ਪੰਨਾ:ਮਾਣਕ ਪਰਬਤ.pdf/207

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੋਜ਼ ਵੜਨ ਹੀ ਲਗੇ ਸਨ , ਪਰ ਉਹ ਘੋੜੇ ਤੋਂ ਹੇਠਾਂ ਕੁਦ ਪਿਆ , ਤੇ ਆਪਣਾ ਪੂਰਾ ਜ਼ੋਰ ਲਾ , ਇਹ ਭੂਕਾ ਆਰਦਾ , ਤੀਰਅੰਦਾਜ਼ ਦੇ ਮਹਿਲ ਵਲ ਨਠਿਆ : "ਰਹਿਮ ! ਰਹਿਮ ! ਮੈਨੂੰ ਬਖ਼ਸ਼ ਦੇ !" ਤੀਰਅੰਦਾਜ਼ ਨੇ ਆਪਣੇ ਜਵਾਨਾਂ ਨੂੰ ਕਿਹਾ : “ਇਹਨੂੰ ਮਾਰੋ ਨਾ , ਜਿਉਂਦੇ ਨੂੰ ਮੇਰੇ ਕੋਲ ਲੈ ਆਓ। ਮੈਂ ਇਹਦੇ ਨਾਲ ਗਲ ਕਰਨਾ ਚਾਹੁਨਾਂ।" ਸਿਪਾਹੀਆਂ ਨੇ ਜ਼ਾਰਕਿਨ ਖਾਨ ਨੂੰ ਉਹਦੀਆਂ ਬਾਹਵਾਂ ਤੇ ਲੱਤਾਂ ਤੋਂ ਫੜ ਲਿਆ ਤੇ ਉਹਨੂੰ ਤੀਰਅੰਦਾਜ਼ ਸਾਹਮਣੇ ਧਰੂਹ ਲਿਆਏ , ਤੇ ਜ਼ਾਕਿਨ ਖਾਨ ਉਹਦੇ ਅਗੇ ਲੇਟ ਕੇ ਮੱਥੇ ਟੇਕਣ ਲਗ ਪਿਆ - ਸਹਿਮ ਨਾਲ ਉਹ ਉਹਨੂੰ ਪਛਾਣ ਨਹੀਂ ਸੀ ਸਕਿਆ -ਤੇ ਹਾੜੇ ਕੱਢਣ ਲਗਾ , ਉਹਦੇ ਉਤੇ ਰਹਿਮ ਕੀਤਾ ਜਾਵੇ ਤੇ ਉਹਦੀ ਜਾਨ ਬਖ਼ਸ਼ੀ ਜਾਵੇ । ਤੀਰਅੰਦਾਜ਼ ਦਾ ਹਾਸਾ ਛੂਟ ਪਿਆ । " ਡਰ ਨਾ , " ਉਹਨੇ ਆਖਿਆ। “ ਮੈਂ ਤੈਨੂੰ ਮਾਰਨ ਨਹੀਂ ਲਗਾ । ਤੂੰ ਲੜਨਾ ਚਾਹੁੰਦਾ ਸੈਂ , ਤੇ ਮੈਂ । ਲੜਿਆ। ਹੁਣ ਮੈਂ ਚਾਹੁਨਾਂ , ਤੂੰ ਮੇਰੇ ਨਾਲ ਦਸਤਰਖਾਨ ਤੇ ਬਹੇਂ। ਆ , ਮੁਰਜ਼ਿਆ , ਭੁਖ ਲਗੀ ਹੋਈ ਏ ਸਾਨੂੰ , ਖਾਣ-ਪੀਣ · ਨੂੰ ਦੇ।” ਇਕਦਮ ਹੀ ਪੀਲੇ ਫੁੱਲਾਂ ਵਾਲਾ ਕਪੜਾ ਵਿਛ ਗਿਆ , ਕਮਾਲ ਦੇ ਪਕਵਾਨ ਤੇ ਸ਼ਰਾਬਾਂ ਪਰੋਸੀਆਂ ਗਈਆਂ , ਤੇ ਤੀਰਅੰਦਾਜ਼ ਖਾਨ ਦੀ ਖਾਤਰ ਕਰਨ ਲਗਾ , ਕਦੀ ਉਹਨੂੰ ਇਕ ਪਕਵਾਨ ਪੇਸ਼ ਕਰਦਾ , ਕਦੀ ਦੂਜਾ । ਤੀਰਅੰਦਾਜ਼ ਨੇ ਆਖਿਆ : " ਮੈਂ ਬਣਿਐ , ਤੇਰੀ ਸਲਤਨਤ 'ਚ ਇਕ ਤੀਰਅੰਦਾਜ਼ ਏ , ਜਵਾਨ , ਸੁਹਣਾ ਤੇ ਤਕੜਾ , ਬਹਾਦਰਾਂ ਦਾ ਬਹਾਦਰ। ਉਹ ਕਿੱਥੇ ਏ ? ਮੈਂ ਉਹਨੂੰ ਮਿਲਣਾ ਚਾਹੁਨਾਂ।” , "ਇਹ ਨਹੀਂ ਹੋ ਸਕਦਾ , ਜ਼ਾਰਕਿਨ ਖਾਨ ਨੇ ਜਵਾਬ ਦਿਤਾ। “ਨਹੀਂ ਹੋ ਸਕਦਾ ? ਕਿਉਂ ਭਲਾ ? ਤੀਰਅੰਦਾਜ਼ ਨੇ ਪੁਛਿਆ। “ਇਸ ਲਈ ਕਿ ਉਹ ਮਰ ਗਿਐ।" "ਸਚੀ ? ਮੈਂ ਤਾਂ ਸੁਣਿਐ , ਉਹ ਜਿਊਂਦਾ ਏ ਤੇ ਠੀਕ-ਠਾਕ ਏ।" ਉਹ ਪਤਾ-ਨਹੀਂ-ਕੀ ਲੱਭਣ ਲਈ ਪਤਾ-ਨਹੀਂ-ਕਿਥੇ ਗਿਆ ਸੀ ," ਜ਼ਾਰਕਿਨ ਖਾਨ ਨੇ ਵਿਆਖਿਆ ਕੀਤੀ ।“ਤੇ ਉਹਨੂੰ ਕਿੰਨਾ ਚਿਰ ਪਹਿਲੋਂ ਆ ਜਾਣਾ ਚਾਹੀਦਾ ਸੀ । ਕਿਉਂ ਕਿ ਉਹ ਨਹੀਂ ਆਇਆ , ਉਹ ਜ਼ਰੂਰ ਮਰ ਗਿਆ ਹੋਣਾ ਏਂ।' “ ਪਰ ਉਹਨੂੰ ਪਤਾ-ਨਹੀਂ-ਕਿਥੇ ਕਿਲ੍ਹੇ ਤੇ ਕਿਉਂ ਭੇਜਿਆ ?" ਤੀਰਅੰਦਾਜ਼ ਨੇ ਪੁਛਿਆ। “ਕਿਸੇ ਨਹੀਂ ਸੀ ਭੇਜਿਆ। ਉਹ ਆਪਣੀ ਮਰਜ਼ੀ ਨਾਲ ਗਿਆ ਸੀ , ਕਿਸ ਕਰ ਕੇ , ਇਹਦੀ ਮੈਨੂੰ ਖ਼ਬਰ ਨਹੀਂ , ' ਜ਼ਾਰਕਿਨ ਖਾਨ ਨੇ ਜਵਾਬ ਦਿਤਾ। ਇਹ ਸੁਣ ਤੀਰਅੰਦਾਜ਼ ਨੂੰ ਡਾਢਾ ਸਖ਼ਤ ਗੁੱਸਾ ਚੜ੍ਹ ਗਿਆ । “ ਮੈਂ ਤੈਨੂੰ ਕਿਹਾ ਸੀ , ਤੇਰੀ ਜਾਨ ਬਖ਼ਸ਼ੀ ਕਰ ਦਿਆਂਗਾ, ਪਰ ਤੇਰੇ ਵਰਗਾ ਬੇਸ਼ਰਮ ਹੈ ਈ ਮਰਨ ਦੇ ਕਾਬਲ ਏ " ਉਹਨੇ ਆਖਿਆ । “ ਤੂੰ ਏ ਜਿਨੇ ਤੀਰਅੰਦਾਜ਼ ਨੂੰ ਭੇਜਿਆ ਸੀ । ਤੇ ਉਹ ਵੀ ਇਸ ਕਰਕੇ ૧૯૫