ਪੰਨਾ:ਮਾਣਕ ਪਰਬਤ.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚਾਰਕਿਨ ਖਾਨ ਦੇ ਸਰਦਾਰਾਂ ਨੇ ਉਹਦੀ ਫ਼ੌਜ ਇਕੱਠੀ ਕੀਤੀ ਤੇ ਉਹਦੇ ਸਾਹਮਣੇ ਲਿਆ ਖਲਾਰੀ। ਤੇਤੀ ਰੈਜਮੰਟਾਂ ਨੇ ਤੀਰਅੰਦਾਜ਼ ਦੇ ਮਹਿਲ ਦੁਆਲੇ ਘੇਰਾ ਪਾ ਲਿਆ , ਉਹ ਤੇਤੀ ਕਤਾਰਾਂ ਵਿਚ ਖੜੀਆਂ ਸਨ , ਤੇ ਜ਼ਾਰਕਿਨ ਖਾਨ ਦੇ ਹੁਕਮ ਉਤੇ , ਉਹਦੇ ਨਕੀਬਾਂ ਨੇ ਆਵਾਜ਼ ਦਿਤੀ : ਬਾਹਰ ਆ ਜਾ , ਅਜੇ ਜਦੋਂ ਸਿਰ 'ਤੇ ਸ਼ਰਜ ਚਮਕ ਰਿਹਾ ਏ ਤੇ ਆਪਣੀ ਤਾਕਤ ਸਾਡੀ ਤਾਕਤ ਨਾਲ ਅਜ਼ਮਾ!" ਤੀਰਅੰਦਾਜ਼ ਨੇ ਵੰਗਾਰ ਸੁਣੀ , ਤੇ ਆਪਣੀ ਬਾਰੀ ਖੋਲ , ਉਹ ਲਕ ਤਕ ਬਾਹਰ ਉੜਿਆ । " ਕੌਣ ਹੋ ਤੁਸੀਂ ਤੇ ਏਥੇ ਕਿਉਂ ਇਕੱਠੇ ਹੋਏ ਹੋ ? " ਉਹਨੇ ਆਵਾਜ਼ ਦਿਤੀ। ਤੇ ਸਿਪਾਹੀਆਂ ਨੇ ਜਵਾਬ ਦਿਤਾ : "ਅਸੀਂ ਜ਼ੋਰਾਵਰ ਜ਼ਾਰਕਿਨ ਖਾਨ ਦੀ ਫ਼ੌਜ ਹਾਂ ।" ਤੀਰਅੰਦਾਜ਼ ਨੇ ਆਖਿਆ : “ਮੈਂ ਕੋਈ ਜ਼ਾਰਕਿਨ ਖਾਨ ਦਾ ਦੁਸ਼ਮਨ ਨਹੀਂ , ਤੇ ਨਾ ਈ ਮੈਂ ਉਹਦਾ ਦੋਸਤ ਹਾਂ। ਮੈਂ ਆਪਣੇ ਮਹਿਲ 'ਚ ਰਹਿਨਾਂ ਤੇ ਉਹਦੇ ਨਾਲ ਲੜਾਈ ਨਹੀਂ ਚਾਹੁੰਦਾ। ਪਰ ਜੇ ਜ਼ਾਰਕਿਨ ਖਾਨ ਲੜਾਈ ਲੜਨਾ ਚਾਹੁੰਦੈ, ਤਾਂ ਉਹ ਖੁਲ੍ਹੇ ਆਮ ਕਹੇ, ਤੇ ਉਹਦੇ ਨਾਲ ਮੈਂ ਲੜਾਂਗਾ ! " "ਮੈਂ ਲੜਾਈ ਲੜਨਾ ਚਾਹੁਨਾਂ ! ਜ਼ਾਰਕਿਨ ਖਾਨ ਕੂਕਿਆ। ਇਹ ਸੁਣ ਤੀਰਅੰਦਾਜ਼ ਆਪਣੇ ਮਹਿਲ ਵਿਚੋਂ ਨਿਕਲ ਆਇਆ ਤੇ ਉਹਨੇ ਆਪਣੇ ਸੋਨੇ ਦੇ ਡੰਡੇ ਦਾ ਮੋਟਾ ਸਿਰਾ ਜ਼ਮੀਨ ਉਤੇ ਮਾਰਿਆ। ਓਸੇ ਹੀ ਪਲ ਏਨੇ ਘੋੜ-ਸਵਾਰ ਸਿਪਾਹੀ ਆ ਗਏ ਕਿ ਨਾ ਤੇ ਉਹਨਾਂ ਦੀ ਗਿਣਤੀ ਕੀਤੀ ਜਾ ਸਕਦੀ ਸੀ ਤੇ ਨਾ ਇਕੋ ਨਜ਼ਰੇ ਉਹਨਾਂ ਨੂੰ ਵੇਖਿਆ ਹੀ ਜਾ ਸਕਦਾ ਸੀ । ਹਰ ਸਿਪਾਹੀ ਨੇ ਚਮਕੀਲਾ ਬਕਤਰ ਪਾਇਆ ਹੋਇਆ ਸੀ ਤੇ ਹਰ ਇਕ ਦੇ ਹਥ ਵਿਚ ਉਹਦੀ ਤਲਵਾਰ ਸੀ । ਸਿਪਾਹੀਆਂ ਨੇ ਆਪਣੀਆਂ ਤਲਵਾਰਾਂ ਉਚੀਆਂ ਕੀਤੀਆਂ ਤੇ ਕੂਕੇ : “ ਤੀਰਅੰਦਾਜ਼ਾ , ਕੀ ਹੁਕਮ ਏ ਤੇਰਾ ? " “ਚਾਰਕਿਨ ਖਾਨ ਦੀ ਫ਼ੌਜ ਨਾਲ ਲੜਾਈ ਕਰੋ ! " ਤੀਰਅੰਦਾਜ਼ ਨੇ ਆਖਿਆ। ਤੇ ਸਿਪਾਹੀ ਅਗੇ ਵਧੇ ਤੇ ਜ਼ਾਰਕਿਨ ਖਾਨ ਦੀ ਫ਼ੌਜ ਦੇ ਨੇੜੇ ਹੋ ਗਏ। ' ਫੇਰ ਤੀਰਅੰਦਾਜ਼ ਨੇ ਆਪਣੇ ਸੋਨੇ ਦੇ ਡੰਡੇ ਦਾ-ਬਰੀਕ ਸਿਰਾ ਜ਼ਮੀਨ ਉਤੇ ਮਾਰਿਆ , ਤੇ ਤੀਰਕਮਾਨਾਂ ਨਾਲ ਲੈਸ ਏਨੇ ਤੀਰਅੰਦਾਜ਼ ਆ ਗਏ ਕਿ ਉਹਨਾਂ ਦਾ ਕੋਈ ਅੰਤ-ਸ਼ੁਮਾਰ ਹੀ ਨਹੀਂ ਸੀ। ਉਹਨਾਂ ਆਪਣੇ ਕਮਾਨ ਚੁਕੇ ਤੇ ਬੋਲੇ : " ਤੀਰਅੰਦਾਜ਼ਾ , ਕੀ ਹੁਕਮ ਏ ਤੇਰਾ ? " " ਮੈਂ ਤੁਹਾਨੂੰ ਜ਼ਾਰਕਿਨ ਖਾਨ ਦੀ ਫ਼ੌਜ ਨਾਲ ਲੜਾਈ ਕਰਨ ਦਾ ਹੁਕਮ ਦੇਨਾਂ ! ਤੀਰਅੰਦਾਜ਼ ਨੇ ਆਖਿਆ । ਤੇ ਤੀਰਅੰਦਾਜ਼ ਅਗੇ ਵਧ ਪਏ ਤੇ ਘੋੜਸਵਾਰਾਂ ਦੀ ਮਦਦ ਕਰਨ ਲਗੇ । ਹੱਲੇ ਦੇ ਜ਼ੋਰ ਨਾਲ ਚਾਰਕਿਨ ਖਾਨ ਦੀ ਫ਼ੌਜ ਥਿੜਕ ਗਈ ਤੇ , ਪਿਛੇ ਹਟ ਗਈ , ਪਰ ਤੀਰਅੰਦਾਜ਼ ਦੀ ਫ਼ੌਜ ਨੇ , ਵਢਦਿਆਂਟਕਦਿਆਂ , ਅਗੇ ਜ਼ੋਰ ਪਾਈ ਰਖਿਆ। ਲੜਾਈ ਸਵੇਰੇ ਸ਼ੁਰੂ ਹੋਈ ਸੀ , ਤੇ ਸ਼ਾਮ ਤਕ ਕੋਈ ਰਿਹਾ ਹੈ ਨਹੀਂ ਸੀ . ਜਿਹਦੇ ਨਾਲ ਲੜਾਈ ਕੀਤੀ ਜਾ ਸਕੇ । ਤੀਰਅੰਦਾਜ਼ ਦੇ ਸਿਪਾਹੀ ਆਪ ਜ਼ਾਰਕਿਨ ਖਾਨ ਨੂੰ v ੧੯੪