ਪੰਨਾ:ਮਾਣਕ ਪਰਬਤ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਹਾੜੇ ਦਾ ਦਲੀਆ

ਰੂਸੀ ਪਰੀ ਕਹਾਣੀ

ਇਕ ਵਾਰ ਦੀ ਗਲ ਏ, ਇਕ ਬੁੱਢਾ ਫ਼ੌਜੀ ਛੁੱਟੀ ਮਨਾਣ ਲਈ ਘਰ ਜਾ ਰਿਹਾ ਸੀ, ਤੇ ਥਕਿਆ ਉਹ ਬਹੁਤ ਹੋਇਆ ਸੀ ਤੇ ਭੁਖ ਉਹਨੂੰ ਡਾਢੀ ਲਗੀ ਹੋਈ ਸੀ। ਉਹ ਇਕ ਪਿੰਡ ਅਪੜਿਆ ਤੇ ਉਹਨੇ ਪਹਿਲੀ ਹੀ ਝੁੱਗੀ ਦਾ ਬੂਹਾ ਜਾ ਖੜਕਾਇਆ।

"ਰਾਹੀ ਨੇ ਰਾਤ ਕਟਣੀ ਏ," ਉਹਨੇ ਆਖਿਆ।

ਬੂਹਾ ਇਕ ਬੁੱਢੀ ਤੀਵੀਂ ਨੇ ਖੋਲਿਆ।

"ਅੰਦਰ ਲੰਘ ਆ, ਫ਼ੌਜੀਆ, ਉਹਨੇ ਸੱਦਾ ਦਿੱਤਾ।

"ਮਾਲਕਨੇਂ, ਭੁੱਖੇ ਲਈ ਗਰਾਹੀ ਰੋਟੀ ਹੈ ਈ?" ਫ਼ੌਜੀ ਨੇ ਪੁਛਿਆ। ਏਧਰ ਬੁੱਢੀ ਕੋਲ ਹੈ ਸਾਰਾ ਕੁਝ ਚੰਗਾ-ਚੋਖਾ ਸੀ, ਪਰ ਉਹ ਸੀ ਕੰਜੂਸ ਤੇ ਬਹੁਤ ਹੀ ਗਰੀਬੜੀ ਬਣ-ਬਣ ਬਹਿੰਦੀ ਸੀ।

"ਭਲਿਆ ਲੋਕਾ, ਅਜ ਤਾਂ ਮੈਂ ਆਪ ਵੀ ਕੁਝ ਨਹੀਂ ਖਾਧਾ, ਵਿਚਾਰੀ ਮੈਂ, ਘਰ 'ਚ ਹੈ ਈ ਕੁਝ ਕੁਰਲਾਣ ਲਗੀ ।

ਠੀਕ ਏ, ਜੇ ਤੇਰੇ ਕੋਲ ਕੁਝ ਨਹੀਂ, ਤਾਂ ਕੁਝ ਨਹੀਂ," ਫ਼ੌਜੀ ਨੇ ਆਖਿਆ। ਫੇਰ ਬੈਂਚ ਥੱਲੇ ਪਿਆ ਹੱਥੀਉਂ ਬਿਨਾਂ ਇਕ ਕੁਹਾੜਾ ਵੇਖ ਉਹ ਕਹਿਣ ਲਗਾ: "ਜੇ ਕੋਈ ਹੋਰ ਚੀਜ਼ ਨਹੀਂ ਹੈਗੀ, ਤਾਂ ਅਸੀਂ ਓਸ ਕੁਹਾੜੇ ਦਾ ਦਲੀਆ ਬਣਾ ਲੈਣੇ ਆਂ।"

ਬੁੱਢੀ ਨੇ ਹੈਰਾਨੀ ਨਾਲ ਦੋਵੇਂ ਹਥ ਉਲਾਰ ਲਏ।

੧੭