ਪੰਨਾ:ਮਾਣਕ ਪਰਬਤ.pdf/213

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਾਲਚੀ ਕਾਜ਼ੀ ਤਾਜਿਕ ਪਰੀ-ਕਹਾਣੀ ਮੰਨੋ ਭਾਵੇਂ ਨਾ ਮੰਨੋ , ਇਕ ਵਾਰੀ ਇਕ ਬਹੁਤ ਗਰੀਬ ਆਦਮੀ ਹੁੰਦਾ ਸੀ, ਜਿਹੜਾ ਮਿਹਨਤ ਤਾਂ ਹਡ -ਭੰਨਵੀਂ ਕਰਦਾ ਸੀ , ਪਰ ਰਹਿੰਦਾ ਗ਼ਰੀਬ ਦਾ ਗ਼ਰੀਬ ਹੀ ਸੀ । ਇਸ ਲਈ ਉਹਨੇ ਮਤਾ ਪਕਾਇਆ , ਉਹ ਆਪਣਾ ਇਲਾਕਾ ਛਡ ਮਿਹਨਤ - ਮਜ਼ਦੂਰੀ ਲਈ ਕਿਸੇ ਦੁਰਾਡੇ ਸ਼ਹਿਰ ਜਾਵੇ। ਉਹ ਆਪਣੇ ਟੱਬਰ ਤੋਂ ਵਿਦਾ ਹੋਇਆ ਤੇ ਚਲ ਪਿਆ। ਉਹਨੂੰ ਰਾਹ ਵਿਚ ਬਹੁਤਾ ਵਕਤ ਲਗਾ , ਜਾਂ ਥੋੜਾ ਵਕਤ ਲਗਾ , ਇਹਦੀ ਖ਼ਬਰ ਕਿਸੇ ਨੂੰ ਨਹੀਂ , ਪਰ ਅਖੀਰ ਉਹ ਉਸ ਸ਼ਹਿਰ ਅੱਪੜ ਪਿਆ , ਜਿਥੇ ਉਹਨੇ ਜਾਣਾ ਸੀ , ਤੇ ਇਕਦਮ ਹੀ ਕੰਮ ਦੀ ਭਾਲ ਵਿਚ ਘਰ - ਘਰੀ ਜਾਣ ਲਗ ਪਿਆ। ਜੋ ਕੁਝ ਵੀ ਉਹਦੇ ਹਥ ਲਗਦਾ , ਉਹ ਕਰਦਾ , ਉਹਨੇ ਕਦੀ ਵੀ ਕਿਸੇ ਵੀ ਕੰਮ ਤੋਂ ਇਨਕਾਰ ਨਾ ਕੀਤਾ , ਭਾਵੇਂ ਉਹ ਕਿੰਨਾ ਵੀ ਸਖ਼ਤ ਕਿਉਂ ਨਾ ਹੁੰਦਾ। ਉਹਨੂੰ ਜਿਹੜਾ ਕੰਮ ਵੀ ਹਨ ਨੂੰ ਕਿਹਾ ਜਾਂਦਾ , ਉਹ ਉਹਨੂੰ ਦਿਲ ਨਾਲ ਕਰਨ ਲਗ ਪੈਂਦਾ , ਤੇ ਹਰ ਚੀਜ਼ ਪੂਰੀ ਤਰ੍ਹਾਂ ਤੇ ਚੰਗੀ ਤਰ੍ਹਾਂ ਕਰਦਾ । ਉਹ ਜਿੰਨੇ ਪੈਸੇ ਵੀ ਕਮਾਂਦਾ , ਉਹਨਾਂ ਵਿਚੋਂ ਉਹ ਸਿਰਫ਼ ਓਨੇ ਹੀ ਖਰਚ ਕਰਦਾ , ਜਿੰਨੇ ਰੋਟੀ ਖਰੀਦਣ ਦੇ ਚਾਹੀਦੇ ਹੁੰਦੇ , ਤੇ ਬਾਕੀ ਦੇ ਪੈਸੇ ਉਹ ਇਕ ਨਿੱਕੀ ਜਿਹੀ ਗੱਥੀ ਵਿਚ ਪਾ ਛਡਦਾ , ਤੇ ਦਿਲ ਹੀ ਦਿਲ ਵੇਚ ਕਹਿੰਦਾ : “ਮੈਂ ਥੋੜਾ ਜਿਹਾ ਹੋਰ ਕੰਮ ਕਰਾਂਗਾ, ਹੋਰ ਪੈਸੇ ਜੋੜ ਲਵਾਂਗਾ ਤੇ ਫੇਰ ਆਪਣੇ ਟੱਬਰ ਕੋਲ ਪਰਤ ਵਾਂਗਾ |' ਇਸ ਤਰ੍ਹਾਂ, ਉਹਨੇ ਕਿੰਨੇ ਹੀ ਵਰੇ ਜਾਨ ਤੋੜ ਕੇ ਕੰਮ ਕੀਤਾ ਤੇ ਪੂਰੇ ਇਕ ਹਜ਼ਾਰ ਟਾਂਗੇ' * ਜੋੜ

  • ਟਾਂਗਾ - ਪੁਰਾਣੇ ਵਕਤਾਂ ਦਾ ਇਕ ਤਾਜਿਕ ਸਿੱਕਾ - ਅਨੁ :

२०१