ਮੇਰੇ ਸਾਰੇ ਇੱਜੜ ਤੇ ਮਾਲ - ਅਸਬਾਬ ਖੋਹ ਲਿਆ ਜਾਏ । ਤੇ ਹੁਣ ਸਾਡੇ ਕੋਲ ਸਾਡੇ ਸਖਣੇ ‘ਕੀਬੀਤਕੇ ਤੋਂ ਸਿਵਾ ਹੋਰ ਕੁਝ ਨਹੀਂ ਰਿਹਾ। ਜਦੋਂ ਤੀਰਅੰਦਾਜ਼ ਨੇ ਸੁਣ ਲਿਆ ਜ ਉਹਦੀ ਵਹੁਟੀ ਨੇ ਕਹਿਣਾ ਸੀ , ਉਹਨੂੰ ਡਾਢਾ ਤਾਅ ਚੜ੍ਹ ਗਿਆ। “ਚਲ ਖਾਨ ਕੋਲ ਚਲੀਏ !' ਉਹ ਕੜਕਿਆ। “ਮੈਂ ਸਜ਼ਾ ਦਿਆਂਗਾ ਉਹਨੂੰ ਉਹਦੇ ਵਸਾਹ ਘਾਤ ਤੇ ਏ - ਕਾਨੂੰਨੇ ਢੰਗਾਂ ਦੀ। ਉਹ ਖਾਨ ਦੇ ਮਹਿਲ ਵਲ ਆਏ ਤੇ ਉਹਦੇ ਤੋਂ ਕੁਝ ਫਾਸਲੇ 'ਤੇ ਤੀਰਅੰਦਾਜ਼ ਅਟਕ ਗਿਆ , ਉਹਨੇ ਆਪਣਾ ਜਾਦੂ ਦਾ ਰੂਮਾਲ ਹਿਲਾਇਆ ਤੇ ਬੋਲਿਆ : “ਇਸ ਥਾਂ 'ਤੇ ਮਹਿਲ ਬਣ ਜਾਏ ! ਇਕਦਮ ਹੀ ਇਕ ਬਹੁਤ ਵਡਾ ਮਹਿਲ ਬਣ ਗਿਆ , ਏਨਾ ਉਚਾ ਕਿ ਉਹ ਬਦਲਾਂ ਤਕ ਪਹੁੰਚ ਰਿਆ , ਏਡਾ ਆਲੀਸ਼ਾਨ ਤੇ ਸਹਣਾ ਕਿ ਖਾਨ ਦਾ ਮਹਿਲ ਉਹਦੇ ਸਾਹਮਣੇ ਦਾਹਾ ਜਿਹਾ ਲਗਦਾ ਸੀ । ਤੀਰਅੰਦਾਜ਼ ਤੇ ਉਹਦੀ ਵਹੁਟੀ ਮਹਿਲ ਅੰਦਰ ਵੜੇ , ਤੇ ਤੀਰਅੰਦਾਜ਼ ਬੋਲਿਆ : ਆ , ਮੁਰਜ਼ਿਆ , ਭੁੱਖ ਲੱਗੀ ਏ ਸਾਨੂੰ , ਖੁਆ-ਪਿਆ !" ਉਹਨਾਂ ਢਿਡ ਭਰ ਕੇ ਖਾਧਾ ਤੇ ਫੇਰ ਤੀਰਅੰਦਾਜ਼ ਮਹਿਲ ਵਿਚੋਂ ਬਾਹਰ ਨਿਕਲਿਆ ਤੇ ਉਹਨੇ ਆਪਣੇ ਸੋਨੇ ਦੇ ਝੰਡੇ ਦਾ ਬਰੀਕ ਸਿਰਾ ਜ਼ਮੀਨ ਉਤੇ ਮਾਰਿਆ। ਓਸੇ ਹੀ ਪਲ ਤੀਰ-ਕਮਾਨਾਂ ਨਾਲ ਲੈਸ ਏਨੇ ਆਦਮੀ ਆਣ ਜੁੜੇ ਕਿ ਉਹਨਾਂ ਦਾ ਕੋਈ ਅੰਤ-ਸ਼ੁਮਾਰ ਹੀ ਨਹੀਂ ਸੀ ਉਹ ਮਹਿਲ ਦੇ ਦਰਵਾਜ਼ਿਆਂ ਉਤੇ ਖਲੋ ਗਏ ਤੇ ਤੀਰਅੰਦਾਜ਼ ਦਾ ਹੁਕਮ ਉਡੀਕਣ ਲਗੇ । ਤੀਰਅੰਦਾਜ਼ ਨੇ ਆਖਿਆ : “ਜਿੰਨਾ ਚਿਰ ਮੈ ਜਾਗਦਾ ਨਹੀਂ ਤੇ ਬਿਸਤਰੇ ਤੋਂ ਉਠਦਾ ਨਹੀਂ , ਕਿਸੇ ਨੂੰ ਵੀ ਅੰਦਰ ਨਾ ਆਣ ਦੇਣਾ । ਬਵੇਰੇ , ਖਾਨ ਦੇ ਨੌਕਰ-ਚਾਕਰਾਂ ਨੇ ਖ਼ਾਨ ਦੇ ਮਹਿਲ ਸਾਹਮਣੇ ਉਚਾ ਉਠਦਾ ਇਕ ਬਹੁਤ ਵੱਡਾ ਤੇ ਆਲੀਸ਼ਾਨ ਮਹਿਲ ਵੇਖਿਆ , ਤੇ ਉਹਨਾਂ ਨੂੰ ਸਮਝ ਨਾ ਪਈ, ਉਹ ਕੀ ਸੀ । "ਇਹ ਕੀ ਕਰਾਮਾਤ ਏ ? " ਉਹ ਪੁੱਛਣ ਲਗੇ । "ਰਾਤੋ ਰਾਤ ਇਹ ਮਹਿਲ ਵਡੇ ਰਿਸ਼ਤੇ ਬੁਖਾਨ ਨੇ ਖੜਾ ਕਰ ਦਿਤੈ , ਜਾਂ ਸ਼ੈਤਾਨ ਨੇ ਬਣਾਇਐ ?” | ਤੇ ਇਹ ਕੁਝ ਦੱਸਣ ਲਈ ਉਹ ਭੱਜੇਕੁੱਜੇ ਢਾਕਨ ਖਾਨ ਕੋਲ ਗਏ। ਜ਼ਾਰਕਿਨ ਖਾਨ ਬਾਹਰ ਨਿਕਲਿਆ ਤੇ ਉਹਨੇ ਮਹਿਲ ਵਲ ਵੇਖਿਆ ਤੇ ਹੈਰਾਨੀ ਨਾਲ ਉਹਦਾ ਏਡਾ ਬੁਰਾ ਹਾਲ ਹੋ ਗਿਆ ਕਿ ਉਹਦੀ ਸੁਰਤ ਹੀ ਮਾਰੀ ਚੱਲੀ ਸੀ। “ਇਹ ਕੀ ਏ ?" ਉਹ ਪੁੱਛਣ ਲਗਾ। “ ਆਪਣੀ ਜ਼ਿੰਦਗੀ 'ਚ ਕਦੀ ਵੀ ਮੈਂ, ਜਿਥੋਂ ਤਕ ਵੀ ਮੈਨੂੰ ਚੇਤਾ ਏ , ਇਹੋ ਜਿਹਾ ਮਹਿਲ ਨਾ ਕਦੀ ਵੇਖਿਆ ਏ ਤੇ ਨਾ ਈ ਕਦੀ ਸੁਣਿਆ ਏ। ਕਿਨੇ ਬਣਾਇਐ ਇਹ ਤੇ ਅੰਦਰ ਕੌਣ ਰਹਿੰਦੈ ? ਜਾਓ , ਉਹਨੂੰ ਮੇਰੇ ਕੋਲ ਆਓ!" ਖਾਨ ਦੇ ਹਰਕਾਰੇ ਉਹਦਾ ਹੁਕਮ ਪੂਰਾ ਕਰਨ ਲਈ ਤੁਰ ਪਏ। ਉਹ ਤੀਰਅੰਦਾਜ਼ ਦੇ ਮਹਿਲ ਕੋਲ ਆਏ ਤੇ ਉਹਨਾਂ ਦਰਵਾਜ਼ੇ ਉਤੇ ਖਲੋਤੇ ਦੋ ਉਚੇ-ਲੰਮੇ ਤੇ ਸਖ਼ਤ ਸ਼ਕਲ-ਸੂਰਤ ਵਾਲੇ ਬੰਦਿਆਂ ਤੋਂ ਪੁਛਿਆ : “ ਮਹਿਲ ਕਿਦਾ ਏ ?, ਇਹਦੇ ਅੰਦਰ ਕੌਣ ਰਹਿੰਦੈ ? ਤੇ ਤੁਸੀ ਪਹਿਰਾ ਦੇਣ ਵਾਲੇ ਕੌਣ ਹੋ ? ਅਸਮਾਨ ਤੋਂ ਡਿੱਗ ਹੋ ਕਿ ਜ਼ਮੀਨ 'ਚੋਂ ਉਗੇ ਹੋ ? ਸਾਨੂੰ ਇਕਦਮ ਜਵਾਬ ਦਿਓ ! " ਪਰ ਜਵਾਬ ਵਿਚ ਦੋਵਾਂ ਮੁਹਾਫ਼ਜ਼ਾਂ ਨੇ ਖਾ ਜਾਣ ਵਾਲੇ ਲਹਿਜੇ ਵਿਚ ਪੁਛਿਆ : “ਤੇ ਤੁਸੀਂ ਕੌਣ ਹੁੰਦੇ ਹੋ . ਏਨੇ ਸਵਾਲ ਪੁੱਛੀ ਜਾਣ ਵਾਲੇ ? " “ ਅਸੀਂ ਜ਼ੋਰਾਵਰ ਜ਼ਾਰਕਿਨ ਖਾਨ ਦੇ ਏਲਚੀ ਹਾਂ । ਉਹਨੇ ਸਾਨੂੰ ਹੁਕਮ ਦਿਤੈ , ਉਹਨੂੰ ਆ ਕੇ ਦਸੀਏ , ਜੋ ਕੁਝ ਤੁਹਾਡੇ ਤੋਂ ਪਤਾ ਲਗੇ।” | ਇਹ ਜ਼ਾਕਿਨ ਖਾਨ ਕੌਣ ਏ ?".-ਮੁਹਾਫ਼ਜ਼ਾਂ ਨੇ ਪੁਛਿਆ। "ਅਸੀਂ ਉਹਦਾ ਕਦੀ ਨਾਂ ਨਹੀਂ ਸੁਣਿਆ ਤੇ ਨਾ ਸੁਣਨਾ ਈ ਚਾਹੁੰਦੇ ਹਾਂ। ਸਾਡੇ ਕੋਲ ਸਾਡਾ ਆਪਣਾ ਖਾਨ ਏਂ , ਤੇ , ਉਹ ਮਹਿਲ 'ਚ ਏ . ਸੱਤਾ ਪਿਐ । ਹੁਣ ਦਫ਼ਾ ਹੈ ਜਾਓ ਏਥੇ , ਅਜੇ ਜਦੋਂ ਮੋਢਿਆਂ 'ਤੇ ਸਿਰ ਸਲਾਮਤ ਜੇ।' ੧੯੨