ਪੰਨਾ:ਮਾਣਕ ਪਰਬਤ.pdf/208

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਿ ਤੂੰ ਉਹਦੇ ਤੋਂ ਉਹਦੀ ਵਹੁਟੀ ਖੋਹਣਾ ਚਾਹੁੰਦਾ ਸੈਂ। ਪਹਿਲੋਂ ਤੂੰ ਬੀਮਾਰ ਹੋਣ ਦਾ ਪਜ ਪਾਇਆ ਤੇ ਉਹਨੂੰ ਕਿਹਾ , ਤੈਨੂੰ ਸ਼ੇਰਨੀ ਦਾ ਦੁਧ ਲਿਆ ਕੇ ਦੇਵੇ । ਤੇ ਜਦੋਂ ਉਹਨੇ ਲਿਆ ਦਿਤਾ , ਤੂੰ ਉਹਨੂੰ ਪਤਾ-ਨਹੀਂ-ਕੀ ਲੱਭਣ ਲਈ ਪਤਾ-ਨਹੀਂ-ਕਿਥੇ ਘਲ ਦਿਤਾ। ਮੇਰੇ ਵਲ ਧਿਆਨ ਨਾਲ ਵੇਖ , ਜੇ ਡਰ ਨਾਲ ਤੂੰ ਬਿਲਕੁਲ ਈ ਅੰਨਾ ਨਹੀਂ ਹੋ ਗਿਆ , ਤਾਂ ਤੈਨੂੰ ਦਿੱਸੇਗਾ ਮੈ ਉਹੀਉ ਈ ਤੀਰਅੰਦਾਜ਼ ਹਾਂ ... ਮੈਂ ਦਰ ਬਹੁਤ ਦੂਰ ਗਿਆ ਸਾਂ , ਪਤਾ-ਨਹੀਂ-ਕਿਥੇ , ਤੇ ਮੈਂ ਉਹ ਚੀਜ਼ ਲੈ ਆਂਦੀ ਏ , ਜਿਦੀ ਸ਼ਕਲ ਕੋਈ ਨਹੀਂ . ਸੂਰਤ ਕੋਈ ਨਹੀਂ ਤੇ ਥਾਂ ਕੋਈ ਨਹੀਂ । ਮੈਂ ਜਿਉਂਦਾ-ਜਾਗਦਾ ਤੇ ਚੰਗਾ-ਭਲਾ ਹਾਂ । ਤੂੰ ਆਪਣੇ ਬਦ ਮਨਸਬੇ 'ਚ ਕਾਮਯਾਬ ਨਹੀਂ ਹੋਇਆ। ਹੁਣ ਇਨਸਾਫ਼ ਤਾਂ ਇਹ ਏ , ਮੈਂ ਤੈਨੂੰ ਮਾਰ ਦੇਵਾਂ।” ਚਾਰਕਿਨ ਖਾਨ ਡਰ ਨਾਲ ਕੰਬਣ ਲਗ ਪਿਆ ਤੇ ਤੀਰਅੰਦਾਜ਼ ਦੇ ਕਦਮਾਂ ਉਤੇ ਜਾ ਪਿਆ। ਉਹ ਉਹਦੇ ਸਾਹਮਣੇ ਗੋਡਿਆਂ ਭਾਰ ਰੀਂਗਣ ਤੇ ਜਾਨ ਬਖ਼ਸ਼ੀ ਲਈ ਅਰਜ਼ੋਈਆਂ ਕਰਨ ਲਗਾ। ਤੀਰਅੰਦਾਜ਼ ਨੇ ਜ਼ਾਰਕਿਨ ਖਾਨ ਨੂੰ ਪੈਰ ਨਾਲ ਪਰ੍ਹਾਂ ਧਕ ਦਿਤਾ ਤੇ ਆਖਿਆ : "ਕਰਤੂਤਾਂ ਤਾਂ ਤੂੰ ਬੜੀਆਂ ਕੀਤੀਆਂ ਹੋਈਆਂ ਨੇ , ਪਰ ਤੈਨੂੰ ਮੈਂ ਮਾਰਨ ਨਹੀਂ ਲਗਾ । ਫੇਰ ਵੀ ਮੈਂ ਤੇਰਾ ਏਥੇ ਹੋਣਾ ਬਰਦਾਸ਼ਤ ਨਹੀਂ ਕਰ ਸਕਦਾ। ਫ਼ੌਰਨ ਦਫ਼ਾ ਹੋ ਜਾ ਤੇ ਇਸ ਸਲਤਨਤ ਤੋਂ ਚੋਖਾ ਦੂਰ ਰਹੀਂ , ਤਾਂ ਜੁ ਹੁਣ ਹੋਰ ਤੂੰ ਕਿਸੇ ਨੂੰ ਨਾ ਦਿੱਸੇ ।" "ਮੈਂ ਇਸ ਮਿਹਰ ਲਈ ਤੇਰਾ ਸ਼ੁਕਰੀਆ ਅਦਾ ਕਰਨਾਂ , " ਜ਼ਾਰਕਿਨ ਖਾਨ ਨੇ ਕਿਹਾ ਤੇ ਆਪਣਾ ਟੱਬਰ ਨਾਲ ਲੈ , ਹਮੇਸ਼ਾ ਲਈ ਦੇਸੋਂ ਨਿਕਲ ਗਿਆ। ਜਿਥੋਂ ਤਕ ਬਹਾਦਰ ਤੀਰਅੰਦਾਜ਼ ਦਾ ਸਵਾਲ ਏ , ਉਹਨੇ ਤੇ ਉਹਦੀ ਜਵਾਨ ਵਹੁਟੀ ਨੇ ਟਪਰੀਵਾਸਾਂ ਦੇ ਓਸੇ ਹੀ ਡੇਰੇ ਨੂੰ ਘਰ ਬਣਾ ਲਿਆ , ਤੇ ਉਸ ਪਿਛੋਂ ਉਹ ਹਮੇਸ਼ਾ ਹੀ ਪਿਆਰ ਤੇ ਖੁਸ਼ੀ ਸਹਿਤ ਰਹਿੰਦੇ ਰਹੇ !